Home /News /international /

ਕੋਰੋਨਾ ਮਰੀਜ਼ਾਂ ਦੇ ਨੇੜੇ ਲੱਗਣ 'ਚ ਰੁਕਾਵਟ ਬਣੀ ਦਾੜ੍ਹੀ, ਮਨੁੱਖਤਾ ਦੀ ਸੇਵਾ ਦੇ ਜਜ਼ਬੇ ਅੱਗੇ ਸਿੱਖ ਡਾਕਟਰਾਂ ਨੇ ਕਟਵਾਈ ਦਾੜ੍ਹੀ..

ਕੋਰੋਨਾ ਮਰੀਜ਼ਾਂ ਦੇ ਨੇੜੇ ਲੱਗਣ 'ਚ ਰੁਕਾਵਟ ਬਣੀ ਦਾੜ੍ਹੀ, ਮਨੁੱਖਤਾ ਦੀ ਸੇਵਾ ਦੇ ਜਜ਼ਬੇ ਅੱਗੇ ਸਿੱਖ ਡਾਕਟਰਾਂ ਨੇ ਕਟਵਾਈ ਦਾੜ੍ਹੀ..

ਡਾ. ਸੰਜੀਤ ਸਿੰਘ ਸਲੂਜਾ ਦਾੜ੍ਹੀ ਨਾਲ ਤੇ ਦਾੜ੍ਹੀ ਕਟਾਉਣ ਬਾਅਦ ਦੀ ਤਸਵੀਰ।

ਡਾ. ਸੰਜੀਤ ਸਿੰਘ ਸਲੂਜਾ ਦਾੜ੍ਹੀ ਨਾਲ ਤੇ ਦਾੜ੍ਹੀ ਕਟਾਉਣ ਬਾਅਦ ਦੀ ਤਸਵੀਰ।

ਦਾੜ੍ਹੀ ਕਾਰਨ ਉਹ ਕੋਰੋਨਾ ਮਰੀਜਾਂ ਦੇ ਨੇੜੇ ਨਹੀਂ ਲੱਗ ਸਕਦੇ ਸਨ ਤੇ ਖੁਦ ਦੀ ਸਰੁੱਖਿਆ ਲਈ ਖਤਰਾ ਬਣ ਰਹੀ ਸੀ। ਦੋਵਾਂ ਸਿੱਖ ਡਾਕਟਰਾਂ ਆਪਣੇ ਧਾਰਮਿਕ ਆਗੂਆਂ, ਪਰਿਵਾਰ ਅਤੇ ਸਨੇਹੀਆਂ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਆਪਣੀ ਦਾੜ੍ਹੀ ਕਟਵਾਉਣ ਦਾ ਫ਼ੈਸਲਾ ਲਿਆ। ਮਨੁੱਖਤਾ ਦੀ ਸੇਵਾ ਦੇ ਜਜ਼ਬੇ ਅੱਗੇ ਦਾੜ੍ਹੀ ਕਟਵਾਈ ਤਾਂਕਿ ਮਰੀਜ਼ਾਂ ਦੇ ਇਲਾਜ ਦੌਰਾਨ ਨਿੱਜੀ ਸੁਰੱਖਿਆ ਵਜੋਂ ਲੋੜੀਂਦੇ ਮੈਡੀਕਲ ਮਾਸਕ ਪਹਿਨ ਸਕਣ।

ਹੋਰ ਪੜ੍ਹੋ ...
  • Share this:
    ਕੋਵਿਡ -19 ਸੰਕਟ ਨੇ ਲੋਕਾਂ ਨੂੰ ਹਰ ਤਰਾਂ ਨਾਲ ਨੈਤਿਕ ਦੁਚਿੱਤੀ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ ਹੈ।  ਕੋਰੋਨਾ ਨਾਲ ਲੜਣ ਲਈ ਕਈ ਵਾਰ ਅਜਿਹੇ ਹਲਾਤ ਪੈਦਾ ਹੋ ਰਹੇ ਕਿ ਧਾਰਮਿਕ ਕਦਰਾਂ ਕੀਮਤਾਂ ਜਾਂ ਮਨੁੱਖਤਾਂ, ਦੋਹਾਂ ਵਿੱਚੋਂ ਇੱਕ ਨੂੰ ਚੁਣਨ ਦਾ ਬੇਹੱਦ ਮੁਸ਼ਕਲ ਫੈਸਲਾ ਲੈਣਾ ਹੁੰਦਾ ਹੈ। ਅਜਿਹੇ ਮਾਹੌਲ ਵਿੱਚੋਂ ਕੈਨੇਡਾ ਦੇ ਦੇ ਸਿੱਖ ਡਾਕਟਰਾਂ ਸੰਜੀਤ ਸਿੰਘ ਸਲੂਜਾ ਅਤੇ ਉਨ੍ਹਾਂ ਦੇ ਭਰਾ ਰਾਜੀਤ ਸਿੰਘ ਨੂੰ ਲੰਘਣਾ ਪਿਆ। ਜਿੰਨਾਂ ਨੇ ਕੋਰੋਨਾ ਮਰੀਜਾਂ ਦੇ ਨੇੜੇ ਲੱਗਣ ਲਈ ਮੁਸ਼ਕਿਲ ਬਣੀ ਦਾੜ੍ਹੀ ਨੂੰ ਕੱਟਣ ਦਾ ਫੈਸਲਾ ਲਿਆ। ਮੌਂਟਰੀਆਲ ਦੇ ਇੰਨਾਂ ਸਿੱਖ ਡਾਕਟਰਾਂ ਨੇ ਮਨੁੱਖਤਾ ਦੀ ਸੇਵਾ ਦੇ ਜਜ਼ਬੇ ਅੱਗੇ ਦਾੜ੍ਹੀ ਕਟਵਾ ਲਈ ਹੈ।

    ਪਰਿਵਾਰ ਤੇ ਧਾਰਮਿਕ ਆਗੂਆਂ ਨਾਲ ਸਲਾਹ-ਮਸ਼ਵਰਾ 

    ਮੈਕਗਿਲ ਯੂਨੀਵਰਸਿਟੀ ਹੈਲਥ ਸੈਂਟਰ (ਐੱਮਯੂਐੱਚਸੀ) ਮੌਂਟਰੀਆਲ ਜਨਰਲ ਅਤੇ ਰੌਇਲ ਵਿਕਟੋਰੀਆ ਹਸਪਤਾਲਾਂ ਵਿੱਚ ਨਿਊਰੋਸਰਜਨ ਹਨ। ਇੰਨਾ ਸਿੱਖ ਡਾਕਟਰਾਂ ਦੀ ਦਾੜ੍ਹੀ ਕਰੋਨਾਵਾਇਰਸ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ ਦੌਰਾਨ ਇਨਫੈਕਸ਼ਨ ਦੇ ਡਰ ਕਾਰਨ ਵੱਡੀ ਮੁਸ਼ਕਲ ਬਣ ਰਹੀ ਸੀ। ਦਾੜ੍ਹੀ ਕਾਰਨ ਉਹ ਕੋਰੋਨਾ ਮਰੀਜਾਂ ਦੇ ਨੇੜੇ ਨਹੀਂ ਲੱਗ ਸਕਦੇ ਸਨ ਤੇ ਖੁਦ ਦੀ ਸਰੁੱਖਿਆ ਲਈ ਖਤਰਾ ਬਣ ਰਹੀ ਸੀ। ਇਸ ਕਰਕੇ ਇੰਨਾਂ ਨੇ ਆਪਣੇ ਧਾਰਮਿਕ ਆਗੂਆਂ, ਪਰਿਵਾਰ ਅਤੇ ਸਨੇਹੀਆਂ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਆਪਣੀ ਦਾੜ੍ਹੀ ਕਟਵਾਉਣ ਦਾ ਫ਼ੈਸਲਾ ਲਿਆ। ਮਨੁੱਖਤਾ ਦੀ ਸੇਵਾ ਦੇ ਜਜ਼ਬੇ ਅੱਗੇ ਦਾੜ੍ਹੀ ਕਟਵਾਈ ਤਾਂਕਿ ਮਰੀਜ਼ਾਂ ਦੇ ਇਲਾਜ ਦੌਰਾਨ ਨਿੱਜੀ ਸੁਰੱਖਿਆ ਵਜੋਂ ਲੋੜੀਂਦੇ ਮੈਡੀਕਲ ਮਾਸਕ ਪਹਿਨ ਸਕਣ।

    ਐੱਮਯੂਐੱਚਸੀ ਨੇ ਬਿਆਨ ਰਾਹੀਂ ਕਿਹਾ, ‘‘ਸਿੱਖ ਹੋਣ ਕਾਰਨ ਦਾੜ੍ਹੀ ਉਨ੍ਹਾਂ ਦੀ ਪਛਾਣ ਦਾ ਅਹਿਮ ਹਿੱਸਾ ਹੈ ਪਰ ਇਸ ਕਾਰਨ ਉਹ ਮਾਸਕ ਪਾਉਣ ਤੋਂ ਅਸਮਰੱਥ ਸਨ। ਕਾਫੀ ਸੋਚ-ਵਿਚਾਰ ਮਗਰੋਂ ਉਨ੍ਹਾਂ ਨੇ ਆਪਣੀ ਦਾੜ੍ਹੀ ਕਟਵਾਉਣ ਦਾ ਫ਼ੈਸਲਾ ਲਿਆ ਹੈ।’’

    ਸਿੰਘ ਸਲੂਜਾ ਨੇ ਐੱਮਯੂਐੱਚਸੀ ਵੈੱਬਸਾਈਟ ’ਤੇ ਪਾਈ ਵੀਡੀਓ ਵਿੱਚ ਦੱਸਿਆ, ‘‘ਅਸੀਂ ਕੰਮ ਨਾ ਕਰਨਾ ਵੀ ਚੁਣ ਸਕਦੇ ਸੀ, ਪਰ ਅਜਿਹੇ ਸਮੇਂ ਵਿੱਚ ਜਦੋਂ ਸਿਹਤ-ਸੰਭਾਲ ਵਿੱਚ ਲੱਗੇ ਕਾਮੇ ਬਿਮਾਰ ਹੋ ਰਹੇ ਹਨ, ਤਾਂ ਸਾਡੇ ਫ਼ੈਸਲੇ ਨਾਲ ਪਹਿਲਾਂ ਹੀ ਦਬਾਅ ਹੇਠ ਆ ਰਹੇ ਢਾਂਚੇ ’ਤੇ ਹੋਰ ਬੋਝ ਪੈਣਾ ਸੀ। ਅਸੀਂ ਬੜੀ ਆਸਾਨੀ ਨਾਲ ਉਦੋਂ ਤੱਕ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਨਾ ਕਰਨ ਦਾ ਫ਼ੈਸਲਾ ਲੈ ਸਕਦੇ ਸੀ ਜਦੋਂ ਤੱਕ ਸਾਨੂੰ ਢੁਕਵਾਂ ਸਾਜ਼ੋ-ਸਾਮਾਨ ਨਾ ਮਿਲਦਾ, ਪਰ ਇਹ ਡਾਕਟਰੀ ਦਾ ਪੇਸ਼ਾ ਚੁਣਨ ਮੌਕੇ ਚੁੱਕੀ ਸਹੁੰ ਅਤੇ ਸੇਵਾ ਦੇ ਸਿਧਾਂਤਾਂ ਵਿਰੁੱਧ ਸੀ।’’ ਉਨ੍ਹਾਂ ਕਿਹਾ, ‘‘ਇਹ ਸਾਡੇ ਲਈ ਬਹੁਤ ਹੀ ਔਖਾ ਫ਼ੈਸਲਾ ਸੀ, ਪਰ ਸਾਨੂੰ ਲੱਗਿਆ ਕਿ ਸੰਕਟ ਦੇ ਅਜਿਹੇ ਸਮੇਂ ਵਿੱਚ ਇਹ ਕਰਨਾ ਬਹੁਤ ਜ਼ਰੂਰੀ ਹੈ।’’


    ਮੀਡੀਆ ਰਿਪੋਰਟਾਂ ਅਨੁਸਾਰ ਸਿੰਘ ਸਲੂਜਾ ਨੇ ਕਿਹਾ, ‘‘ਇਹ ਫ਼ੈਸਲਾ ਮੇਰੇ ਲਈ ਬਹੁਤ ਦੁਖਦਾਈ ਸੀ। ਇਹ ਮੇਰੀ ਪਛਾਣ ਦਾ ਹਿੱਸਾ ਸੀ। ਹੁਣ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੱਖਰੇ ਢੱਗ ਨਾਲ ਦੇਖਦਾ ਹਾਂ। ਹਰ ਸਵੇਰ ਜਦੋਂ ਮੈਂ ਆਪਣੇ-ਆਪ ਨੂੰ ਦੇਖਦਾ ਹਾਂ, ਤਾਂ ਇੱਕ ਧੱਕਾ ਜਿਹਾ ਲੱਗਦਾ ਹੈ। ਹਾਲੇ ਵੀ ਅਸੀਂ ਸਹਿਜ ਮਹਿਸੂਸ ਨਹੀਂ ਕਰਦੇ ਹਾਂ।’’ ਉਨ੍ਹਾਂ ਅੱਗੇ ਕਿਹਾ, ‘‘ਕੋਵਿਡ ਦੇ ਏਨੇ ਜ਼ਿਆਦਾ ਮਰੀਜ਼ ਆ ਰਹੇ ਸਨ ਅਤੇ ਅਸੀਂ ਪਾਸੇ ਹੋ ਨਹੀਂ ਬੈਠ ਸਕਦੇ ਸੀ। ਇਹ ਵੱਖਰੀ ਤਰ੍ਹਾਂ ਦੀ ਸਥਿਤੀ ਸੀ, ਜਿਸ ਕਰਕੇ ਸਾਨੂੰ ਮਦਦ ਕਰਨ ਲਈ ਇਹ ਕਰਨਾ ਹੀ ਪੈਣਾ ਸੀ।’’

    ਕੈਨੇਡਾ 'ਚ ਕੋਰੋਨਾ ਮਰੀਜਾਂ ਦੀ ਗਿਣਤੀ 62 ਦੇ ਪਾਰ, 4 ਹਜ਼ਾਰ ਤੋਂ ਵੱਧ ਮੌਤਾਂ-

    ਕੈਨੇਡਾ ਵਿੱਚ ਕਰੋਨਾਵਾਇਰਸ ਪੀੜਤਾਂ ਦੀ ਗਿਣਤੀ 62,035 ’ਤੇ ਪਹੁੰਚ ਗਈ ਹੈ ਅਤੇ ਹੁਣ ਤੱਕ 4,043 ਮੌਤਾਂ ਹੋ ਚੁੱਕੀਆਂ ਹਨ। ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਓਂਟਾਰੀਓ ਅਤੇ ਕਿਊਬੈਕ ਹਨ। ਇਹ ਦੇਸ਼ ਨਿੱਜੀ ਸੁਰੱਖਿਆ ਸਾਜ਼ੋ-ਸਮਾਨ ਦੀ ਵੀ ਵੱਡੀ ਕਮੀ ਨਾਲ ਜੂਝ ਰਿਹਾ ਹੈ ਕਿਉਂਕਿ ਜ਼ਿਆਦਾਤਰ ਮੁਲਕਾਂ ਵਲੋਂ ਆਪਣੀ ਬਰਾਮਦ ਸਮਰੱਥਾ ਸੀਮਤ ਕਰ ਦਿੱਤੀ ਗਈ ਹੈ।
    Published by:Sukhwinder Singh
    First published:

    Tags: Canada, Coronavirus, COVID-19, Disease, Doctor, Health, Religion, Sikhism

    ਅਗਲੀ ਖਬਰ