HOME » NEWS » World

ਪਾਕਿਸਤਾਨ ਵਿਚ ਭੜਕੀ ਹਿੰਸਾ ਕਾਰਨ ਲਾਹੌਰ ਵਿਚ ਫਸਿਆ ਸਿੱਖ ਜਥਾ

News18 Punjabi | News18 Punjab
Updated: April 13, 2021, 5:59 PM IST
share image
ਪਾਕਿਸਤਾਨ ਵਿਚ ਭੜਕੀ ਹਿੰਸਾ ਕਾਰਨ ਲਾਹੌਰ ਵਿਚ ਫਸਿਆ ਸਿੱਖ ਜਥਾ
ਪਾਕਿਸਤਾਨ ਵਿਚ ਭੜਕੀ ਹਿੰਸਾ ਕਾਰਨ ਲਾਹੌਰ ਵਿਚ ਫਸਿਆ ਸਿੱਖ ਜਥਾ

  • Share this:
  • Facebook share img
  • Twitter share img
  • Linkedin share img
ਟੀਐਲਪੀ ਨੇਤਾ ਸਾਦ ਹੁਸੈਨ ਰਿਜਵੀ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ, ਜਿਸ ਕਾਰਨ ਭਾਰਤ ਤੋਂ ਗਿਆ ਸਿੱਖ ਜਥਾ ਕੱਲ੍ਹ ਤੋਂ ਲਾਹੌਰ ਵਿੱਚ ਫਸਿਆ ਹੋਇਆ ਹੈ। ਸੋਮਵਾਰ ਨੂੰ ਲਗਭਗ 1000 ਸ਼ਰਧਾਲੂਆਂ ਦਾ ਸਿੱਖ ਜਥਾ ਵਿਸਾਖੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸੀ।

ਪ੍ਰੋਗਰਾਮ ਅਨੁਸਾਰ ਉਨ੍ਹਾਂ ਨੇ ਪੰਜਾ ਸਾਹਿਬ ਗੁਰਦੁਆਰੇ ਸਾਹਿਬ ਜਾਣਾ ਸੀ, ਪਰ ਪਾਕਿਸਤਾਨ ਵਿਚ ਬਣੀ ਸਥਿਤੀ ਕਾਰਨ ਉਹ ਯਾਤਰਾ ਨਹੀਂ ਕਰ ਪਾ ਰਹੇ ਹਨ ਅਤੇ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਜਥਾ ਫਸਿਆ ਹੋਇਆ ਹੈ।

ਭਾਰਤ ਨੇ ਇਸ ਮਾਮਲੇ ‘ਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਭਾਰਤੀ ਹਾਈ ਕਮਿਸ਼ਨ ਲਗਾਤਾਰ ਵਿਦੇਸ਼ ਮੰਤਰਾਲੇ ਅਤੇ ਈਟੀਪੀਬੀ ਨਾਲ ਸੰਪਰਕ ਵਿੱਚ ਹੈ। ਇਸ ਦੇ ਨਾਲ ਹੀ ਹਾਈ ਕਮਿਸ਼ਨ ਦੇ ਅਧਿਕਾਰੀ ਮਾੜੇ ਹਾਲਾਤ ਕਾਰਨ ਸ਼ਰਧਾਲੂਆਂ ਤੱਕ ਨਹੀਂ ਪਹੁੰਚ ਸਕੇ।
ਭਾਰਤੀ ਹਾਈ ਕਮਿਸ਼ਨ ਦੇ ਸੂਤਰਾਂ ਨੇ ਨਿਊਜ਼ 18 ਨੂੰ ਦੱਸਿਆ ਕਿ ਪਾਕਿਸਤਾਨ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
Published by: Gurwinder Singh
First published: April 13, 2021, 3:29 PM IST
ਹੋਰ ਪੜ੍ਹੋ
ਅਗਲੀ ਖ਼ਬਰ