• Home
  • »
  • News
  • »
  • international
  • »
  • SOUTH ASIA DAY AFTER TAKING OVER AFGHANISTAN TALIBAN ENJOY AT AMUSEMENT PARK PRESIDENT PALACE AND HOTEL VIRAL VIDEO

ਰਾਸ਼ਟਰਪਤੀ ਭਵਨ 'ਚ ਸ਼ਾਹੀ ਖਾਣਾ ਤੇ ਪਾਰਕ 'ਚ ਮਸਤੀ, ਵੇਖੋ ਤਾਲਿਬਾਨ ਲੜਾਕਿਆਂ ਦੇ ਜਸ਼ਨ ਦੀਆਂ 4 VIDEO

ਰਾਸ਼ਟਰਪਤੀ ਭਵਨ 'ਚ ਸ਼ਾਹੀ ਖਾਣਾ ਤੇ ਪਾਰਕ 'ਚ ਮਸਤੀ, ਵੇਖੋ ਤਾਲਿਬਾਨ ਲੜਾਕਿਆਂ ਦੇ ਜਸ਼ਨ ਦੀਆਂ 4 VIDEO

ਰਾਸ਼ਟਰਪਤੀ ਭਵਨ 'ਚ ਸ਼ਾਹੀ ਖਾਣਾ ਤੇ ਪਾਰਕ 'ਚ ਮਸਤੀ, ਵੇਖੋ ਤਾਲਿਬਾਨ ਲੜਾਕਿਆਂ ਦੇ ਜਸ਼ਨ ਦੀਆਂ 4 VIDEO

  • Share this:
    ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਹਾਲਾਤ ਵਿਗੜ ਗਏ ਹਨ। ਲੋਕ ਕਿਸੇ ਨਾ ਕਿਸੇ ਤਰ੍ਹਾਂ ਸਭ ਕੁਝ ਪਿੱਛੇ ਛੱਡ ਕੇ ਆਪਣੀ ਜਾਨ ਬਚਾ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ। ਸਥਿਤੀ ਇਹ ਹੈ ਕਿ ਲੋਕ ਹਵਾਈ ਜਹਾਜ਼ ਦੇ ਟਾਇਰਾਂ ਨਾਲ ਲਟਕਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਉਹ ਅਫਗਾਨਿਸਤਾਨ ਦੇ ਬਾਹਰ ਜਾ ਸਕਣ।

    ਇਸ ਦੌਰਾਨ ਤਾਲਿਬਾਨ ਲੜਾਕਿਆਂ ਦੇ ਜਸ਼ਨ ਮਨਾਉਣ ਅਤੇ ਆਰਾਮ ਕਰਨ ਦੇ ਬਹੁਤ ਸਾਰੇ ਵੀਡੀਓ ਵਾਇਰਲ ਹੋ ਰਹੇ ਹਨ।

    ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਤਾਲਿਬਾਨ ਲੜਾਕੇ ਇੱਕ ਮਨੋਰੰਜਨ ਪਾਰਕ ਵਿੱਚ ਹੱਥਾਂ ਵਿੱਚ ਬੰਦੂਕਾਂ ਲੈ ਕੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਕੁਝ ਲੜਾਕਿਆਂ ਨੂੰ ਇਲੈਕਟ੍ਰਿਕ ਬੰਪਰ ਕਾਰਾਂ 'ਤੇ ਸਵਾਰ ਹੁੰਦੇ ਦੇਖਿਆ ਗਿਆ। ਇੱਕ ਵੱਖਰੇ ਵੀਡੀਓ ਵਿੱਚ ਉਹ ਪਾਰਕ ਵਿੱਚ ਘੋੜਿਆਂ ਦੀ ਸਵਾਰੀ ਕਰਦੇ ਵੀ ਦਿਖਾਈ ਦੇ ਰਹੇ ਹਨ। ਇੱਕ ਹੋਰ ਵੀਡੀਓ ਵਿੱਚ, ਤਾਲਿਬਾਨ ਲੜਾਕੇ ਝੂਲਾ ਝੂਲ ਰਹੇ ਹਨ।


    ਇਸ ਦੇ ਨਾਲ ਹੀ ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇਤਾ ਰਾਸ਼ਟਰਪਤੀ ਭਵਨ ਵਿੱਚ ਠਹਿਰੇ ਹੋਏ ਹਨ। ਇਕ ਵੀਡੀਓ ਵਿੱਚ ਉਨ੍ਹਾਂ ਨੂੰ ਉੱਥੇ ਖਾਣਾ-ਪੀਣਾ, ਜਸ਼ਨ ਮਨਾਉਂਦੇ ਅਤੇ ਆਰਾਮ ਕਰਦੇ ਹੋਏ ਵੇਖਿਆ ਗਿਆ ਹੈ।


    ਕੁਝ ਤਾਲਿਬਾਨ ਰਾਸ਼ਟਰਪਤੀ ਭਵਨ ਦੇ ਜਿੰਮ ਪਹੁੰਚੇ ਅਤੇ ਉਨ੍ਹਾਂ ਨੂੰ ਵਰਕਆਊਟ ਕਰਦੇ ਹੋਏ ਦੇਖਿਆ ਗਿਆ।


    ਇੱਕ ਵੀਡੀਓ ਵਿੱਚ ਇੱਕ ਤਾਲਿਬਾਨ ਲੜਾਕਾ ਆਪਣੀ ਭਾਸ਼ਾ ਵਿੱਚ ਗਾਣਾ ਗਾਉਂਦੇ ਹੋਏ ਨੱਚ ਕੇ ਖੁਸ਼ੀ ਮਨਾ ਰਿਹਾ ਹੈ।

    ਹਾਲਾਂਕਿ, ਨਿਊਜ਼ 18 ਕਿਸੇ ਵੀ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਇਹ ਸਾਰੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
    Published by:Gurwinder Singh
    First published: