HOME » NEWS » World

ਸ਼ੇਖ਼ ਹਸੀਨਾ ਨੇ ਚੌਥੀ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

News18 Punjab
Updated: January 7, 2019, 10:22 PM IST
ਸ਼ੇਖ਼ ਹਸੀਨਾ ਨੇ ਚੌਥੀ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ
News18 Punjab
Updated: January 7, 2019, 10:22 PM IST
ਅਵਾਮੀ ਲੀਗ ਦੀ ਪ੍ਰਮੁੱਖ ਸ਼ੇਖ਼ ਹਸੀਨਾ ਨੇ ਚੌਥੀ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਹੈ।ਰਾਸ਼ਟਰਪਤੀ ਅਬਦੁਲ ਹਮੀਦ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰਪਤੀ ਨੇ ਨਵੇਂ ਮੰਤਰੀਆਂ, ਰਾਜ ਮੰਤਰੀਆਂ ਤੇ ਉਪ ਮੰਤਰੀਆਂ ਨੂੰ ਵੀ ਸਹੁੰ ਚੁਕਾਈ।

ਹਸੀਨਾ (71) ਦੀ ਪਾਰਟੀ ਅਵਾਮੀ ਲੀਗ ਦੀ ਅਗਵਾਈ ਕਰਨ ਵਾਲੇ ਗੱਠਜੋੜ ਨੇ 30 ਦਸੰਬਰ ਨੂੰ ਹੋਈਆਂ ਆਮ ਚੋਣਾਂ 'ਚ ਲਗਭਗ ਕਲੀਨ ਸਵੀਪ ਕੀਤਾ ਸੀ। 300 ਮੈਂਬਰੀ ਸੰਸਦ ਦੀਆਂ 96 ਫ਼ੀਸਦੀ ਸੀਟਾਂ ਉਨ੍ਹਾਂ ਦੇ ਖਾਤੇ 'ਚ ਆਈਆਂ ਸਨ। ਵਿਰੋਧੀ ਗੱਠਜੋੜ ਨੇ ਹਾਲਾਂਕਿ ਚੋਣਾਂ 'ਚ ਗੜਬੜੀ ਤੇ ਹਿੰਸਾ ਦਾ ਦੋਸ਼ ਲਗਾਇਆ ਸੀ, ਪਰ ਹਸੀਨਾ ਤੇ ਉਨ੍ਹਾਂ ਦੇ ਗੱਠਜੋੜ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਹਸੀਨਾ ਜਨਵਰੀ, 2009 ਤੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਨ। ਇਸ ਅਹੁਦੇ 'ਤੇ ਉਨ੍ਹਾਂ ਦਾ ਇਹ ਲਗਾਤਾਰ ਤੀਜਾ ਕਾਰਜਕਾਲ ਹੈ। ਉਹ 1996 'ਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ।

Loading...
ਸੇਖ ਹਸੀਨਾ ਨੇ ਇਸ ਵਾਰ ਆਪਣੇ ਕੈਬਨਿਟ 'ਚ ਜ਼ਿਆਦਾਤਰ ਨਵੇਂ ਚਿਹਰਿਆਂ ਨੂੰ ਜਗ੍ਹਾ ਦਿੱਤੀ ਹੈ। ਪਿਛਲੇ ਕੈਬਨਿਟ 'ਚ ਸ਼ਾਮਲ ਰਹੇ ਕਈ ਸੀਨੀਅਰ ਆਗੂਆਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਕੈਬਨਿਟ ਦੇ 31 ਮੈਂਬਰ ਅਜਿਹੇ ਹਨ, ਜਿਨ੍ਹਾਂ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ। ਅਜਿਹੀ ਚਰਚਾ ਹੈ ਕਿ ਹਸੀਨਾ ਰੱਖਿਆ ਸਮੇਤ ਕਈ ਅਹਿਮ ਮੰਤਰਾਲੇ ਆਪਣੇ ਕੋਲ ਹੀ ਰੱਖਣਗੇ।
ਅਵਾਮੀ ਲੀਗ ਦੇ ਗੱਠਜੋੜ 'ਚ ਸ਼ਾਮਲ ਜਾਤੀ ਪਾਰਟੀ ਨੇ ਸ਼ੁੱਕਰਵਾਰ ਨੂੰ ਸੰਸਦ 'ਚ ਵਿਰੋਧੀ ਧਿਰ ਦੀ ਬੈਂਚ 'ਤੇ ਬੈਠਣ ਦਾ ਫ਼ੈਸਲਾ ਲਿਆ। ਸਾਬਕਾ ਪ੍ਰਧਾਨ ਮੰਤਰੀ ਤੇ ਭ੍ਰਿਸ਼ਟਾਚਾਰ ਮਾਮਲੇ 'ਚ ਜੇਲ੍ਹ ਦੀ ਸਜ਼ਾ ਕੱਟ ਰਹੀ ਖਾਲਿਦਾ ਜ਼ਿਆ ਦੀ ਅਗਵਾਈ ਵਾਲੀ ਮੁੱਖ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲ ਪਾਰਟੀ (ਬੀਐੱਨਪੀ) ਤੇ ਸਹਿਯੋਗੀ ਦਲਾਂ ਨੇ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਚੋਣ ਜਿੱਤਣ ਵਾਲੇ ਉਨ੍ਹਾਂ ਦੇ ਸੰਸਦ ਮੈਂਬਰਾਂ ਨੇ ਸਹੁੰ ਚੁੱਕਣ ਤੋਂ ਵੀ ਇਨਕਾਰ ਕਰ ਦਿੱਤਾ ਸੀ।
First published: January 7, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...