Home /News /international /

ਸ੍ਰੀਲੰਕਾ ਵਿਚ ਬੰਬ ਧਮਾਕਿਆਂ ਨਾਲ ਹਰ ਪਾਸੇ ਤਬਾਹੀ, ਮੌਤਾਂ ਦੀ ਗਿਣਤੀ 207 ਤੱਕ ਪੁੱਜੀ

ਸ੍ਰੀਲੰਕਾ ਵਿਚ ਬੰਬ ਧਮਾਕਿਆਂ ਨਾਲ ਹਰ ਪਾਸੇ ਤਬਾਹੀ, ਮੌਤਾਂ ਦੀ ਗਿਣਤੀ 207 ਤੱਕ ਪੁੱਜੀ

  • Share this:
    ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ 207 ਲੋਕਾਂ ਦੀ ਮੌਤ ਹੋ ਚੁੱਕੀ ਹੈ। ਧਮਾਕਿਆਂ ਕਾਰਨ 450 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਾਇਆ ਗਿਆ ਹੈ। ਜ਼ਖ਼ਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ ਦੀ ਸਰਕਾਰ ਵਲੋਂ ਐਮਰਜੈਂਸੀ ਬੈਠਕ ਕੀਤੀ ਗਈ। ਇਸ ਮਗਰੋਂ ਸਰਕਾਰ ਨੇ ਪੂਰੇ ਦੇਸ਼ 'ਚ ਸ਼ਾਮੀਂ ਛੇ ਵਜੇ ਤੋਂ ਸਵੇਰੇ ਛੇ ਵਜੇ ਤੱਕ ਲਈ ਕਰਫ਼ਿਊ ਲਗਾ ਦਿੱਤਾ ਹੈ। ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਉੱਥੇ ਸਰਕਾਰ ਨੇ ਸਾਰੇ ਸਕੂਲਾਂ ਨੂੰ ਸੋਮਵਾਰ ਅਤੇ ਮੰਗਲਵਾਰ ਤੱਕ ਲਈ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ।

    ਧਮਾਕੇ ਰਾਜਧਾਨੀ ਕੋਲੰਬੋ ਸਮੇਤ ਆਸ-ਪਾਸ ਦੇ ਸ਼ਹਿਰਾਂ 'ਚ ਸਥਿਤ ਤਿੰਨ ਚਰਚਾਂ ਅਤੇ ਤਿੰਨ ਫਾਈਵ ਸਟਾਰ (ਪੰਜ ਤਾਰਾ) ਹੋਟਲਾਂ 'ਚ ਹੋਏ। ਪੁਲਿਸ ਦਾ ਕਹਿਣਾ ਹੈ ਕਿ ਕੋਲੰਬੋ 'ਚ ਸੇਂਟ ਐਂਥਨੀ ਚਰਚ, ਨੌਗੋਂਬੋ 'ਚ ਸੇਂਟ ਸੇਬੇਸਟੀਅਨ ਚਰਚ ਅਤੇ ਬੱਟੀਕਲੋਬਾ ਦੀ ਇੱਕ ਚਰਚ 'ਚ ਇਹ ਧਮਾਕੇ ਹੋਏ। ਉਥੇ ਹੀ ਚਰਚਾਂ ਤੋਂ ਇਲਾਵਾ ਹੋਟਲ ਸ਼ਾਂਗਰੀ-ਲਾ, ਸਿਨਾਮੋਨ ਗ੍ਰੈਂਡ ਅਤੇ ਕਿੰਗਸਬਰੀ 'ਚ ਵੀ ਧਮਾਕੇ ਹੋਏ।



    ਈਸਾਈ ਧਰਮ ਦੇ ਪ੍ਰਸਿੱਧ ਤਿਉਹਾਰ ਈਸਟਰ ਮੌਕੇ ਸ੍ਰੀਲੰਕਾ ਵਿਚ ਇਹ ਧਮਾਕੇ ਹੋਏ ਹਨ। ਹਾਲੇ ਤੱਕ ਮ੍ਰਿਤਕਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਛੇ ਥਾਵਾਂ 'ਤੇ ਹੋਏ ਧਮਾਕਿਆਂ ਦੀ ਹਾਲੇ ਤੱਕ ਕਿਸੇ ਵੀ ਦਹਿਸ਼ਤੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਧਮਾਕੇ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਅਤੇ ਹੋਰ ਹਿੱਸਿਆਂ ਵਾਪਰੇ। ਸ੍ਰੀਲੰਕਾਈ ਮੀਡੀਆ ਰਿਪੋਰਟਾਂ ਮੁਤਾਬਕ ਗਿਰਜਾ ਘਰਾਂ ਵਿੱਚ ਈਸਟਰ ਪ੍ਰਾਰਥਨਾ ਸਭਾ ਹੋ ਰਹੀ ਸੀ ਜਦੋਂ ਇਹ ਧਮਾਕੇ ਹੋਏ। ਤਿੰਨ ਚਰਚ ਤੋਂ ਇਲਾਵਾ ਤਿੰਨ ਪੰਜ ਸਿਤਾਰਾ ਹੋਟਲਾਂ 'ਚ ਵੀ ਧਮਾਕੇ ਹੋਏ ਹਨ।

    First published:

    Tags: Sri Lanka, Terror, Terrorism

    ਅਗਲੀ ਖਬਰ