• Home
  • »
  • News
  • »
  • international
  • »
  • SHEHBAZ SHARIF ELECTED PAKISTAN S NEW PRIME MINISTER P M MODI CONGRATULATES NEW PAK P M ON TWITTER AP AS

ਸ਼ਹਿਬਾਜ਼ ਸ਼ਰੀਫ਼ ਬਣੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ, PM ਮੋਦੀ ਨੇ ਟਵੀਟ ਕਰ ਦਿੱਤੀ ਵਧਾਈ

PM Modi Congratulates New Pak PM Shehbaz Sharif: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਹਿਬਾਜ਼ ਸ਼ਰੀਫ਼ ਨੂੰ ਟਵੀਟ ਕਰ ਪੀਐਮ ਬਣਨ ਦੀ ਵਧਾਈ ਦਿਤੀ ਗਈ। ਸ਼੍ਰੀਮਾਨ ਸ਼ਰੀਫ ਨੂੰ ਵਧਾਈ ਦਿੰਦੇ ਹੋਏ, ਪੀਐਮ ਮੋਦੀ ਨੇ ਇਹ ਵੀ ਸੰਦੇਸ਼ ਦਿੱਤਾ ਕਿ "ਭਾਰਤ ਅੱਤਵਾਦ ਤੋਂ ਮੁਕਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਚਾਹੁੰਦਾ ਹੈ।"

Youtube Video
  • Share this:
    Shehbaz Sharif Pakistan's New Prime Minister: ਸ਼ਹਿਬਾਜ਼ ਸ਼ਰੀਫ ਨੂੰ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਸ਼ਰੀਫ਼ ਦੇ ਪਾਕਿ ਦਾ ਨਵਾਂ ਪੀਐਮ ਬਣਨ ਤੋਂ ਬਾਅਦ ਅੱਜ ਰਾਤ 8.30 ਵਜੇ ਹੀ ਉਨ੍ਹਾਂ ਨੂੰ ਪੀਐਮ ਅਹੁਦੇ ਦੀ ਸਹੁੰ ਚੁਕਾਈ ਗਈ।

    ਦੂਜੇ ਪਾਸੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਹਿਬਾਜ਼ ਸ਼ਰੀਫ਼ ਨੂੰ ਟਵੀਟ ਕਰ ਪੀਐਮ ਬਣਨ ਦੀ ਵਧਾਈ ਦਿਤੀ ਗਈ। ਸ਼੍ਰੀਮਾਨ ਸ਼ਰੀਫ ਨੂੰ ਵਧਾਈ ਦਿੰਦੇ ਹੋਏ, ਪੀਐਮ ਮੋਦੀ ਨੇ ਇਹ ਵੀ ਸੰਦੇਸ਼ ਦਿੱਤਾ ਕਿ "ਭਾਰਤ ਅੱਤਵਾਦ ਤੋਂ ਮੁਕਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਚਾਹੁੰਦਾ ਹੈ।"



    ਦੱਸ ਦਈਏ ਕਿ ਸ਼ਰੀਫ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਮਰਾਨ ਦੀ ਪਾਰਟੀ ਪੀਟੀਆਈ ਦੇ ਸੰਸਦ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕੀਤਾ। ਸ਼ਹਿਬਾਜ਼ ਸ਼ਰੀਫ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਹੋਣਗੇ। ਨੈਸ਼ਨਲ ਅਸੈਂਬਲੀ ਵਿੱਚ ਉਨ੍ਹਾਂ ਨੂੰ ਕੁੱਲ 174 ਵੋਟਾਂ ਮਿਲੀਆਂ।



    ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ, ਅੱਜ ਪ੍ਰਮਾਤਮਾ ਨੇ ਪਾਕਿਸਤਾਨ ਅਤੇ ਦੇਸ਼ ਦੇ 22 ਕਰੋੜ ਲੋਕਾਂ ਦੀ ਰੱਖਿਆ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਬੇਭਰੋਸਗੀ ਮਤੇ 'ਤੇ ਵੋਟਿੰਗ ਸਫਲਤਾਪੂਰਵਕ ਪਾਸ ਹੋਈ ਹੈ। ਇਸ ਦਿਨ ਨੂੰ ਦੇਸ਼ ਦੇ ਲੋਕ ਮਨਾਉਣਗੇ।


    ਸ਼ਹਿਬਾਜ਼ ਸ਼ਰੀਫ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਹਨ। ਸੰਸਦ 'ਚ ਵੋਟਿੰਗ ਦੌਰਾਨ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਵੀ ਦਰਸ਼ਕ ਗੈਲਰੀ 'ਚ ਮੌਜੂਦ ਸੀ। ਸ਼ਹਿਬਾਜ਼ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

    ਸਾਬਕਾ ਰਾਸ਼ਟਰਪਤੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਹਿ-ਪ੍ਰਧਾਨ ਆਸਿਫ਼ ਅਲੀ ਜ਼ਰਦਾਰੀ ਨੇ ਵਿਰੋਧੀ ਧਿਰ ਦੀ ਸਾਂਝੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਅਹੁਦੇ ਲਈ ਸ਼ਹਿਬਾਜ਼ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ।

    ਸ਼ਹਿਬਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਸੰਸਦ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਬੇਭਰੋਸਗੀ ਦਾ ਵੋਟ ਪਿਆ ਹੈ ਅਤੇ ਪ੍ਰਧਾਨ ਮੰਤਰੀ ਕੁਰਸੀ ਗੁਆ ਬੈਠੇ ਹਨ। ਮੈਂ ਪਾਕਿਸਤਾਨ ਦੀ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ। ਉਸ ਨੇ ਕਾਨੂੰਨ ਨੂੰ ਬਰਕਰਾਰ ਰੱਖਿਆ ਹੈ। ਸੁਪਰੀਮ ਕੋਰਟ ਨੇ ਸਖ਼ਤ ਸੰਦੇਸ਼ ਦਿੱਤਾ ਹੈ। ਇੱਕ ਹਫ਼ਤੇ ਤੋਂ ਚੱਲ ਰਿਹਾ ਡਰਾਮਾ ਖ਼ਤਮ ਹੋ ਗਿਆ ਹੈ।
    Published by:Amelia Punjabi
    First published: