
ਭਾਰਤੀਆਂ ‘ਤੇ ਨਸਲੀ ਟਵਿਟ ਕਰਨ ਵਾਲੇ ਸਿੰਗਾਪੁਰ ਦੀ ਸਾਫਟਵੇਅਰ ਕੰਪਨੀ ਦੇ ਅਧਿਕਾਰੀ ਨੂੰ ਜੇਲ
ਸਿੰਗਾਪੁਰ -ਸਿੰਗਾਪੁਰ ਦੀ ਇਕ ਸਾਫਟਵੇਅਰ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੂੰ ਮੰਗਲਵਾਰ ਨੂੰ ਤਿੰਨ ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਅਧਿਕਾਰੀ ਨੇ ਪਿਛਲੇ ਸਾਲ ਅਪ੍ਰੈਲ ਵਿਚ ਨਸਲਵਾਦੀ ਟਵੀਟ ਕੀਤੇ ਸਨ ਜਿਸ ਵਿਚ ਉਸਨੇ ਕੋਵਿਡ -19 ਦੇ ਸੰਬੰਧ ਵਿਚ ਭਾਰਤੀਆਂ ਅਤੇ ਭਾਰਤੀ ਪ੍ਰਵਾਸੀਆਂ ਦੀ ਨਿੰਦਾ ਕੀਤੀ ਸੀ। ਇਕ ਮੀਡੀਆ ਰਿਪੋਰਟ ਵਿਚ ਇਹ ਕਿਹਾ ਗਿਆ ਹੈ।
ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਅਨੁਸਾਰ, ਜ਼ੈਨਲ ਅਬੀਦੀਨ ਸ਼ੈਫਲ ਬਹਾਰੀ ਨੇ ਦੋ ਦੋਸ਼ਾਂ ਨੂੰ ਸਵੀਕਾਰ ਕੀਤਾ ਹੈ, ਜਿਸ ਵਿੱਚ ਸਿੰਗਾਪੁਰ ਵਿੱਚ ਵੱਖ ਵੱਖ ਨਸਲੀ ਸਮੂਹਾਂ ਦਰਮਿਆਨ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਨੂੰ ਅੰਜਾਮ ਦੇਣਾ ਸ਼ਾਮਲ ਹੈ। ਸਜ਼ਾ ਦੇਣ ਮੌਕੇ ਅਜਿਹੇ ਦੋ ਹੋਰਨਾਂ ਦੋਸ਼ਾਂ ਨੂੰ ਵੀ ਵਿਚਾਰਿਆ ਗਿਆ ਸੀ।
ਮਾਰਚ ਤੋਂ ਅਪ੍ਰੈਲ 2020 ਵਿਚਕਾਰ ਕੀਤੇ ਸਨ ਟਵਿਟ
ਅਪ੍ਰੈਲ 2020 ਵਿਚ ਪੁਲਿਸ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਇਕ ਵਿਅਕਤੀ ਨੇ ਟਵੀਟ ਕਰਕੇ ਕੋਵਿਡ -19 ਦੇ ਸੰਬੰਧ ਵਿਚ ਪ੍ਰਵਾਸੀ ਭਾਰਤੀ ਦੀ ਆਲੋਚਨਾ ਕੀਤੀ ਸੀ। ਇਹ ਟਵਿੱਟਰ ਅਕਾਉਂਟ ਜ਼ੈਨਲ ਦਾ ਹੈ। ਜੈਨਲ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਸ ਦਾ ਮੁਵੱਕਿਲ “ਨਸਲਵਾਦੀ” ਨਹੀਂ ਸੀ ਅਤੇ ਮਜ਼ਾਕ ਕਰਦਿਆਂ ਉਹ ਹੱਦ ਪਾਰ ਕਰ ਗਿਆ ਸੀ। ਜੈਨਲ ਨੇ ਮਾਰਚ ਅਤੇ ਅਪ੍ਰੈਲ 2020 ਦੇ ਵਿਚਕਾਰ ਇਤਰਾਜ਼ਯੋਗ ਟਵੀਟ ਕੀਤੇ ਸਨ।
ਜੱਜ ਨੇ ਕੀਤੀ ਸਖਤ ਟਿਪਣੀ
ਜ਼ਿਲ੍ਹਾ ਜੱਜ ਐਸ. ਜੈਨੀਫਰ ਮੈਰੀ ਨੇ ਕਿਹਾ ਕਿ ਨਸਲ ਅਤੇ ਧਰਮ ਸੰਵੇਦਨਸ਼ੀਲ ਮੁੱਦੇ ਹਨ ਅਤੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਬੇਵਕੂਫ਼ੀਆਂ ਟਿੱਪਣੀਆਂ ਸਮਾਜਕ ਵਿਵਸਥਾ ਨੂੰ ਤੋੜ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਅਜਿਹੀਆਂ ਟਿੱਪਣੀਆਂ ਇੰਟਰਨੈਟ ਰਾਹੀਂ ਕੀਤੀਆਂ ਜਾਂਦੀਆਂ ਹਨ, ਤਾਂ ਉਨ੍ਹਾਂ ਦੀ ਵੱਡੀ ਪਹੁੰਚ ਹੁੰਦੀ ਹੈ। ਇਸ ਨਾਲ ਸ਼ਾਂਤੀ ਅਤੇ ਨਸਲੀ ਸਦਭਾਵਨਾ ਦਾ ਅਜਿਹਾ ਨੁਕਸਾਨ ਹੋ ਸਕਦਾ ਹੈ, ਜਿਸ ਨੂੰ ਸੁਧਾਰਿਆ ਨਹੀਂ ਜਾ ਸਕਦਾ।
ਜੱਜ ਨੇ ਕਿਹਾ ਕਿ ਚੱਲ ਰਹੀ ਆਲਮੀ ਮਹਾਂਮਾਰੀ ਕਾਰਨ ਨਸਲੀ ਤਣਾਅ ਪਹਿਲਾਂ ਹੀ ਵਧਿਆ ਹੈ ਅਤੇ ਅਜਿਹੀ ਸਥਿਤੀ ਵਿੱਚ ਸਖ਼ਤ ਸੰਦੇਸ਼ ਦੇਣ ਦੀ ਲੋੜ ਹੈ। ਉਸਨੇ ਜੈਨਲ ਨੂੰ ਦੱਸਿਆ ਕਿ ਟਵੀਟ ਵਿੱਚ ਵਰਤੀ ਗਈ ਭਾਸ਼ਾ ਬਹੁਤ ਮਾੜੀ ਸੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।