Home /News /international /

ਅਮਰੀਕਾ ’ਚ ਸੈਰ ਕਰਦੇ ਬਜ਼ੁਰਗ ਸਿੱਖ ਦੀ ਚਾਕੂ ਮਾਰ ਕੇ ਹੱਤਿਆ

ਅਮਰੀਕਾ ’ਚ ਸੈਰ ਕਰਦੇ ਬਜ਼ੁਰਗ ਸਿੱਖ ਦੀ ਚਾਕੂ ਮਾਰ ਕੇ ਹੱਤਿਆ

  • Share this:

    ਅਮਰੀਕਾ ਦੇ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ 64 ਸਾਲਾ ਬਜ਼ੁਰਗ ਪਰਮਜੀਤ ਸਿੰਘ ਦੀ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪਰਮਜੀਤ ਸਿੰਘ ਉਪਰ ਰਾਤ 9 ਵਜੇ ਟਰੇਸੀ (Tracy) ਦੇ ਗ੍ਰੇਚੇਨ ਟੈਲੀ ਪਾਰਕ ਵਿਚ ਹਮਲਾ ਕੀਤਾ ਗਿਆ। ਏਬੀਸੀ ਨਿਊਜ਼ ਨੇ ਦੱਸਿਆ ਕਿ ਜ਼ਿਆਦਾ ਸੱਟ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।


    ਟਰੇਸੀ (Tracy Police Department) ਪੁਲਿਸ ਬੁਲਾਰੇ ਲੈਫਟੀਨੈਂਟ ਫ੍ਰੀਟਾਸ ਨੇ ਦੱਸਿਆ ਕਿ ਦੱਸਿਆ ਕਿ ਇਕ ਰਾਹਗੀਰ ਨੇ ਜ਼ਮੀਨ ’ਤੇ ਇਕ ਆਦਮੀ ਨੂੰ ਪਿਆ ਵੇਖਿਆ ਜਿਸ ਦੇ ਸਰੀਰ ਤੋਂ ਕਾਫੀ ਖੂਨ ਵਹਿ ਰਿਹਾ ਸੀ। ਉਸਨੇ ਤੁਰੰਤ 911 ਉਤੇ ਫੋਨ ਕੀਤਾ। ਪੁਲਿਸ ਨੇ ਹੱਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਹੱਤਿਆ ਕਿਸ ਮਕਸਦ ਨਾਲ ਕੀਤੀ ਹੈ?


    ਪਰਮਜੀਤ ਸਿੰਘ ਨੇ ਪਗੜੀ ਸਜਾਈ ਹੋਈ ਸੀ। ਉਹ ਦਿਨ ਵਿਚ ਦੋ ਵਾਰੀ ਸੈਰ ਕਰਦੇ ਸੀ। ਇਸ ਹਮਲੇ ਕਰਕੇ ਲੋਕ ਚਿੰਤਾ ਵਿਚ ਹਨ ਕਿ ਪਰਮਜੀਤ ਸਿੰਘ ’ਤੇ ਹਮਲਾ ਇਸ ਲਈ ਕੀਤਾ ਕਿਉਂਕੀ ਉਹ ਸਿੱਖ ਸਨ। ਪੀੜਤ ਦੇ ਦਮਾਦ ਹਰਨੇਕ ਸਿੰਘ ਕਾਂਗ ਨੇ ਦੱਸਿਆ ਕਿ  ਪਰਮਜੀਤ ਸਿੰਘ ਤਿੰਨ ਸਾਲ ਪਹਿਲਾਂ ਭਾਰਤ ਤੋਂ ਟਰੇਸੀ ਆ ਗਏ ਸਨ। ਉਨ੍ਹਾਂ ਦੇ ਦੋ ਬੱਚ ਅਤੇ ਤਿੰਨ ਪੋਤੇ ਹਨ।


    ਸੋਮਵਾਰ ਨੂੰ ਐਮਰਜੈਂਸੀ ਮੀਟਿੰਗ ਹੋਈ, ਜਿਸ ਵਿਚ ਟਰੇਸੀ ਦੇ ਮੇਅਰ ਰਾਬਰਟ ਰਿਕਮੈਨ ਅਤੇ ਪੁਲਿਸ ਅਫਸਰ ਨੇ ਹਿੱਸਾ ਲਿਆ। ਉਨ੍ਹਾਂ ਸਿੱਖਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਸਿੱਖ ਭਾਈਚਾਰੇ ਨੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ 1000 ਡਾਲਰ ਦੇ ਇਨਾਮ ਦਾ ਐਲਾਨ ਵੀ ਕੀਤਾ।

    First published:

    Tags: Death, Hate crime, Sikh, USA