HOME » NEWS » World

ਕਰਬਲਾ ’ਚ ਭਗਦੜ ਕਾਰਨ 31 ਮੌਤਾਂ, 100 ਤੋਂ ਜ਼ਿਆਦਾ ਜ਼ਖਮੀ

News18 Punjab
Updated: September 11, 2019, 11:18 AM IST
ਕਰਬਲਾ ’ਚ ਭਗਦੜ ਕਾਰਨ 31 ਮੌਤਾਂ, 100 ਤੋਂ ਜ਼ਿਆਦਾ ਜ਼ਖਮੀ
News18 Punjab
Updated: September 11, 2019, 11:18 AM IST
ਬਗਦਾਦ ਦੇ ਇਰਾਕ ਵਿਚ ਸ਼ਿਆ (Shia) ਮੁਸਲਮਾਲਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਕਰਬਲਾ(Karbala) ਵਿਚ ਅਸ਼ੂਰਾ (Ashura) ਮੌਕੇ ਹੋਈ ਭਗਦੜ ਵਿਚ ਘੱਟ ਤੋਂ ਘੱਟ 31 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਿਹਤ ਮੰਤਰਾਲੇ ਨੇ ਦਿੱਤੀ ਹੈ।

ਮੰਤਰਾਲੇ ਦੇ ਬੁਲਾਰੇ ਅਲ-ਬਦਰ ਨੇ ਕਿਹਾ ਕਿ ਰਾਜਧਾਨੀ ਬਗਦਾਦ ਤੋਂ 100 ਕਿਲੋਮੀਟਰ ਦੂਰ ਦੱਖਣ ਵਿਚ ਕਰਬਲਾ ਵਿਚ ਹੋਏ ਹਾਦਸੇ ਦੌਰਾਨ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿਚੋਂ 10 ਦੀ ਹਾਲਤ ਜ਼ਿਆਦਾ ਗੰਭੀਰ ਹੈ। ਉਨ੍ਹਾਂ ਨੇ ਜ਼ਖਮੀਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।

Loading...
ਅਜੋਕੇ ਸਾਲਾਂ ਵਿਚ ਅਸ਼ੂਰਾ ਦੇ ਮੌਕੇ ਹੋਈ ਇਹ ਭਗਦੜ ਦੀ ਸਭ ਤੋਂ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ ਸਾਲ 2005 ਵਿਚ ਬਗਦਾਦ ਸਥਿਤ ਇਮਾਮ ਖਾਦਿਮ ਦੀ ਦਰਗਾਹ ਵਿਚ ਆਤਮਘਾਤੀ ਹਮਲਾਵਰ ਹੋਣ ਦੀ ਅਫਵਾਹ ਕਾਰਨ ਮਚੀ ਭਗਦੜ ਵਿਚ 965 ਲੋਕਾਂ ਦੀ ਮੌਤ ਹੋ ਗਈ ਸੀ।

ਪੈਗੰਬਰ ਮੁਹੰਮਦ ਸਾਹਿਬ ਦੇ ਨਵਾਸੇ ਇਮਾਮ ਹੁਸੈਨ ਸ਼ਹਾਦਤ ਦੀ ਯਾਦ ਵਿਚ ਪੂਰੀ ਦੁਨੀਆਂ ਤੋਂ ਸ਼ਿਆ ਮਤਾਵਲੰਬੀ ਕਰਬਲਾ ਆਉਂਦੇ ਹਨ।
First published: September 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...