ਕੈਨੇਡਾ ਦੀ ਕਿਊਬੇੈਕ ਕੋਰਟ ਓਫ ਅਪੀਲ ਨੇ ਰਾਜ ਵਿਚ ਸਿੱਖਾਂ ਨੂੰ ਸਰਕਾਰੀ ਨੌਕਰੀ ਵਿਚ ਪੱਗ ਬੰਨ੍ਹਣ ਅਤੇ ਕਿਰਪਾਨ ਧਾਰਨ ਕਰਨ ਉੱਤੇ ਮਨਾ ਕਰ ਦਿੱਤਾ। ਅਦਾਲਤ ਨੇ ਰਾਜ ਸਰਕਾਰ ਵੱਲੋਂ ਲਾਗੂ ਕੀਤੀ ਗਈ ਸੇਕੁਲਾਰਿਸਮ ਕਾਨੂੰਨ ਦੀ ਧਾਰਾ 6 ਅਤੇ 8 ਨੂੰ ਖ਼ਾਰਜ ਕਰਨ ਤੋਂ ਮਨਾ ਕਰ ਦਿੱਤਾ ਹੈ। ਇਸ ਕਾਨੂੰਨ ਦੇ ਤਹਿਤ ਮੁਸਲਮਾਨਾਂ ਨੂੰ ਹਿਜਾਬ, ਯਹੂਦੀਆਂ ਨੂੰ ਕਿਪਪਾ ਆਦਿ ਪਹਿਨਣ ਤੇ ਵੀ ਪਾਬੰਦੀ ਲਗਾਈ ਗਈ ਹੈ। ਇਹ ਕਾਨੂੰਨ ‘ਬਿਲ 21’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਇਹ ਕਾਨੂੰਨ ਕਾਰਨ ਸਿੱਖਾਂ ਵਿੱਚ ਰੋਸ ਹੈ ਕਿਉਂਕਿ ਉਨ੍ਹਾਂ ਨੂੰ ਨੌਕਰੀਆਂ ਛੱਡਣੀਆਂ ਪਈਆਂ ਹਨ। ਕ਼ੁਇਬੇਕ ਦੀ ਸਰਕਾਰ ਵੀ ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰ ਰਹੀ ਹੈ। 3 ਜੱਜਾਂ ਦੇ ਬੈਚ ਵਿਚੋਂ 2 ਨੇ ਇਸ ਕਾਨੂੰਨ ਦਾ ਸਖ਼ਤ ਹਮਾਇਤ ਕੀਤੀ ਜਦਕਿ ਬੈਚ ਨੇ ਸੰਵਿਧਾਨਿਕ ਤੌਰ ਤੇ ਲਾਗੂ ਕੀਤੇ ਇਸ ਕਾਨੂੰਨ ਵਿਚ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਤੋਂ ਇਨਕਾਰ ਕਰ ਦਿੱਤਾ। ਇਸ ਕਾਨੂੰਨ ਦੇ ਵਿਰੋਧ ਵਿਚ ਕਈ ਅਧਿਆਪਕ ਅਤੇ ਵਿਦਿਆਰਥੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਪਾਰ ਸਰਕਾਰ ਦੇ ਕੰਨੀ ਜੂ ਵੀ ਨਹੀਂ ਸਰਕ ਰਹੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।