• Home
  • »
  • News
  • »
  • international
  • »
  • SOUTH ASIA NORTHERN ALLIANCE REJECTED TALIBAN CLAIMS TO CAPTURE PANJSHIR SAYS NRF FORCES PRESENT IN ALL STRATEGIC POSITIONS

ਤਾਲਿਬਾਨ ਦੇ ਪੰਜਸ਼ੀਰ ਕਬਜ਼ੇ ਦੇ ਦਾਅਵੇ ਨੂੰ NRF ਨੇ ਕੀਤਾ ਰੱਦ, ਕਿਹਾ- ਸਾਡੇ ਲੜਾਕੇ ਹਰ ਕੋਨੇ ਵਿਚ ਮੌਜੂਦ

ਤਾਲਿਬਾਨ ਦੇ ਪੰਜਸ਼ੀਰ ਕਬਜ਼ੇ ਦੇ ਦਾਅਵੇ ਨੂੰ NRF ਨੇ ਕੀਤਾ ਰੱਦ, ਕਿਹਾ- ਸਾਡੇ ਲੜਾਕੇ ਹਰ ਕੋਨੇ ਵਿਚ ਮੌਜੂਦ (ਫਾਇਲ ਫੋਟੋ -Reuters)

ਤਾਲਿਬਾਨ ਦੇ ਪੰਜਸ਼ੀਰ ਕਬਜ਼ੇ ਦੇ ਦਾਅਵੇ ਨੂੰ NRF ਨੇ ਕੀਤਾ ਰੱਦ, ਕਿਹਾ- ਸਾਡੇ ਲੜਾਕੇ ਹਰ ਕੋਨੇ ਵਿਚ ਮੌਜੂਦ (ਫਾਇਲ ਫੋਟੋ -Reuters)

  • Share this:
    ਅਫਗਾਨਿਸਤਾਨ (Afghanistan) ਵਿਚ ਅਮਨ ਦੀ ਆਖਰੀ ਉਮੀਦ ਵਿਦਰੋਹੀ ਨੇਤਾ ਅਹਿਮਦ ਮਸੂਦ (Ahmed Masood) ਦੇ ਰਾਜ ਪੰਜਸ਼ੀਰ (Panjshir) ਤੋਂ ਹੈ। ਹੁਣ ਇਸ ਬਾਰੇ ਵੱਖ -ਵੱਖ ਤਰ੍ਹਾਂ ਦੇ ਦਾਅਵੇ ਸਾਹਮਣੇ ਆ ਰਹੇ ਹਨ।

    ਤਾਲਿਬਾਨ ਨੇ ਪੰਜਸ਼ੀਰ ਸੂਬੇ 'ਤੇ ਕਬਜ਼ਾ ਕਰਨ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਵਿਦਰੋਹੀ ਸੰਗਠਨ ਨੈਸ਼ਨਲ ਰੇਸਿਸਟੈਂਸ ਫਰੰਟ (ਐਨਆਰਐਫ) ਨੇ ਤਾਲਿਬਾਨ ਦੇ ਦਾਅਵੇ ਦਾ ਖੰਡਨ ਕੀਤਾ ਹੈ। ਐਨਆਰਐਫ ਨੇ ਕਿਹਾ ਹੈ ਕਿ ਤਾਲਿਬਾਨ ਵੱਲੋਂ ਪੰਜਸ਼ੀਰ ਉੱਤੇ ਕਬਜ਼ਾ ਕਰਨ ਦੀ ਗੱਲ ਗਲਤ ਹੈ। ਸਾਡੇ ਲੜਾਕੇ ਪੰਜਸ਼ੀਰ ਦੇ ਹਰ ਕੋਨੇ ਵਿੱਚ ਮੌਜੂਦ ਹਨ।


    ਐਨਆਰਐਫ ਨੇ ਕਿਹਾ ਹੈ ਕਿ ਸਾਡੇ ਕਮਾਂਡਰ ਅਜੇ ਵੀ ਅਹਿਮ ਚੌਕੀਆਂ 'ਤੇ ਤਾਇਨਾਤ ਹਨ। ਇਸ ਦੇ ਨਾਲ, ਸਾਡੇ ਲੜਾਕੇ ਪੰਜਸ਼ੀਰ ਘਾਟੀ ਵਿੱਚ ਵੱਖ -ਵੱਖ ਥਾਵਾਂ 'ਤੇ ਤਾਇਨਾਤ ਹਨ। ਲੜਾਈ ਅਜੇ ਵੀ ਜਾਰੀ ਹੈ। ਐਨਆਰਐਫ ਨੇ ਉਮੀਦ ਜਤਾਈ ਹੈ ਕਿ ਅਫਗਾਨਿਸਤਾਨ ਦੇ ਲੋਕ ਇਸ ਲੜਾਈ ਨੂੰ ਜਾਰੀ ਰੱਖਣਗੇ।

    ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ, ਤਾਲਿਬਾਨ ਦਾ ਕਹਿਣਾ ਹੈ ਕਿ ਉਸ ਨੇ ਪੰਜਸ਼ੀਰ ਪ੍ਰਾਂਤ ਉੱਤੇ ਵੀ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਪਰ ਹੁਣ ਐਨਆਰਐਫ ਨੇ ਸਾਫ ਆਖ ਦਿੱਤਾ ਹੈ ਕਿ ਇਹ ਕੋਰੀ ਅਫਵਾਹ ਹੈ।
    Published by:Gurwinder Singh
    First published: