ਲਾਹੌਰ: Rape with Sikh Girl in Pakistan: ਪਾਕਿਸਤਾਨ (Pakistan Crime News) ਦੇ ਖੈਬਰ ਪਖਤੂਨਖਵਾ (Khyber Pakhtunkhwa) ਸੂਬੇ ਦੇ ਬੁਨੇਰ ਜ਼ਿਲੇ 'ਚ 20 ਅਗਸਤ ਦੀ ਸ਼ਾਮ ਨੂੰ ਸਿੱਖ ਭਾਈਚਾਰੇ ਦੀ ਇਕ ਲੜਕੀ ਨੂੰ ਜ਼ਬਰਦਸਤੀ ਅਗਵਾ (kidnap) ਕਰਕੇ ਉਸ ਦਾ ਧਰਮ ਪਰਿਵਰਤਨ (religion conversion in Pakistan) ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਵੱਡੇ ਪੱਧਰ 'ਤੇ ਸਿੱਖ ਭਾਈਚਾਰੇ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੀੜਤਾ ਨੂੰ ਪੁਲਿਸ ਦੀ ਮਦਦ ਨਾਲ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਗਿਆ ਹੈ। ਫਿਰ ਉਸ ਨਾਲ ਬਲਾਤਕਾਰ (Rape) ਕੀਤਾ ਗਿਆ ਅਤੇ ਫਿਰ ਅਗਵਾਕਾਰ ਨਾਲ ਵਿਆਹ ਕਰਵਾ ਕੇ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ।
ਇਨਸਾਫ਼ ਦੀ ਮੰਗ ਲਈ ਰੋਡ ਜਾਮ ਕੀਤਾ
ਵਿਤਕਰੇ ਅਤੇ ਛੇੜਖਾਨੀ ਦੀ ਇਸ ਖੌਫਨਾਕ ਘਟਨਾ ਨੂੰ ਦੇਖਦਿਆਂ ਸੈਂਕੜੇ ਸਿੱਖਾਂ ਅਤੇ ਹੋਰਨਾਂ ਨੇ ਸੜਕ ਜਾਮ ਕਰਕੇ ਇਨਸਾਫ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀ ਸਿੱਖ ਨੇ ਕਿਹਾ, 'ਮੈਂ ਪਾਕਿਸਤਾਨ ਦੇ ਲੋਕਾਂ ਅਤੇ ਵਿਦੇਸ਼ੀਆਂ ਨੂੰ ਅਪੀਲ ਕਰਦਾ ਹਾਂ ਕਿ ਸਾਡੇ 'ਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਹ ਸਾਡੀ ਧੀ ਨੂੰ ਵਾਪਸ ਨਹੀਂ ਮੋੜਦੇ। ਪ੍ਰਸ਼ਾਸਨ ਨੇ ਸਾਰਾ ਦਿਨ ਸਾਨੂੰ ਗੁੰਮਰਾਹ ਕੀਤਾ। ਧੀ ਨੂੰ ਅਗਵਾ ਕਰਨ ਵਿੱਚ ਪ੍ਰਸ਼ਾਸਨ ਬੁਨੇਰ ਦੇ ਲੋਕ ਸ਼ਾਮਲ ਹਨ। ਦੋਵਾਂ ਨੇ ਮਿਲ ਕੇ ਸਾਡੀ ਧੀ 'ਤੇ ਤਸ਼ੱਦਦ ਕੀਤਾ, ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਜ਼ਬਰਦਸਤੀ ਉਸ ਦਾ ਵਿਆਹ ਕਰਵਾ ਦਿੱਤਾ।
ਐਫਆਈਆਰ ਕਿਉਂ ਨਹੀਂ ਦਰਜ ਕੀਤੀ ਗਈ?
ਇੱਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਪੁਲਿਸ ਨੇ ਸਾਡੀ ਐਫਆਈਆਰ ਦਰਜ ਨਹੀਂ ਕੀਤੀ। ਅਸੀਂ ਹੋਰ ਉੱਚ ਅਧਿਕਾਰੀਆਂ ਨਾਲ ਵੀ ਗੱਲ ਕੀਤੀ, ਪਰ ਕਿਸੇ ਨੇ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਅਪਰਾਧ ਪਿੱਛੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈ। ਉਸਨੇ ਅੱਗੇ ਕਿਹਾ, 'ਮੈਂ ਦੁਨੀਆ ਭਰ ਦੇ ਸਿੱਖ ਭਾਈਚਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਅਪਰਾਧ ਦਾ ਵਿਰੋਧ ਕਰਨ ਅਤੇ ਸਾਡਾ ਸਮਰਥਨ ਕਰਨ ਤਾਂ ਜੋ ਸਾਡੀ ਬੇਟੀ ਸਾਡੇ ਕੋਲ ਵਾਪਸ ਆ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime against women, Crime news, Pakistan