Home /News /international /

Sri Lanka Crisis: ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਦਿੱਤਾ ਅਸਤੀਫਾ, ਦੇਸ਼ 'ਚ ਲੱਗਿਆ ਕਰਫਿਊ

Sri Lanka Crisis: ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਦਿੱਤਾ ਅਸਤੀਫਾ, ਦੇਸ਼ 'ਚ ਲੱਗਿਆ ਕਰਫਿਊ

Sri Lanka Economy Crisis: ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਦਫ਼ਤਰ ਦੇ ਬਾਹਰ ਉਨ੍ਹਾਂ (ਮਹਿੰਦਾ ਰਾਜਪਕਸ਼ੇ) ਦੇ ਸਮਰਥਕਾਂ ਵੱਲੋਂ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕਰਨ ਤੋਂ ਬਾਅਦ ਰਾਜਧਾਨੀ ਕੋਲੰਬੋ (colombo) ਵਿੱਚ ਫੌਜ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਹਮਲੇ 'ਚ ਘੱਟੋ-ਘੱਟ 78 ਲੋਕ ਜ਼ਖਮੀ ਹੋਏ ਹਨ। ਸ਼੍ਰੀਲੰਕਾ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੇਸ਼ ਭਰ ਵਿੱਚ ਕਰਫਿਊ (Curfew in Sri Lanka) ਲਗਾਇਆ।

ਹੋਰ ਪੜ੍ਹੋ ...
  • Share this:

    ਕੋਲੰਬੋ: Sri Lanka Crisis: ਸ਼੍ਰੀਲੰਕਾ (Sri Lanka) ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ((Mahinda Rajapakse) ) ਨੇ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ। ਪ੍ਰਧਾਨ ਮੰਤਰੀ ਮਹਿੰਦਾ (76) ਨੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਆਪਣਾ ਅਸਤੀਫਾ ਪੱਤਰ ਭੇਜਿਆ ਹੈ। ਇਸ ਦੌਰਾਨ, ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਦਫ਼ਤਰ ਦੇ ਬਾਹਰ ਉਨ੍ਹਾਂ (ਮਹਿੰਦਾ ਰਾਜਪਕਸ਼ੇ) ਦੇ ਸਮਰਥਕਾਂ ਵੱਲੋਂ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕਰਨ ਤੋਂ ਬਾਅਦ ਰਾਜਧਾਨੀ ਕੋਲੰਬੋ (colombo) ਵਿੱਚ ਫੌਜ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਹਮਲੇ 'ਚ ਘੱਟੋ-ਘੱਟ 78 ਲੋਕ ਜ਼ਖਮੀ ਹੋਏ ਹਨ। ਸ਼੍ਰੀਲੰਕਾ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੇਸ਼ ਭਰ ਵਿੱਚ ਕਰਫਿਊ (Curfew in Sri Lanka) ਲਗਾਇਆ। ਘੱਟੋ-ਘੱਟ ਦੋ ਕੈਬਨਿਟ ਮੰਤਰੀਆਂ ਨੇ ਵੀ ਅਸਤੀਫ਼ਿਆਂ ਦਾ ਐਲਾਨ ਕਰ ਦਿੱਤਾ ਹੈ।

    ਸ੍ਰੀਲੰਕਾ 1948 ਵਿੱਚ ਬ੍ਰਿਟੇਨ ਤੋਂ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸੰਕਟ ਮੁੱਖ ਤੌਰ 'ਤੇ ਵਿਦੇਸ਼ੀ ਮੁਦਰਾ ਦੀ ਕਮੀ ਦੇ ਕਾਰਨ ਪੈਦਾ ਹੋਇਆ, ਜਿਸਦਾ ਮਤਲਬ ਹੈ ਕਿ ਦੇਸ਼ ਮੁੱਖ ਖੁਰਾਕੀ ਵਸਤੂਆਂ ਅਤੇ ਈਂਧਨ ਦੀ ਦਰਾਮਦ ਲਈ ਭੁਗਤਾਨ ਕਰਨ ਵਿੱਚ ਅਸਮਰੱਥ ਹੈ। ਹਜ਼ਾਰਾਂ ਪ੍ਰਦਰਸ਼ਨਕਾਰੀ 9 ਅਪ੍ਰੈਲ ਤੋਂ ਸ਼੍ਰੀਲੰਕਾ ਭਰ ਵਿੱਚ ਸੜਕਾਂ 'ਤੇ ਹਨ, ਕਿਉਂਕਿ ਸਰਕਾਰ ਕੋਲ ਆਯਾਤ ਲਈ ਫੰਡ ਖਤਮ ਹੋ ਗਿਆ ਹੈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਮਹਿੰਦਾ ਰਾਜਪਕਸ਼ੇ 'ਤੇ ਆਪਣੀ ਹੀ ਪਾਰਟੀ ਸ਼੍ਰੀਲੰਕਾ ਪੋਦੁਜਾਨਾ ਪੇਰਾਮੁਨਾ (SLPP) ਤੋਂ ਅਸਤੀਫਾ ਦੇਣ ਲਈ ਭਾਰੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

    ਇਸ ਤੋਂ ਪਹਿਲਾਂ ਸਿਆਸੀ ਸੂਤਰਾਂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਰਾਜਪਕਸ਼ੇ ਦੇ ਛੋਟੇ ਭਰਾ ਅਤੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੀ ਅਗਵਾਈ ਵਾਲੀ ਸਰਕਾਰ 'ਤੇ ਵਿਰੋਧੀ ਧਿਰ ਦਾ ਦਬਾਅ ਲਗਾਤਾਰ ਵਧ ਰਿਹਾ ਹੈ। ਮਹਿੰਦਾ ਰਾਜਪਕਸ਼ੇ, 76, ਨੂੰ ਆਪਣੀ ਹੀ ਪਾਰਟੀ, ਸ਼੍ਰੀਲੰਕਾ ਪੋਦੁਜਾਨਾ ਪੇਰਾਮੁਨਾ (SLPP) ਦੇ ਅੰਦਰੋਂ ਅਸਤੀਫਾ ਦੇਣ ਲਈ ਭਾਰੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

    ਕੋਲੰਬੋ ਪੇਜ ਦੀ ਰਿਪੋਰਟ ਦੇ ਮੁਤਾਬਕ, ਗੋਟਾਬਾਯਾ ਰਾਜਪਕਸ਼ੇ ਦੀ ਪ੍ਰਧਾਨਗੀ 'ਚ ਰਾਸ਼ਟਰਪਤੀ ਭਵਨ 'ਚ ਹੋਈ ਵਿਸ਼ੇਸ਼ ਕੈਬਨਿਟ ਬੈਠਕ 'ਚ ਮਹਿੰਦਾ ਰਾਜਪਕਸ਼ੇ ਨੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ 'ਤੇ ਸਹਿਮਤੀ ਜਤਾਈ ਹੈ। ਪੀਐੱਮ ਮਹਿੰਦਾ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਲੋੜ ਪੈਣ 'ਤੇ ਉਹ ਅਸਤੀਫਾ ਦੇ ਸਕਦੇ ਹਨ। ਇਸ ਤੋਂ ਬਾਅਦ ਅਗਲੇ ਹਫ਼ਤੇ ਮੰਤਰੀ ਮੰਡਲ ਵਿੱਚ ਫੇਰਬਦਲ ਹੋਵੇਗਾ।

    Published by:Krishan Sharma
    First published:

    Tags: Curfew, Sri Lanka