ਵਿਦੇਸ਼ਾਂ ਵਿੱਚ ਅਜਿਹੇ ਕਈ ਨਿਯਮ ਹਨ ਜਿਨ੍ਹਾਂ ਦਾ ਜੇ ਭਾਰਤ ਵਿੱਚ ਸਖਤੀ ਨਾਲ ਪਾਲਨ ਹੋਵੇ ਤਾਂ ਭਾਰਤ ਤਰੱਕੀਆਂ ਦੀ ਰਾਤ ਉੱਤੇ ਜਾ ਸਕਦਾ ਹੈ। ਸਪੇਨ ਤੋਂ ਅਜਿਹੀ ਹੀ ਇੱਕ ਖ਼ਬਰ ਸਾਹਮਣੇ ਆ ਰਹੀ ਹੈ। ਸਪੇਨ ਦੇ ਅਧਿਕਾਰੀ ਉਨ੍ਹਾਂ ਲੋਕਾਂ 'ਤੇ ਭਾਰੀ ਸ਼ਿਕੰਜਾ ਕੱਸ ਰਹੇ ਹਨ ਜੋ ਆਪਣੇ ਕੁੱਤਿਆਂ ਨੂੰ ਸੜਕਾਂ 'ਤੇ ਜਾਂ ਖੁੱਲ੍ਹੇ 'ਚ ਸ਼ੌਚ ਕਰਵਾਉਂਦੇ ਹਨ। ਸਪੇਨ ਦੇ ਵੈਲੇਂਸੀਆ ਖੇਤਰ ਦੇ ਪੈਟਰਨਾ ਦੀ ਇੱਕ ਔਰਤ ਨੂੰ ਬੇਨਲਮਾਡੇਨਾ ਵਿੱਚ ਛੁੱਟੀਆਂ ਦਾ ਆਨੰਦ ਮਾਣਦੇ ਹੋਏ ਆਪਣੇ ਕੁੱਤੇ ਬੁਲ ਟੇਰੀਅਰ ਦੇ ਸ਼ੌਚ ਨੂੰ ਨਾ ਚੁੱਕਣਾ ਮਹਿੰਗਾ ਪਿਆ। ਹੁਣ ਇਹ ਗਲਤੀ ਉਸ ਤੋਂ ਅਚਾਨਕ ਹੋਈ ਜਾਂ ਜਾਣਬੁੱਝ ਕੇ ਇਸ ਤਾਂ ਨਹੀਂ ਕਹਿ ਸਕਦੇ ਪਰ ਅਧਿਕਾਰੀਆਂ ਨੇ ਉਸ ਉੱਤੇ ਸਖਤ ਐਕਸ਼ਨ ਲਿਆ ਤੇ ਕਾਰਵਾਈ ਕੀਤੀ। ਉਸ ਔਰਤ ਨੂੰ $570 (42,000 ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ।
ਹੁਣ ਸਭ ਦੇ ਮਨ ਵਿੱਚ ਇਹ ਸਵਾਲ ਹੈ ਕਿ ਪੁਲਿਸ ਨੇ ਇਸ ਗੱਲ ਦਾ ਪਤਾ ਕਿਵੇਂ ਲਗਾਇਆ। ਉਸ ਔਰਤ ਦੇ ਕੁੱਤੇ ਨੇ ਹੀ ਸ਼ੌਚ ਕੀਤਾ ਸੀ। ਉਹ ਔੜਤ ਸ਼ੌਚ ਵਾਲੀ ਥਾਂ ਤੋਂ 650 ਕਿਲੋਮੀਟਰ ਦੂਰ ਰਹਿੰਦੀ ਸੀ। ਜਾਂਚ ਦੇ ਇਸ ਸ਼ਾਨਦਾਰ ਹਿੱਸੇ ਦਾ ਸਿਹਰਾ ਉੱਨਤ ਡੀਐਨਏ ਵਿਸ਼ਲੇਸ਼ਣ ਪ੍ਰਣਾਲੀ ਨੂੰ ਜਾਂਦਾ ਹੈ। ਕੈਨੀਨੋ ਇੱਕ ਸਪੈਨਿਸ਼ ਕੰਪਨੀ ਹੈ ਜੋ ਪੂਰੇ ਸਪੇਨ ਦੀਆਂ ਨਗਰ ਪਾਲਿਕਾਵਾਂ ਤੋਂ ਡੇਟਾਬੇਸ ਨੂੰ ਇਕੱਠਾ ਕਰਦੀ ਹੈ ਅਤੇ ਇਸ ਦਾ ਰੱਖ-ਰਖਾਅ ਕਰਦੀ ਹੈ। ਕੰਪਨੀ 2014 ਤੋਂ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ। ਇਸ ਕੰਪਨੀ ਦਾ ਉਦੇਸ਼ ਬੇਸਹਾਰਾ ਪਾਲਤੂ ਜਾਨਵਰਾਂ ਦਾ ਦੇਖਭਾਲ ਕਰਨਾ ਤੇ ਉਨ੍ਹਾਂ ਉੱਤੇ ਹੁੰਦੇ ਦੁਰਵਿਵਹਾਰ ਨੂੰ ਰੋਕਣਾ ਹੈ, ਪਰ ਇਹੀ ਤਕਨੀਕ ਇਕ ਹੋਰ ਉਦੇਸ਼ ਦੀ ਪੂਰਤੀ ਕਰਦੀ ਹੈ। ਇਹ ਉਹਨਾਂ ਦੋਸ਼ੀਆਂ ਦਾ ਪਤਾ ਲਗਾਉਣ ਲਈ ਵੀ ਵਰਤਿਆ ਜਾ ਸਕਦਾ ਹੈ ਜੋ ਆਪਣੇ ਕੁੱਤੇ ਦਾ ਮਲ ਨਹੀਂ ਚੁੱਕਦੇ।
ਐਂਡ ਕੈਨੀਨੋ ਦੇ ਸੀਈਓ ਐਨਰਿਕ ਪੇਰੀਗੁਏਲ ਨੇ ਕਿਹਾ ਕਿ ਕੈਨਾਇਨ ਜੈਨੇਟਿਕ ਜਨਗਣਨਾ ਪ੍ਰਣਾਲੀ ਵਿੱਚ ਰਾਸ਼ਟਰੀ ਪੱਧਰ 'ਤੇ ਕੁੱਤਿਆਂ ਦੇ ਬਿਹਤਰ ਨਿਯੰਤਰਣ ਲਈ ਮਾਈਕ੍ਰੋਚਿੱਪ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਅਤੇ ਬਦਕਿਸਮਤੀ ਨਾਲ ਇਸ ਔਰਤ ਨੇ ਆਪਣੇ ਪਾਲਤੂ ਜਾਨਵਰ ਨੂੰ ਕਦੇ ਗੁੰਮ ਜਾਣ ਦੀ ਸਥਿਤੀ ਵਿੱਚ ਆਪਣੇ ਪਾਲਤੂ ਜਾਨਵਰ ਨੂੰ ਲੱਭਣ ਲਈ ਕੈਨਾਇਨ ਡੀਐਨਏ ਪ੍ਰਣਾਲੀ ਲਈ ਆਪਣੇ ਪਾਲਤੂ ਜਾਨਵਰ ਨੂੰ ਰਜਿਸਟਰ ਕਰਵਾਇਆ ਸੀ। ਬੇਨਲਮਾਡੇਨਾ ਵਿੱਚ ਅਧਿਕਾਰੀਆਂ ਨੂੰ ਇਸ ਉੱਨਤ ਡੀਐਨਏ ਪ੍ਰਣਾਲੀ ਦੀ ਮਦਦ ਲੈਣੀ ਪੈਂਦੀ ਹੈ। ਉਸ ਕੁੱਤੇ ਦੇ ਮਲ ਦੇ ਨਮੂਨੇ ਲਏ ਗਏ ਸਨ। ਫਿਰ ਉਹ ਨਮੂਨੇ ਮਾਲਕ ਨੂੰ ਲੱਭਣ ਲਈ ਅਤੇ ਕੈਨੀਨੋ ਡੇਟਾਬੇਸ ਸਿਸਟਮ ਵਿੱਚ ਪਾ ਦਿੱਤੇ ਗਏ ਸਨ। ਸਿਸਟਮ ਨੇ ਇੱਕ ਮੈਚ ਦੀ ਰਿਪੋਰਟ ਕੀਤੀ ਕਿਉਂਕਿ ਮਾਲਕ ਨੇ ਖੁਦ ਨੂੰ ਰਜਿਸਟਰ ਕੀਤਾ ਸੀ ਅਤੇ ਇਸ ਤਰ੍ਹਾਂ ਉਸ ਔਰਤ ਦੇ ਨਾਮ 'ਤੇ ਜੁਰਮਾਨਾ ਜਾਰੀ ਕੀਤਾ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, Dog, Spain, Woman