ਪਾਕਿਸਤਾਨ ਵਿਚ 25 ਸਾਲਾ ਸਿੱਖ ਨੌਜਵਾਨ ਦੀ ਹੱਤਿਆ ਨੂੰ ਪੁਲਿਸ ਨੇ ‘ਕੰਟਰੈਕਟ ਕਤਲ’ ਦਾ ਮਾਮਲਾ ਦੱਸਿਆ ਹੈ। ਇਸ ਕੇਸ ਵਿਚ ਮ੍ਰਿਤਕ ਪਰਵਿੰਦਰ ਸਿੰਘ ਦੀ ਮੰਗੇਤਰ ਪ੍ਰੇਮ ਕੁਮਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਉਹ ਪਰਵਿੰਦਰ ਨਾਲ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ। ਜ਼ਿਕਰਯੋਗ ਹੈ ਕਿ ਪਰਵਿੰਦਰ ਨੂੰ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ ਸੀ। ਕੁਝ ਹਫ਼ਤਿਆਂ ਬਾਅਦ ਉਸ ਦਾ ਵਿਆਹ ਰੱਖਿਆ ਹੋਇਆ ਸੀ। ਪੁਲਿਸ ਮੁਤਾਬਕ 18 ਸਾਲਾ ਪ੍ਰੇਮ ਕੁਮਾਰੀ ਨੇ ਪਰਵਿੰਦਰ ਦੀ ਹੱਤਿਆ ਲਈ ਪੈਸੇ ਅਦਾ ਕੀਤੇ ਤੇ ਉਹ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ। ਕੁਮਾਰੀ ਨੇ ਕਤਲ ਲਈ ਅਣਪਛਾਤਿਆਂ ਨੂੰ ਸੱਤ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਕੁਝ ਪੈਸੇ ਕਤਲ ਤੋਂ ਪਹਿਲਾਂ ਦੇ ਦਿੱਤੇ ਗਏ ਸਨ ਤੇ ਕੁਝ ਹੱਤਿਆ ਤੋਂ ਬਾਅਦ ਦਿੱਤੇ ਜਾਣੇ ਸਨ।
ਦੋਵਾਂ ਦਾ ਵਿਆਹ 28 ਜਨਵਰੀ ਨੂੰ ਤੈਅ ਹੋਇਆ ਸੀ। ਪੁਲਿਸ ਨੇ ਰਿਪੋਰਟ ਵਿਚ ਕਿਹਾ ਹੈ ਕਿ ਪਰਮਿੰਦਰ ਤੇ ਪ੍ਰੇਮ ਕੁਮਾਰੀ ਦੋਵੇਂ ਇਕ ਦੂਜੇ ਨੂੰ ਪਸੰਦ ਕਰਦੇ ਸਨ। ਪਹਿਲਾਂ ਮੰਗਣੀ ਤੇ ਮਗਰੋਂ ਵਿਆਹ ਦੋਵਾਂ ਦੀ ਮਰਜ਼ੀ ਨਾਲ ਤੈਅ ਹੋਇਆ ਸੀ। ਜਦਕਿ ਮਗਰੋਂ ਲੜਕੀ ਦੀ ਆਪਣੀ ਇਕ ਦੋਸਤ ਦੇ ਭਰਾ ਨਾਲ ਦੋਸਤੀ ਹੋ ਗਈ ਜੋ ਕਿ ਇਕ ਮੁਸਲਿਮ ਲੜਕਾ ਹੈ। ਪ੍ਰੇਮ ਨੇ ਪਰਵਿੰਦਰ ਨੂੰ ਮਰਦਾਨ ਸੱਦਿਆ ਤੇ ਇਕ ਘਰ ’ਚ ਪ੍ਰੇਮ ਦੇ ਦੋਸਤ ਨੇ ਹੋਰਾਂ ਨਾਲ ਮਿਲ ਕੇ ਪਰਵਿੰਦਰ ਦਾ ਕਤਲ ਕਰ ਦਿੱਤਾ। ਕਾਤਲ ਮਗਰੋਂ ਲਾਸ਼ ਪਿਸ਼ਾਵਰ ਦੇ ਦਿਹਾਤੀ ਇਲਾਕੇ ਵਿਚ ਸੁੱਟ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।