ਦਸਤਾਰ ਅੱਗੇ ਅਮਰੀਕਾ ਨੂੰ ਝੁਕਾਉਣ ਵਾਲੇ ਖਾਲਸੇ ਨੂੰ ਐਵਾਰਡ ਨਾਲ ਨਿਵਾਜਿਆ

News18 Punjab
Updated: January 19, 2019, 4:51 PM IST
ਦਸਤਾਰ ਅੱਗੇ ਅਮਰੀਕਾ ਨੂੰ ਝੁਕਾਉਣ ਵਾਲੇ ਖਾਲਸੇ ਨੂੰ ਐਵਾਰਡ ਨਾਲ ਨਿਵਾਜਿਆ
News18 Punjab
Updated: January 19, 2019, 4:51 PM IST
ਅਮਰੀਕਾ ਵਿਚ ਗੁਰਿੰਦਰ ਸਿੰਘ ਖ਼ਾਲਸਾ ਨੂੰ ਰੋਜ਼ਾ ਪਾਰਕ ਟ੍ਰੇਲਬਲੇਜ਼ਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਅਮਰੀਕਾ ਵਿਚ ਦਸਤਾਰ ਲਈ ਛੇੜੀ ਮੁਹਿੰਮ ਸਦਕਾ ਦਿੱਤਾ ਗਿਆ ਹੈ। ਗੁਰਿੰਦਰ ਸਿੰਘ ਖ਼ਾਲਸਾ ਅਮਰੀਕਾ ਵਿਚ ਦਸਤਾਰ ਉਤਾਰ ਕੇ ਤਲਾਸ਼ੀ ਨਾ ਦੇਣ ਉਤੇ ਅੜ ਗਿਆ ਸੀ ਅਤੇ ਬਾਅਦ ਵਿਚ ਇਸ ਖ਼ਿਲਾਫ਼ ਮੁਹਿੰਮ ਛੇੜ ਦਿੱਤੀ। ਉਨ੍ਹਾਂ ਦੀ ਮੁਹਿੰਮ ਸਦਕਾ ਹੀ ਅਮਰੀਕੀ ਕਾਨੂੰਨ ਵਿੱਚ ਬਦਲਾਅ ਕੀਤਾ ਗਿਆ ਹੈ। ਸਾਲ 2007 ਵਿੱਚ ਹੋਈ ਇਸ ਘਟਨਾ ਉਪਰੰਤ ਅਮਰੀਕਾ ਨੇ ਸਿੱਖਾਂ ਨੂੰ ਦਸਤਾਰ ਸਮੇਤ ਹਵਾਈ ਸਫ਼ਰ ਕਰਨ ਤੋਂ ਵੀ ਛੋਟ ਦਿੱਤੀ ਸੀ।

ਹੁਣ ਅਮਰੀਕੀ ਮੈਗ਼ਜ਼ੀਨ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ 'ਤੇ ਲਘੂ ਫ਼ਿਲਮ ਵੀ ਤਿਆਰ ਕੀਤੀ ਗਈ ਹੈ, ਜੋ ਪੂਰੀ ਦੁਨੀਆਂ ਵਿਚ ਦਿਖਾਈ ਜਾਵੇਗੀ। 2007 'ਚ ਉਨ੍ਹਾਂ ਨੂੰ ਨਿਊ ਯਾਰਕ ਦੇ ਬਫ਼ਲੋ ਨਾਇਗਰਾ ਕੌਮਾਂਤਰੀ ਹਵਾਈ ਅੱਡੇ 'ਤੇ ਪੱਗ ਬੰਨ੍ਹੀ ਹੋਣ ਕਰਕੇ ਰੋਕਿਆ ਗਿਆ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਕਰਮੀਆਂ ਨਾਲ ਹੱਥੋਪਾਈ ਵੀ ਹੋਈ ਸੀ। ਜਿਸ ਕਰਕੇ ਖ਼ਾਲਸਾ ਨੇ ਜਹਾਜ਼ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ।

SIKH
ਅਮਰੀਕਾ ਵਿੱਚ ਦਸਤਾਰ ਦੇ ਵੱਕਾਰ ਦੀ ਬਹਾਲੀ ਲਈ ਲੰਮੀ ਲੜਾਈ ਲੜਨ ਦਾ ਫੈਸਲਾ ਕੀਤਾ। ਖ਼ਾਲਸਾ ਦੀ ਕਹਾਣੀ ਤੋਂ ਪ੍ਰਭਾਵਿਤ ਹੋਏ ਯੂਐਸਏ ਮਾਇਨੌਰਿਟੀ ਬਿਜ਼ਨੈਸ ਮੈਗ਼ਜ਼ੀਨ ਨੇ ਖ਼ਾਲਸਾ ਨੂੰ "ਰੋਜ਼ਾ ਪਾਰਕ ਟ੍ਰੇਬਲੇਜ਼ਰ ਐਵਾਰਡ" ਦਿੱਤਾ ਹੈ, ਜੋ ਆਪਣੀ ਕਿਸਮ ਦੇ ਤਿੰਨ ਸਰਬਉੱਚ ਸਨਮਾਨਾਂ ਵਿੱਚੋਂ ਇੱਕ ਹੈ। ਖਾਲਸਾ ਦਾ ਜਨਮ ਹਰਿਆਣਾ ਦੇ ਜ਼ਿਲ੍ਹੇ ਅੰਬਾਲਾ ਦੇ ਛੋਟੇ ਜਿਹੇ ਪਿੰਡ ਅਧੋਈ ਵਚ ਹੋਇਆ ਸੀ। ਗੁਰਿੰਦਰ ਸਿੰਘ ਖ਼ਾਲਸਾ ਸਿੱਖ ਪੁਲੀਟੀਕਲ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਹਨ ਤੇ ਅਮਰੀਕਾ ਵਿੱਚ ਸਿੱਖਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ।

ਖਾਲਸਾ ਦੀ ਮੁਹਿੰਮ ਦੇ ਕਰਕੇ ਅਮਰੀਕੀ ਕਾਨੂੰਨ ਵਿੱਚ ਬਦਲਾਅ ਕੀਤਾ ਗਿਆ ਸੀ ।  ਅਮਰੀਕੀ ਨਿਯਮਾਂ ਮੁਤਾਬਕ ਜੇਕਰ 2੦,੦੦੦ ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਪੱਗ ਉਤਾਰ ਕੇ ਜਾਂਚ ਕਰਨ ਵਾਲਾ ਨਿਯਮ ਹਟਾ ਦੇਣਗੇ ਪਰ ਖ਼ਾਲਸਾ ਨੇ 67,੦੦੦ ਤੋਂ ਵੀ ਵੱਧ ਲੋਕਾਂ ਦੀ ਹਮਾਇਤ ਹਾਸਲ ਕੀਤੀ ਸੀ । ਇਸ ਬਦਲਾਅ ਤੋਂ ਬਾਅਦ ਅਮਰੀਕਾ ਨੇ ਸਿੱਖਾਂ ਨੂੰ ਦਸਤਾਰ ਸਮੇਤ ਹਵਾਈ ਸਫ਼ਰ ਕਰਨ ਤੋਂ ਵੀ ਛੋਟ ਦਿੱਤੀ ਸੀ। ਖ਼ਾਲਸਾ ਦੇ ਸਿੱਖੀ ਲਈ ਜਜ਼ਬੇ ਨੂੰ ਦੇਖਦੇ ਹੋਏ ਅਮਰੀਕੀ ਮੈਗ਼ਜ਼ੀਨ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਹੈ।

SIKH
First published: January 19, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...