Home /News /international /

ਅਫ਼ਗ਼ਾਨਿਸਤਾਨ ’ਚ ਭੂਚਾਲ ਕਾਰਨ ਤਬਾਹੀ, 255 ਤੋਂ ਵੱਧ ਮੌਤਾਂ

ਅਫ਼ਗ਼ਾਨਿਸਤਾਨ ’ਚ ਭੂਚਾਲ ਕਾਰਨ ਤਬਾਹੀ, 255 ਤੋਂ ਵੱਧ ਮੌਤਾਂ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

  • Share this:
    ਅਫ਼ਗ਼ਾਨਿਸਤਾਨ ਦੇ ਪੂਰਬੀ ਪਕਤਿਕਾ ਸੂਬੇ ਵਿੱਚ ਸ਼ਕਤੀਸ਼ਾਲੀ ਭੂਚਾਲ ਕਾਰਨ ਘੱਟੋ-ਘੱਟ 255 ਵਿਅਕਤੀਆਂ ਦੀ ਮੌਤ ਹੋ ਗਈ ਹੈ। ਦੇਸ਼ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਭੂਚਾਲ ਦੀ ਸ਼ਿੱਦਤ 6 ਮਾਪੀ ਗਈ।

    ਪਾਕਿਸਤਾਨ ਦੇ ਮੌਸਮ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦੇ ਖੋਸਤ ਤੋਂ 44 ਕਿਲੋਮੀਟਰ ਦੱਖਣ-ਪੱਛਮ 'ਚ 50.8 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਭੂਚਾਲ ਸਥਾਨਕ ਸਮੇਂ ਮੁਤਾਬਕ ਦੇਰ ਰਾਤ 1:54 ਵਜੇ ਆਇਆ। ਪੇਸ਼ਾਵਰ, ਇਸਲਾਮਾਬਾਦ, ਲਾਹੌਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਅਤੇ ਖੈਬਰ-ਪਖਤੂਨਖਵਾ ਸੂਬਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

    ਤਾਲਿਬਾਨ ਪ੍ਰਸ਼ਾਸਨ ਦੇ ਆਫ਼ਤ ਪ੍ਰਬੰਧਨ ਅਥਾਰਟੀ ਦੇ ਮੁਖੀ ਮੁਹੰਮਦ ਨਸੀਮ ਹੱਕਾਨੀ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਦੀ ਪੁਸ਼ਟੀ ਗੁਆਂਢੀ ਸੂਬੇ ਪਕਤਿਕਾ ਵਿੱਚ ਹੋਈ ਹੈ, ਜਿੱਥੇ 100 ਲੋਕ ਮਾਰੇ ਗਏ ਅਤੇ 250 ਜ਼ਖ਼ਮੀ ਹੋਏ ਹਨ।



    ਪਾਕਿਸਤਾਨ ਵਿਚ ਵੀ 6.1 ਤੀਬਰਤਾ ਦਾ ਭੂਚਾਲ ਆਇਆ। ਫਿਲਹਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜੀਓ ਨਿਊਜ਼ ਮੁਤਾਬਕ ਪਾਕਿਸਤਾਨ ਦੇ ਪੰਜਾਬ ਅਤੇ ਖੈਬਰ ਪਖਤੂਨਖਵਾ ਦੇ ਕੁਝ ਹਿੱਸਿਆਂ 'ਚ ਬੁੱਧਵਾਰ ਤੜਕੇ 6.1 ਤੀਬਰਤਾ ਦਾ ਭੂਚਾਲ ਆਇਆ।  ਇਸਲਾਮਾਬਾਦ, ਮੁਲਤਾਨ, ਭਾਕਰ, ਫਲੀਆ, ਪਿਸ਼ਾਵਰ, ਮਲਕੰਦ, ਸਵਾਤ, ਮੀਆਂਵਾਲੀ, ਪਾਕਪਟਨ ਅਤੇ ਬੁਨੇਰ ਸਮੇਤ ਕਈ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
    Published by:Gurwinder Singh
    First published:

    Tags: Earthquake

    ਅਗਲੀ ਖਬਰ