ਦੁਨੀਆ ਦਾ ਸ਼ਇਦ ਹੀ ਕੋਈ ਅਜਿਹਾ ਦੇਸ਼ ਹੋਵੇਗਾ ਜਿੱਥੇ ਸਿੱਖ ਧਰਮ ਦੇ ਲੋਕ ਨਾ ਰਹਿੰਦੇ ਹੋਣ। ਸਿੱਖ ਆਪਣੀ ਪੱਗੜੀ ਅਤੇ ਵੱਖਰੀ ਪਹਿਚਾਣ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ ਸਿੱਖ ਕਈ ਅਹਿਮ ਅਹੁਦਿਆਂ 'ਤੇ ਆਪਣੀਆਂ ਸੇਵਾਂਵਾਂ ਦੇ ਰਹੇ ਹਨ । ਭਾਵੇਂ ਕੀ ਕਈ ਦੇਸ਼ਾਂ ਵਿੱਚ ਸੈਨਾਂ ਵਿੱਚ ਸ਼ਾਮਲ ਹੋਣ ਲਈ ਸਿੱਖਾਂ ਨੂੰ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਅਜੇ ਵੀ ਕਈ ਦੇਸ਼ ਹਨ ਜਿਨ੍ਹਾਂ ਵਿੱਚ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕੋਲੰਬੀਆ ਵਿੱਚ ਜਿੱਥੇ ਯੂਐਸ ਮਰੀਨ ਕੋਰ ਵਿੱਚ ਸ਼ਾਮਲ ਹੋਣ ਲਈ ਤਿੰਨ ਸਿੱਖ ਰੰਗਰੂਟਾਂ ਨੇ ਡਿਸਟ੍ਰਿਕਟ ਆਫ਼ ਕੋਲੰਬੀਆ ਦੀ ਸੰਘੀ ਅਦਾਲਤ ਵਿੱਚ ਆਪਣੇ ਵਾਲ ਕੱਟਣ ਅਤੇ ਦਾੜ੍ਹੀ ਨੂੰ ਕਟਵਾਉਣ ਦੇ ਕੋਰ ਦੇ ਬੂਟ ਕੈਂਪ ਨਿਯਮ ਤੋਂ ਤੁਰੰਤ ਛੋਟ ਪ੍ਰਾਪਤ ਕਰਨ ਲਈ ਐਮਰਜੈਂਸੀ ਅਪੀਲ ਕੀਤੀ ਹੈ।
the tribune ਅਖਬਾਰ ਵਿੱਚ ਨਸ਼ਰ ਹੋਈ ਖਬਰ ਮੁਤਾਬ ਇਸ ਮਾਮਲੇ ਵਿੱਚ ਤਿੰਨ ਮੁਦਈਆਂ ਜਿਨ੍ਹਾਂ ਵਿੱਚ ਆਕਾਸ਼ ਸਿੰਘ,ਮਿਲਾਪ ਸਿੰਘ ਚਾਹਲ ਅਤੇ ਜਸਕੀਰਤ ਸਿੰਘ ਨੇ ਅਪੀਲ ਕੀਤੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਬੂਟ ਕੈਂਪ ਦੌਰਾਨ ਉਹ ਆਪਣੀ ਦਾੜ੍ਹੀ ਸ਼ੇਵ ਕੀਤੇ ਜਾਂ ਆਪਣੀਆਂ ਰਵਾਇਤੀ ਪੱਗਾਂ ਨੂੰ ਤਿਆਗਣ ਤੋਂ ਬਿਨਾਂ ਮਰੀਨ ਕੋਰ ਦੀ ਮੁੱਢਲੀ ਸਿਖਲਾਈ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Recruitment, Sikh, US, World