HOME » NEWS » World

Covid19: ਸਪੇਨ ਵਿਚ ਲੋਕ ਲਾਸ਼ਾਂ ਨਾਲ ਰਹਿਣ ਲਈ ਮਜਬੂਰ, ਡਿਪਟੀ ਪੀਐਮ ਵੀ ਕੋਰੋਨਾ ਪਾਜੀਟਿਵ

News18 Punjabi | News18 Punjab
Updated: March 26, 2020, 7:15 PM IST
share image
Covid19: ਸਪੇਨ ਵਿਚ ਲੋਕ ਲਾਸ਼ਾਂ ਨਾਲ ਰਹਿਣ ਲਈ ਮਜਬੂਰ, ਡਿਪਟੀ ਪੀਐਮ ਵੀ ਕੋਰੋਨਾ ਪਾਜੀਟਿਵ
Covid19: ਸਪੇਨ ਵਿਚ ਲੋਕ ਲਾਸ਼ਾਂ ਨਾਲ ਰਹਿਣ ਲਈ ਮਜਬੂਰ, ਡਿਪਟੀ ਪੀਐਮ ਵੀ ਕੋਰੋਨਾ ਪਾਜੀਟਿਵ

ਸਪੇਨ ਵਿਚ ਬੀਤੇ ਦਿਨ ਕੋਰੋਨਾ ਦੀ ਲਾਗ ਦੇ 7457 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ 49515 ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ। ਬੁਧਵਾਰ ਨੂੰ ਕੋਰੋਨਾ ਨਾਲ 656 ਮੌਤਾ ਹੋਈਆਂ ਹਨ ਜਿਸ ਨਾਲ ਮਰਣ ਵਾਲਿਆਂ ਦਾ ਕੁਲ ਅੰਕੜਾ 3647 ਹੋ ਗਿਆ ਹੈ। ਦੂਜੇ ਪਾਸੇ ਸਪੇਨ ਦੀ ਉਪ ਪ੍ਰਧਾਨ ਮੰਤਰੀ ਕਾਰਮੇਨ ਕਾਲਵੋ ਵੀ ਕੋਰੋਨਾ ਵਾਇਰਸ ਪਾਜੀਟਿਵ ਹੈ।

  • Share this:
  • Facebook share img
  • Twitter share img
  • Linkedin share img
ਸਪੇਨ ਦੁਨੀਆਂ ਦਾ ਚੌਥਾ ਦੇਸ਼ ਹੈ ਜਿੱਥੇ ਕੋਰੋਨਾ ਦੀ ਲਾਗ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਨਾਲ ਹੋਈ ਮੌਤਾਂ ਦੇ ਮਾਮਲੇ ਵਿਚ ਚੀਨ ਤੋਂ ਬਾਅਦ ਦੂਜਾ ਨੰਬਰ ਸਪੇਨ ਦਾ ਹੈ। ਸਪੇਨ ਵਿਚ ਬੀਤੇ ਦਿਨ ਕੋਰੋਨਾ ਦੀ ਲਾਗ ਦੇ 7457 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ 49515 ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ। ਬੁਧਵਾਰ ਨੂੰ ਕੋਰੋਨਾ ਨਾਲ 656 ਮੌਤਾ ਹੋਈਆਂ ਹਨ ਜਿਸ ਨਾਲ ਮਰਣ ਵਾਲਿਆਂ ਦਾ ਕੁਲ ਅੰਕੜਾ 3647 ਹੋ ਗਿਆ ਹੈ। ਦੂਜੇ ਪਾਸੇ ਸਪੇਨ ਦੀ ਉਪ ਪ੍ਰਧਾਨ ਮੰਤਰੀ ਕਾਰਮੇਨ ਕਾਲਵੋ ਵੀ ਕੋਰੋਨਾ ਵਾਇਰਸ ਪਾਜੀਟਿਵ ਹੈ।

ਮਿਲੀ ਜਾਣਕਾਰੀ ਅਨੁਸਾਰ 62 ਸਾਲਾ ਕਾਰਮੇਨ ਕਾਲਵੋ ਚਾਰ ਦਿਨਾਂ ਤੋਂ ਬਿਮਾਰ ਸਨ ਅਤੇ ਉਹ ਆਪਣੇ ਆਪਣੇ ਹੀ ਸੈਲਫ ਆਈਸੋਲੇਸ਼ਨ ਵਿਚ ਚਲੀ ਗਈ ਸੀ। ਉਹ ਕਈ ਦਿਨਾਂ ਤੋਂ ਘਰ ਵਿਚ ਹੀ ਕੰਮ ਕਰ ਰਹੇ ਸਨ। ਕਾਲਵੋ ਦੇ ਪਾਜੀਟਿਵ ਹੋਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਅਤੇ ਸਟਾਫ ਮੈਂਬਰਾਂ ਨੂੰ ਕੁਆਰਟਾਇਨ ਵਿਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਸਾਰਿਆਂ ਦੀ ਨਿਗਰਾਨ ਲਈ ਇਕ ਮੈਡੀਕਲ ਬੋਰਡ ਵੀ ਬਣਾਇਆ ਗਿਆ ਹੈ।

ਕੋਰੋਨਾ ਵਿਸ਼ਾਣੂ ਦੇ ਫੈਲਣ ਦੇ ਵਿਚਕਾਰ, ਸਪੇਨ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਪੇਨ ਵਿਚ ਜਿਹੜੇ ਫੌਜੀ ਹਸਪਤਾਲ ਨੂੰ ਇਨਫੈਕਸ਼ਨ ਮੁਕਤ ਕਰਵਾਉਣ ਲਈ ਗਏ ਸਨ, ਉਨ੍ਹਾਂ ਨੇ ਗੰਦਗੀ ਅਤੇ ਸੰਕਰਮਿਤ ਲਾਸ਼ਾਂ ਦੇ ਵਿਚਕਾਰ ਰਹਿੰਦੇ ਲੋਕਾਂ ਨੂੰ, ਕੋਰੋਨੋ ਵਾਇਰਸ ਨਾਲ ਮਰਨ ਦਾ ਸ਼ੱਕ ਜਤਾਇਆ। ਇਸ ਸਬੰਧ ਵਿਚ ਨਿਆਂਇਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰੱਖਿਆ ਮੰਤਰੀ ਮਾਰਗਿਰੀਟਾ ਰੋਬਲਜ਼ ਨੇ ਕਿਹਾ ਕਿ ਬਜ਼ੁਰਗ ਲੋਕਾਂ ਨੂੰ ਜਾਂ ਤਾਂ 'ਪੂਰੀ ਤਰ੍ਹਾਂ' ਖੁਦ ਦੇ ਹਵਾਲੇ ਛੱਡ ਦਿੱਤਾ ਗਿਆ ਜਾਂ ਕੁਝ ਨੂੰ ਉਨ੍ਹਾਂ ਦੇ ਬਿਸਤਰੇ 'ਤੇ ਮਰੇ ਹੋਏ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਈ ਨਰਸਿੰਗ ਹੋਮ ਮਿਲੇ ਅਤੇ ਕਈ ਲਾਸ਼ਾਂ ਮਿਲੀਆਂ ਹਨ।
ਇਸ ਤੋਂ ਪਹਿਲਾਂ ਮੈਡ੍ਰਿਡ ਦੇ ਮੋਂਟੇ ਹਰਮੇਸ ਓਲਡ ਏਜ ਹੋਮ ਤੋਂ 19 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ, ਸਪੇਨ ਵਿਚ ਰਿਟਾਇਰਮੈਂਟ ਘਰਾਂ ਦੀ ਸਥਿਤੀ ਬਾਰੇ ਸਵਾਲ ਖੜ੍ਹੇ ਕੀਤੇ ਗਏ। ਇਸ ਬੁਢਾਪਾ ਘਰ ਵਿਚ 130 ਤੋਂ ਵੱਧ ਲੋਕ ਰਹਿ ਰਹੇ ਸਨ, ਜਿਨ੍ਹਾਂ ਵਿਚੋਂ 70 ਲੋਕ ਕੋਰੋਨਾ ਦੀ ਚਪੇਟ ਵਿਚ ਆ ਗਏ ਸਨ। ਦੱਸਿਆ ਜਾ ਰਿਹਾ ਹੈ ਕਿ 19 ਲਾਸ਼ਾਂ ਵਿਚੋਂ 15 ਦੀ ਮੌਤ ਕੋਰੋਨਾ ਕਰਕੇ ਹੋਈ ਹੈ। ਸਪੇਨ ਦੇ ਵੱਡੇ ਅਖਬਾਰ El Pais ਵਿਚ ਦੇਸ਼ ਭਰ ਵਿਚ ਕਈ ਰਿਟਾਇਰਮੈਂਟ ਘਰਾਂ ਦੀ ਹਾਲਤ ਖਰਾਬ ਹੋਣ ਅਤੇ ਬਜੁਰਗਾਂ ਦੀ ਮੌਤ ਦੀ ਖ਼ਬਰ ਪ੍ਰਕਾਸ਼ਤ ਹੋ ਰਹੀ ਹੈ।

 

 
First published: March 26, 2020
ਹੋਰ ਪੜ੍ਹੋ
ਅਗਲੀ ਖ਼ਬਰ