Home /News /international /

IS ਹਮਲੇ 'ਚ ਬਰਬਾਦ ਹੋਏ ਗੁਰਦੁਆਰੇ ਨੂੰ ਮੁੜ੍ਹ ਬਣਾਉਣ 'ਚ ਲੱਗਾ ਤਾਲਿਬਾਨ, ਹੁਣ ਹੋਵੇਗੀ ਸਖਤ ਪਹਿਰੇਦਾਰੀ

IS ਹਮਲੇ 'ਚ ਬਰਬਾਦ ਹੋਏ ਗੁਰਦੁਆਰੇ ਨੂੰ ਮੁੜ੍ਹ ਬਣਾਉਣ 'ਚ ਲੱਗਾ ਤਾਲਿਬਾਨ, ਹੁਣ ਹੋਵੇਗੀ ਸਖਤ ਪਹਿਰੇਦਾਰੀ

IS ਹਮਲੇ 'ਚ ਬਰਬਾਦ ਹੋਏ ਗੁਰਦੁਆਰੇ ਨੂੰ ਮੁੜ੍ਹ ਬਣਾਉਣ 'ਚ ਲੱਗਾ ਤਾਲਿਬਾਨ, ਹੁਣ ਹੋਵੇਗੀ ਸਖਤ ਪਹਿਰੇਦਾਰੀ

IS ਹਮਲੇ 'ਚ ਬਰਬਾਦ ਹੋਏ ਗੁਰਦੁਆਰੇ ਨੂੰ ਮੁੜ੍ਹ ਬਣਾਉਣ 'ਚ ਲੱਗਾ ਤਾਲਿਬਾਨ, ਹੁਣ ਹੋਵੇਗੀ ਸਖਤ ਪਹਿਰੇਦਾਰੀ

ਕਾਬੁਲ: ਦੋ ਮਹੀਨੇ ਪਹਿਲਾਂ ਕਾਬੁਲ (Kabul) ਦੇ ਕਰਾਟੇ ਪਰਵਾਨ ਗੁਰਦੁਆਰੇ 'ਤੇ ਇਸਲਾਮਿਕ ਸਟੇਟ ਖੋਰਾਸਾਨ ਸੂਬੇ (ISKP) ਵੱਲੋਂ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਇਮਾਰਤ ਦਾ ਕਾਫੀ ਨੁਕਸਾਨ ਹੋਇਆ ਹੈ। ਤਾਲਿਬਾਨ ਨੇ ਇਸ ਨੂੰ ਦੁਬਾਰਾ ਬਣਾਉਣ ਲਈ 40 ਲੱਖ ਅਫਗਾਨੀ ਰੁਪਏ ਦਿੱਤੇ ਸਨ।

  • Share this:
    ਕਾਬੁਲ: ਦੋ ਮਹੀਨੇ ਪਹਿਲਾਂ ਕਾਬੁਲ (Kabul) ਦੇ ਕਰਾਟੇ ਪਰਵਾਨ ਗੁਰਦੁਆਰੇ 'ਤੇ ਇਸਲਾਮਿਕ ਸਟੇਟ ਖੋਰਾਸਾਨ ਸੂਬੇ (ISKP) ਵੱਲੋਂ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਇਮਾਰਤ ਦਾ ਕਾਫੀ ਨੁਕਸਾਨ ਹੋਇਆ ਹੈ। ਤਾਲਿਬਾਨ ਨੇ ਇਸ ਨੂੰ ਦੁਬਾਰਾ ਬਣਾਉਣ ਲਈ 40 ਲੱਖ ਅਫਗਾਨੀ ਰੁਪਏ ਦਿੱਤੇ ਸਨ। ਇਸ ਸਮੇਂ ਅਫਗਾਨ ਕਾਰੀਗਰ ਕੰਧਾਂ ਨੂੰ ਪੇਂਟ ਕਰ ਰਹੇ ਹਨ, ਫਰਸ਼ ਦੀਆਂ ਟਾਈਲਾਂ ਵਿਛਾ ਰਹੇ ਹਨ ਅਤੇ ਮੁੱਖ ਹਾਲ ਨੂੰ ਪੂਰਾ ਕਰ ਰਹੇ ਹਨ। ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ।

    ਕਾਬੁਲ ਵਿੱਚ ਹਿੰਦੂ-ਸਿੱਖ ਭਾਈਚਾਰੇ ਦੇ ਮੁਖੀ ਅਤੇ ਗੁਰਦੁਆਰੇ ਦੇ ਮੁੜ ਨਿਰਮਾਣ ਦੀ ਨਿਗਰਾਨੀ ਕਰ ਰਹੇ ਰਾਮਸਰਨ ਭਸੀਨ ਨੇ ਕਿਹਾ ਕਿ "ਤਾਲਿਬਾਨ ਇੰਜੀਨੀਅਰਾਂ ਸਮੇਤ ਉਨ੍ਹਾਂ ਦੇ ਬਹੁਤ ਸਾਰੇ ਆਦਮੀ ਇੱਥੇ ਆਏ, ਨੁਕਸਾਨ ਦਾ ਮੁਲਾਂਕਣ ਕੀਤਾ ਅਤੇ ਸਾਨੂੰ ਪੈਸੇ ਦਿੱਤੇ।" ਤਾਲਿਬਾਨ ਨੇ 4 ਮਿਲੀਅਨ ਅਫਗਾਨ ਰੁਪਏ ਦਿੱਤੇ… ਪੁਨਰ ਨਿਰਮਾਣ ਲਗਭਗ ਪੂਰੀ ਤਰ੍ਹਾਂ ਇਸਲਾਮਿਕ ਅਮੀਰਾਤ ਦੁਆਰਾ ਫੰਡ ਕੀਤਾ ਗਿਆ ਹੈ। ਅਸੀਂ ਕੋਈ ਫੰਡ ਇਕੱਠਾ ਨਹੀਂ ਕੀਤਾ।

    ਇਹ ਗੁਰਦੁਆਰਾ ਹੁਣ ਤਾਲਿਬਾਨ (Taliban) ਦੀ ਭਾਰੀ ਪਹਿਰੇ ਹੇਠ ਹੈ। ਭਸੀਨ ਨੇ ਕਿਹਾ ਕਿ ਇਹ ਕਾਬੁਲ ਦਾ ਨੰਬਰ 1 ਗੁਰਦੁਆਰਾ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਚਾਲੂ ਕਰਨਾ ਸਾਡੀ ਤਰਜੀਹ ਹੈ। ਅਗਸਤ ਦੇ ਅੰਤ ਤੱਕ ਗੁਰਦੁਆਰਾ ਬਣ ਕੇ ਤਿਆਰ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਇਕ ਸਾਲ ਪਹਿਲਾਂ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀ। ਉਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਬਹੁਤੇ ਲੋਕ ਭਾਰਤ ਜਾਂ ਹੋਰ ਦੇਸ਼ਾਂ ਵਿਚ ਚਲੇ ਗਏ। ਕਾਰਤੇ ਪਰਵਾਨ ਗੁਰਦੁਆਰੇ 'ਤੇ ਹਮਲੇ ਤੋਂ ਬਾਅਦ ਤਿੰਨ ਹੋਰ ਜਥੇ ਕੱਢੇ ਗਏ।

    2020 ਤੱਕ, ਅਫਗਾਨਿਸਤਾਨ ਵਿੱਚ ਸਿੱਖਾਂ ਅਤੇ ਹਿੰਦੂਆਂ ਦੀ ਆਬਾਦੀ ਲਗਭਗ 650 ਹੋਣ ਦਾ ਅਨੁਮਾਨ ਸੀ। ਉਨ੍ਹਾਂ ਵਿੱਚੋਂ 400 ਦੇ ਕਰੀਬ ਸ਼ੋਰ ਬਾਜ਼ਾਰ ਹਮਲੇ ਤੋਂ ਬਾਅਦ ਭਾਰਤ ਚਲੇ ਗਏ। ਜਿਨ੍ਹਾਂ ਕੋਲ ਸਾਧਨ ਸਨ, ਉਹ ਯੂਰਪ ਜਾਂ ਕੈਨੇਡਾ ਚਲੇ ਗਏ। ਭਸੀਨ ਅਫਗਾਨਿਸਤਾਨ ਵਿੱਚ ਰਹਿੰਦੇ ਲਗਭਗ 15 ਹਿੰਦੂ ਪਰਿਵਾਰਾਂ ਵਿੱਚੋਂ ਇੱਕ ਹੈ। ਜਿਸ ਨੂੰ ਸਿੱਖ ਕੌਮ ਦੇ ਕਈ ਆਗੂਆਂ ਦੇ ਭਾਰਤ ਜਾਣ ਤੋਂ ਬਾਅਦ ਪਰਵਾਨ ਗੁਰਦੁਆਰੇ ਦਾ ਕਾਰਜਕਾਰੀ ਮੁਖੀ ਬਣਾਇਆ ਗਿਆ ਸੀ। ਭਸੀਨ ਦਾ ਪਰਿਵਾਰ ਚਾਰ ਪੀੜ੍ਹੀਆਂ ਤੋਂ ਅਫਗਾਨਿਸਤਾਨ ਦੀ ਰਾਜਧਾਨੀ ਵਿੱਚ ਰਹਿ ਰਿਹਾ ਹੈ, ਪਰ ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਪੁੱਤਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰਤ ਭੇਜਿਆ ਹੈ। ਹੁਣ ਸਿਰਫ਼ ਉਹ ਅਤੇ ਉਸ ਦੀ ਪਤਨੀ ਕਾਬੁਲ ਵਿੱਚ ਰਹਿ ਗਏ ਹਨ।
    Published by:rupinderkaursab
    First published:

    Tags: Gurdwara, Kabul, Taliban

    ਅਗਲੀ ਖਬਰ