HOME » NEWS » World

4 ਸਾਲਾ ਬੱਚੀ ਦੇ ਗੁੱਟ ਉਤੇ ਅਚਾਨਕ ਫਟ ਗਈ Smartwatch, ਬੁਰੀ ਤਰ੍ਹਾਂ ਝੁਲਸੀ

News18 Punjabi | News18 Punjab
Updated: July 7, 2021, 5:23 PM IST
share image
4 ਸਾਲਾ ਬੱਚੀ ਦੇ ਗੁੱਟ ਉਤੇ ਅਚਾਨਕ ਫਟ ਗਈ Smartwatch, ਬੁਰੀ ਤਰ੍ਹਾਂ ਝੁਲਸੀ
4 ਸਾਲਾ ਬੱਚੇ ਦੇ ਗੁੱਟ ਉਤੇ ਅਚਾਨਕ ਫਟ ਗਈ Smartwatch, ਬੁਰੀ ਤਰ੍ਹਾਂ ਝੁਲਸੀ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਸਮਾਰਟਵਾਚ ਦੀ ਬੈਟਰੀ ਫਟਣ ਕਾਰਨ 4 ਸਾਲਾ ਬੱਚੀ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਘਟਨਾ ਚੀਨ ਵਿਚ ਵਾਪਰੀ, ਜਦੋਂ ਇਕ ਚਾਰ ਸਾਲਾਂ ਦੀ ਲੜਕੀ ਦੇ ਗੁੱਟ ਉਤੇ ਸਮਾਰਟਵਾਚ ਫਟ ਗਈ।

ਲੜਕੀ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਘਟਨਾ ਤੋਂ ਬਾਅਦ ਸਕਿੱਨ ਗ੍ਰਾਫਟ ਕਰਵਾਉਣਾ ਪਿਆ। ਪੀੜਤਾ ਦੀ ਪਛਾਣ ਚੀਨੀ ਸੂਬੇ ਦੇ ਫੁਜਿਆਨ (Fujian) ਦੀ ਯੀ ਹੁਆਂਗ ਵਜੋਂ ਹੋਈ ਹੈ। ਯਾਹੂ ਨਿਊਜ਼ ਆਸਟਰੇਲੀਆ ਦੇ ਅਨੁਸਾਰ, ਘਟਨਾ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵਾਪਰੀ ਜਦੋਂ ਯੀ ਆਪਣੇ ਛੋਟੇ ਚਚੇਰਾ ਭਰਾ ਨਾਲ ਖੇਡ ਰਹੀ ਸੀ।

ਉਸੇ ਸਮੇਂ ਉਸ ਦੀ ਦਾਦੀ ਨੇ ਜ਼ੋਰਦਾਰ ਧਮਾਕਾ ਸੁਣਿਆ ਅਤੇ ਉਸ ਦੇ ਬਾਅਦ ਯੀ ਦੀ ਚੀਕ ਸੁਣਾਈ ਦਿੱਤੀ ਜਦੋਂ ਉਹ ਜਾਂਚ ਕਰਨ ਪਹੁੰਚੀ, ਉਸ ਨੇ ਵੇਖਿਆ ਕਿ ਯੀ ਦੇ ਗੁੱਟ ਵਿੱਚੋਂ ਧੂੰਆਂ ਨਿਕਲ ਰਿਹਾ ਸੀ।
ਉਸ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਯੀ ਦੀ ਸਮਾਰਟਵਾਚ ਫਟ ਗਈ ਸੀ। ਧਮਾਕੇ ਕਾਰਨ ਉਸ ਦਾ ਹੱਥ ਕਾਫੀ ਸੜ ਗਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ।
Published by: Gurwinder Singh
First published: July 7, 2021, 5:23 PM IST
ਹੋਰ ਪੜ੍ਹੋ
ਅਗਲੀ ਖ਼ਬਰ