HOME » NEWS » World

ਗੋਰੇ ਵੱਲੋਂ ਸਿੱਖ ਨੌਜਵਾਨ 'ਤੇ ਨਸਲੀ ਹਮਲਾ, ਦਾੜ੍ਹੀ ਖਿੱਚੀ ਕੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ..

News18 Punjab
Updated: January 21, 2019, 8:05 AM IST
share image
ਗੋਰੇ ਵੱਲੋਂ ਸਿੱਖ ਨੌਜਵਾਨ 'ਤੇ ਨਸਲੀ ਹਮਲਾ, ਦਾੜ੍ਹੀ ਖਿੱਚੀ ਕੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ..
ਗੋਰੇ ਵੱਲੋਂ ਸਿੱਖ ਨੌਜਵਾਨ 'ਤੇ ਨਸਲੀ ਹਮਲਾ, ਦਾੜ੍ਹੀ ਖਿੱਚੀ ਕੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ..

  • Share this:
  • Facebook share img
  • Twitter share img
  • Linkedin share img
ਅਮਰੀਕਾ ਵਿੱਚ ਇੱਕ ਸਿੱਖ ਵਿਅਕਤੀ ਤੇ 24 ਸਾਲ ਗੋਰੇ ਨੌਜਵਾਨ ਨੇ ਨਫਰਤ ਅਪਰਾਧ ਦੇ ਤਹਿਤ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੋਰੇ ਵਿਅਕਤੀ ਨੇ ਪੀੜਤ ਦੀ ਦਾੜ੍ਹੀ ਖਿੱਚੀ ਤੇ ਉਸਦੀ ਕੁੱਟਮਾਰ ਵੀ ਕੀਤੀ। ਹਰਪਿੰਦਰ ਸਿੰਘ ਅਮਰੀਕਾ ਦੇ ਓਰੇਗਨ ਸਥਿਤ ਇੱਕ ਦੁਕਾਨ ਚ ਕੰਮ ਕਰਦਾ ਹੈ ਤੇ ਇਸੇ ਦੌਰਾਨ ਇੱਰ ਗੌਰੇ ਨੌਜਵਾਨ ਨੇ ਨਸਲੀ ਟਿੱਪਣੀ ਕਰਦਿਆਂ ਹਮਲਾ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਗੌਰਾ ਨੌਜਵਾਨ ਸਿਗਰਟ ਦਾ ਰੋਲਿੰਗ ਪੇਪਰ ਲੈ ਆਇਆ ਸੀ ਪਰ ਉਸ ਕੋਲ ਪਛਾਣ ਪੱਤਰ ਨਹੀਂ ਸੀ। ਜਦੋਂ ਹਰਪਿੰਦਰ ਨੇ ਉਸਦਾ ਪਛਾਣ ਪੱਤਰ ਮੰਗਿਆ ਤਾਂ ਉਸਨੇ ਨਸਲੀ ਟਿੱਪਣੀ ਕਰਦਿਆਂ ਹਮਲਾ ਕਰ ਦਿੱਤਾ। ਇਸ ਦੌਰਾਨ ਪੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਹਮਲੇ ਵਿੱਚ ਹਰਪਿੰਦਰ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ। ਪੁਲਿਸ ਨੇ ਗੌਰੇ ਨੌਜਵਾਨ ਖਿਲਾਫ ਨਫਰਤੀ ਅਪਰਾਧ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਚ ਕੇਸ ਚਲਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਉਧਰ ਮਨਜਿੰਦਰ ਸਿਰਸਾ ਨੇ ਹਮਲਾ ਤੇ ਟਵੀਟ ਕੀਤਾ ਹੈ। ਉਹਨਾਂ ਲਿਖਿਆ ਹੈ ਕਿ ਇੱਕ ਹੋਰ ਸਿੱਖ ਤੇ ਯੂਐੱਸ ਵਿੱਚ ਹਮਲਾ ਹੋਇਆ ਹੈ। ਇਹ ਹਮਲੇ ਸਿੱਖਾਂ ਦੀ ਜਾਨ ਦੇ ਖਤਰੇ ਬਣਦੇ ਜਾ ਰਹੇ ਹਨ ਹਾਲਾਕਿ ਸਿੱਖ ਭਾਈਚਾਰਾ ਲੋਕਾਂ ਦੀ ਮਦਦ ਕਰਨ ਵਾਲਾ ਭਾਈਚਾਰਾ ਹੈ, ਪਰ ਫਿਰ ਵੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਹਨਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ।
First published: January 21, 2019, 7:59 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading