ਕੈਲੇਫੋਰਨੀਆ 'ਚ ਗੋਲੀਬਾਰੀ, 13 ਲੋਕਾਂ ਦੀ ਮੌਤ

Damanjeet Kaur
Updated: November 8, 2018, 8:20 PM IST
ਕੈਲੇਫੋਰਨੀਆ 'ਚ ਗੋਲੀਬਾਰੀ, 13 ਲੋਕਾਂ ਦੀ ਮੌਤ
ਕੈਲੇਫੋਰਨੀਆ 'ਚ ਗੋਲੀਬਾਰੀ, 13 ਲੋਕਾਂ ਦੀ ਮੌਤ
Damanjeet Kaur
Updated: November 8, 2018, 8:20 PM IST



ਅਮਰੀਕਾ ਦੇ ਕੈਲੇਫੋਰਨੀਆ ਦੇ ਇੱਕ ਬਾਰ ਵਿੱਚ ਗੋਲੀਬਾਰੀ ਦੌਰਾਨ 13 ਲੋਕਾਂ ਦੀ ਮੌਤ ਹੋ ਗਈ ਜਿਸ ਵਿੱਚ ਗਨਮੈਨ ਦੀ ਵੀ ਮੌਤ ਹੋ ਗਈ। ਇਹ ਗੋਲੀਬਾਰੀ ਦੁਪਹਿਰ 11:30 ਵਜੇ ਬੋਰਡਰ ਲਾਈਨ ਬਾਰ ਐਂਡ ਗਰਿੱਲ ਵਿਖੇ ਹੋਈ।  ਵੇਂਚੁਰਾ ਕਾਊਂਟੀ ਸ਼ੇਰਿਫ ਦੇ ਦਫ਼ਤਰ ਮੁਤਾਬਕ ਮਾਰੇ ਗਏ ਲੋਕਾਂ ਵਿੱਚੋਂ ਇੱਕ ਵੇਂਚੁਰਾ ਕਾਊਂਟੀ ਸ਼ੇਰਿਫ ਦਾ ਸਰਜੈਂਟ ਸੀ।

ਗੋਲੀਬਾਰੀ ਵਿੱਚ 18 ਲੋਕ ਜ਼ਖਮੀ ਹੋ ਗਏ ਤੇ ਸ਼ੱਕੀ ਗੰਨਮੈਨ ਦੀ ਵੀ ਬਾਰ ਦੇ ਅੰਦਰ ਹੀ ਮੌਤ ਹੋ ਗਈ।  ਜਿਸਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਪਾਈ ਹੈ।  ਇਸ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਟਵਿੱਟਰ ਉੱਤੇ ਟਵੀਟ ਕਰਕੇ ਇਸ ਤੇ ਦੁੱਖ ਜਤਾਇਆ ਹੈ।




ਬੁੱਧਵਾਰ ਦੇਰ ਰਾਤ ਕੈਲੇਫੋਰਨੀਆ ਦੇ ਸਹਿਰ ਥੋਸੰਡ ਓਕਸ ਦੇ ਭੀੜ ਭਰੇ ਬਾਰਡਰ ਲਾਈਨ ਬਾਰ ਐਂਡ ਗਰਿੱਲ ਦੇ ਵਿੱਚ ਪਾਰਟੀ ਕਰ ਰਹੇ ਕਾਲਜ ਸਟੂਡੈਂਟਸ ਅਤੇ ਹੋਰਨਾਂ 'ਤੇ ਇਕ 28 ਸਾਲਾਂ ਗੋਰੇ ਹਮਲਾਵਰ ਨੇ ਅੰਨੇਵਾਹ ਫਾਇਰਿੰਗ ਕਰ ਇਕ ਪੁਲਿਸ ਅਫਸਰ ਸਮੇਤ 12 ਲੋਕਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਵੀ ਮਾਰਿਆ ਗਿਆ।

ਘਟਨਾਂ ਸਮੇਂ ਕਈ ਸੌ ਲੋਕ ਬਾਰ ਦੇ ਅੰਦਰ ਸਨ ਅਤੇ ਸੰਗੀਤ ਦੀਆਂ ਤੇਜ ਧੁਨ ਵਿਚ ਵਿਚ ਪਾਰਟੀ ਕਰ ਰਹੇ ਸਨ। ਜਿਸ ਵਿੱਚ ਜਿਆਦਾ ਵਿਦਿਆਰਥੀਆਂ ਸਨ "ਕਾਲਜ ਕੰਟਰੀ ਨਾਈਟ" ਪ੍ਰੋਗਰਾਮ ਵਿਚ ਹਿੱਸਾ ਲੈਣ ਆਏ ਸਨ। ਵੈਨਤੂਰਾ ਕਾਉਂਟੀ ਦੇ ਸ਼ੈਰਿਫ ਜੈਫ ਡੀਨ ਨੇ ਬਾਰਡਰਲਾਈਨ ਬਾਰ ਅਤੇ ਗਰਿੱਲ ਵਿਚ ਦੀ ਇਸ ਘਟਨਾ ਨੂੰ "ਦੁਖਦਾਈ, ਦੁਖਦਾਈ ਸਥਿਤੀ" ਦੇ ਤੌਰ ਤੇ ਦੱਸਿਆ।


ਇਸ ਹਮਲੇ ਵਿੱਚ ਵਾਲ ਵਾਲ ਬਚੇ ਇਕ ਵਿਅਕਤੀ ਨੇ ਜਦ ਉਹ ਦੋਬਾਰਾ ਉਹਨਾਂ ਦ੍ਰਿਸ਼ਾ ਨੂੰ ਯਾਦ ਕਰਦਾ ਹੈ ਤੇ ਉਸਨੂੰ ਡਰ ਲਗਦਾ ਹੈ।

ਮੀਡੀਆ ਨਾਲ ਗੱਲ ਕਰਦੇ ਹੋਏ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਨਿਸ਼ਾਨੇਬਾਜ਼ ਨੂੰ ਮਾਰ ਦਿੱਤਾ ਗਿਆ ਹੈ ਅਤੇ ਸ਼ੈਰਿਫ ਜੈਫ ਡੀਨ ਨੇ ਕਿਹਾ ਕਿ ਇਸ ਘਟਨਾਂ ਦਾ ਅੱਤਵਾਦ ਨਾਲ ਕੋਈ ਸੰਬੰਧ ਹੈ ਜਾਂ ਨਹੀਂ ਅੱਜੇ ਇਸ ਬਾਰੇ ਕੁਸ਼ ਕਹਿਣਾ ਜਲਦੀ ਹੋਵੇਗੀ।

ਪੁਲਿਸ ਮੁਤਾਬਿਕ ਹਮਲਾਵਰ ਇੱਕ 28 ਸਾਲਾਂ ਗੋਰਾ ਹੈ ਜੋ 1990 ਵਿੱਚ ਪੈਦਾ ਹੋਇਆ ਸੀ ਅਤੇ ਉਸਦੇ ਸਰੀਰ ਤੇ ਬਹੁਤ ਜ਼ਿਆਦਾ ਟੈਟੂ ਹਨ। ਸ਼ੈਰਿਫ ਜੈਫ ਡੀਨ ਨੇ ਕਿਹਾ ਕਿ ਜਾਂਚਕਾਰ ਫਿੰਗਰਪਰਿੰਟ ਅਤੇ ਟੈਟੂ ਦੁਆਰਾ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪੁਲਿਸ ਵੱਲੋਂ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕੀ ਇਸ ਘਟਨਾ ਦੀ ਖਬਰ ਮਿਲਦੇ ਹੀ ਤਕਰੀਬਨ ਤਿੰਨ ਮਿੰਟ ਬਾਅਦ 29 ਸਾਲ ਤੱਕ ਦੇਸ਼ ਦੀ ਸੇਵਾ ਕਰਨ ਵਾਲੇ ਸਾਬਕਾ ਆਰਮੀ ਮੈਨ ਅਤੇ ਮਜੂਦਾ ਪੁਲਿਸ ਅਧਿਕਾਰੀ ਸਾਰਜੰਟ ਰੋਨ ਹੌਲਸ ਆਪਣੇ ਇਕ ਸਾਥੀ ਪੁਲਿਸ ਕਰਮੀ ਨਾਲ ਬਾਰ ਵਿੱਚ ਪੁਹੰਚਿਆ ਅਤੇ ਹਮਲਾਵਰ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਿਆ ਸ਼ੈਰਿਫ ਜੈਫ ਡੀਨ ਨੇ ਦੱਸਿਆ ਕਿ ਸ਼ਹੀਦ ਆਪਣੇ ਪਿੱਛੇ ਪਤਨੀ ਅਤੇ ਪੁੱਤਰ ਛੱਡ ਗਿਆ ਹੈ ਅਤੇ ਸ਼ਹੀਦ ਅਗਲੇ ਸਾਲ ਰਿਟਾਇਰ ਹੋਣਾ ਚਾਹੁੰਦਾ ਸੀ।

ਭਾਵਕ ਹੋਏ ਸ਼ੈਰਿਫ ਜੈਫ ਡੀਨ ਨੇ ਕਿਹਾ ਕੀ ਸ਼ਹੀਦ ਸਖ਼ਤ ਮਿਹਨਤ ਕਰ ਰਿਹਾ ਸੀ ਅਤੇ ਉਹ ਆਪਣੀ ਜਿੰਮੇਵਾਰੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਸੀ। ਡੀਨ ਨੇ ਅੱਗੇ ਕਿਹਾ ਜੱਦ ਮੈਂ ਸ਼ਹੀਦ ਦੀ ਪਤਨੀ ਨੂੰ ਇਸ ਘਟਨਾਂ ਬਾਰੇ ਦੱਸਿਆ ਤਾਂ ਕਿਹਾ ਕੀ ਉਸਦਾ ਪਤੀ ਇਕ ਬਹਾਦਰ ਨਾਇਕ ਦੇ ਤੌਰ ਤੇ ਸ਼ਹੀਦ ਹੋਇਆ ਅਤੇ ਉਸਨੇ ਹੋਰ ਲੋਕਾਂ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ ।



First published: November 8, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ