HOME » NEWS » World

ਇਸ ਦੇਸ਼ ਨੇ ਲਿਆ ਵੱਡਾ ਫ਼ੈਸਲਾ, ਹਫ਼ਤੇ 'ਚ ਸਿਰਫ਼ ਚਾਰ ਦਿਨ ਕਰਨਾ ਹੋਵੇਗਾ ਆਫਿਸ ਦਾ ਕੰਮ

News18 Punjabi | News18 Punjab
Updated: March 17, 2021, 4:03 PM IST
share image
ਇਸ ਦੇਸ਼ ਨੇ ਲਿਆ ਵੱਡਾ ਫ਼ੈਸਲਾ, ਹਫ਼ਤੇ 'ਚ ਸਿਰਫ਼ ਚਾਰ ਦਿਨ ਕਰਨਾ ਹੋਵੇਗਾ ਆਫਿਸ ਦਾ ਕੰਮ

  • Share this:
  • Facebook share img
  • Twitter share img
  • Linkedin share img
ਸਪੇਨ ਦੀ ਸਰਕਾਰ ਨੇ ਇੱਕ ਨਵਾਂ ਤਰੀਕਾ ਅਪਣਾਉਣ ਦਾ ਫ਼ੈਸਲਾ ਕੀਤਾ ਹੈ ਜਿਸ 'ਚ ਹਫ਼ਤੇ ਦੇ ਚਾਰ ਦਿਨ ਕੰਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇੰਝ ਕਰਨ ਨਾਲ ਸਪੇਨ ਅਜਿਹਾ ਕ੍ਰਾਂਤੀਕਾਰੀ ਫ਼ੈਸਲਾ ਲੈਣ ਵਾਲਾ ਯੂਰਪ ਦਾ ਪਹਿਲਾ ਦੇਸ਼ ਬਣ ਜਾਵੇਗਾ ਜੋ 32 ਘੰਟੇ ਕੰਮ ਮਤਲਬ ਕਿ ਹਫ਼ਤੇ ਦੇ ਚਾਰ ਦਿਨ ਕੰਮ ਨੂੰ ਉਤਸ਼ਾਹਿਤ ਕਰੇਗਾ। ਸਪੇਨ ਦੀ ਸਰਕਾਰ ਚਾਹਵਾਨ ਕੰਪਨੀਆਂ ਲਈ ਇੱਕ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਲਈ ਸਹਿਮਤ ਹੋਈ ਹੈ। ਇੱਕ ਛੋਟੀ, ਖੱਬੇ ਪੱਖੀ ਪਾਰਟੀ ਮਾਸ ਪਾਈਸ ਨੇ ਸਰਕਾਰ ਨੂੰ ਇਹ ਵਿਚਾਰ ਦਿੱਤਾ ਹੈ। ਮਾਸ ਪਾਈਸ ਦੇ ਹੈਕਟਰ ਤੇਜੈਰੋ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਲਗਭਗ 200 ਕੰਪਨੀਆਂ ਇਸ ਯੋਜਨਾ ਨਾਲ ਜੁੜਨ। ਉਨ੍ਹਾਂ ਦਾ ਟੀਚਾ ਹੈ ਕਿ ਤਿੰਨ ਸਾਲ 'ਚ 50 ਮਿਲੀਅਨ ਡਾਲਰ ਦੇ ਪ੍ਰਾਜੈਕਟ ਅਧੀਨ ਕੁੱਲ 3,000 ਤੋਂ 6,000 ਕਾਮੇ ਸ਼ਾਮਲ ਕੀਤੇ ਜਾਣ। ਹੈਕਟਰ ਦਾ ਕਹਿਣਾ ਹੈ ਕਿ "ਉਹ ਦੇਖਣਾ ਚਾਹੁੰਦੇ ਹਨ ਕਿ ਬਿਨਾਂ ਲੋਕਾਂ ਦੀਆਂ ਨੌਕਰੀਆਂ ਗਵਾਏ ਤੇ ਤਨਖ਼ਾਹਾਂ ਕਟਵਾਏ ਅਸੀਂ ਕਿਸ ਤਰ੍ਹਾਂ ਕੰਮ ਦੇ ਬੋਝ ਨੂੰ ਘੱਟ ਕਰ ਸਕਦੇ ਹਾਂ।"

ਦਿ ਗਾਰਡੀਅਨ ਦੀ ਰਿਪੋਰਟ ਦੇ ਮੁਤਾਬਿਕ ਸਪੇਨ ਇਸ ਸਾਲ ਤੋਂ ਇਸ ਦੀ ਸ਼ੁਰੂਆਤ ਕਰ ਸਕਦਾ ਹੈ। ਸਾਲਾਂ ਤੋਂ ਇਸ 'ਤੇ ਚਰਚਾ ਕੀਤੀ ਜਾ ਰਹੀ ਸੀ ਕਿ ਚਾਰ ਦਿਨਾਂ ਦੇ ਵਰਕ ਵੀਕ ਨਾਲ ਅਸੀਂ ਪ੍ਰਡਕਟੀਵਿਟੀ ਨੂੰ ਵਧਾ ਸਕਦੇ ਹਾਂ ਤੇ ਨਾਲ ਹੀ ਦਾਅਵਾ ਕੀਤਾ ਗਿਆ ਕਿ ਇਸ ਨਾਲ ਕਾਰਜ-ਜੀਵਨ ਵਿੱਚ ਸੰਤੁਲਨ ਤੇ ਬਿਹਤਰੀ ਦੇਖਣ ਨੂੰ ਮਿਲੇਗੀ। ਕੋਰੋਨਾ ਮਹਾਂਮਾਰੀ ਕਰਕੇ ਲੋਕਾਂ ਦੇ ਕੰਮ ਕਰਨ ਦੇ ਢੰਗ ਵਿੱਚ ਆਈ ਤਬਦੀਲੀ ਕਰਕੇ ਕਈ ਦੇਸ਼ਾਂ ਨੇ 32 ਘੰਟੇ ਦੇ ਵਰਕ-ਵੀਕ ਦੇ ਵਿਚਾਰ ਨੂੰ ਪੱਕਾ ਕੀਤਾ ਤੇ ਸਪੇਨ ਪਹਿਲਾ ਅਜਿਹਾ ਦੇਸ਼ ਬਣਨ ਜਾ ਰਿਹਾ ਹੈ ਜੋ ਇਸ ਨੂੰ ਅਪਲਾਈ ਕਰੇਗਾ ਤੇ ਇਸ ਨੇ ਨਤੀਜੇ ਦੇਖੇਗਾ। 32 ਘੰਟੇ ਦਾ ਵਰਕ ਵੀਕ ਕਰਮਚਾਰੀਆਂ ਨੂੰ ਦਫ਼ਤਰ ਵਿਚ ਘੱਟ ਸਮਾਂ ਬਿਤਾਉਣ ਦੀ ਆਗਿਆ ਦੇਵੇਗਾ ਪਰ ਇਸ ਨਾਲ ਉਨ੍ਹਾਂ ਦੀਆਂ ਤਨਖ਼ਾਹਾਂ 'ਤੇ ਕੋਈ ਅਸਰ ਨਹੀਂ ਹੋਵੇਗਾ।

ਦਿ ਗਾਰਡੀਅਨ ਨੇ ਸਪੇਨ ਦੇ ਉਦਯੋਗ ਮੰਤਰਾਲੇ ਦੇ ਇੱਕ ਸਰੋਤ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਾਜੈਕਟ ਬਾਰੇ ਵਿਚਾਰ-ਵਟਾਂਦਰੇ ਉਨ੍ਹਾਂ ਦੇ ਸੰਵੇਦਨਾਤਮਿਕ ਪੜਾਅ ਵੱਲ ਜਾ ਰਹੇ ਹਨ ਹੈ ਹਰ ਪਹਿਲੂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਸਪੇਨ 'ਚ 4 ਦਿਨ ਕੰਮ ਕਰਨ ਦਾ ਵਤੀਰਾ ਪਹਿਲਾਂ ਹੀ ਤੇਜ਼ੀ ਲਿਆ ਰਿਹਾ ਹੈ। ਇੱਥੇ ਕਈ ਸਕੂਲਾਂ ਯੂਨੀਵਰਸਿਟੀਆਂ ਤੇ ਹੋਰ ਸੰਸਥਾਵਾਂ ਨੇ ਇਸ ਨੂੰ ਲਾਗੂ ਕੀਤਾ ਹੈ ਪਰ ਇਹ ਪੂਰੀ ਤਰ੍ਹਾਂ ਨਹੀਂ ਅਪਣਾਇਆ ਗਿਆ ਹੈ। ਚਾਰ ਦਿਨਾਂ ਦੇ ਵਰਕ ਵੀਕ ਦੇ ਹਮਾਇਤੀਆਂ ਦਾ ਮੰਨਣਾ ਹੈ ਕਿ ਜੇ ਵਧੇਰੇ ਲੋਕਾਂ ਨੂੰ ਘੱਟ ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਇਹ ਬੇਰੁਜ਼ਗਾਰੀ ਦੀ ਦਰ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
Published by: Anuradha Shukla
First published: March 17, 2021, 3:59 PM IST
ਹੋਰ ਪੜ੍ਹੋ
ਅਗਲੀ ਖ਼ਬਰ