HOME » NEWS » World

ਸ੍ਰੀਲੰਕਾ: ਗੋਟਬਾਯਾ ਰਾਜਪਕਸ਼ੇ ਜਿੱਤੇ ਰਾਸ਼ਟਰਪਤੀ ਦੀ ਚੋਣ

News18 Punjab
Updated: November 17, 2019, 6:36 PM IST
share image
ਸ੍ਰੀਲੰਕਾ: ਗੋਟਬਾਯਾ ਰਾਜਪਕਸ਼ੇ ਜਿੱਤੇ ਰਾਸ਼ਟਰਪਤੀ ਦੀ ਚੋਣ
ਸ੍ਰੀਲੰਕਾ: ਗੋਟਬਾਯਾ ਰਾਜਪਕਸ਼ੇ ਜਿੱਤੇ ਰਾਸ਼ਟਰਪਤੀ ਦੀ ਚੋਣ

ਚੋਣ ਵਿਚ ਜਿੱਤ ਪਿੱਛੋਂ 70 ਸਾਲਾ ਲੈਫਟੀਨੈਂਟ ਕਰਨਲ (ਸੇਵਾਮੁਕਤ) ਗੋਟਬਾਯਾ ਨੇ ਆਪਣੇ ਸਮਰਥਕਾਂ ਨੂੰ ਜਿੱਤ ਦੀ ਖ਼ੁਸ਼ੀ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਕ ਟਵੀਟ ਵਿਚ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸ੍ਰੀਲੰਕਾ ਇਕ ਨਵੀਂ ਯਾਤਰਾ ਦੀ ਸ਼ੁਰੂਆਤ ਕਰ ਚੁੱਕਾ ਹੈ।

  • Share this:
  • Facebook share img
  • Twitter share img
  • Linkedin share img
ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਭਰਾ ਗੋਟਬਾਯਾ ਰਾਜਪਕਸ਼ੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਹੋਣਗੇ। ਉਨ੍ਹਾਂ ਨੇ ਯੂਨਾਈਟਿਡ ਨੈਸ਼ਨਲ ਪਾਰਟੀ (ਯੂਐੱਨਪੀ) ਦੇ ਉਮੀਦਵਾਰ ਸਜਿਤ ਪ੍ਰੇਮਦਾਸਾ ਨੂੰ ਹਰਾਇਆ। ਚੋਣ ਵਿਚ ਜਿੱਤ ਪਿੱਛੋਂ 70 ਸਾਲਾ ਲੈਫਟੀਨੈਂਟ ਕਰਨਲ (ਸੇਵਾਮੁਕਤ) ਗੋਟਬਾਯਾ ਨੇ ਆਪਣੇ ਸਮਰਥਕਾਂ ਨੂੰ ਜਿੱਤ ਦੀ ਖ਼ੁਸ਼ੀ ਮਨਾਉਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਇਕ ਟਵੀਟ ਵਿਚ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸ੍ਰੀਲੰਕਾ ਇਕ ਨਵੀਂ ਯਾਤਰਾ ਦੀ ਸ਼ੁਰੂਆਤ ਕਰ ਚੁੱਕਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ੍ਰੀਲੰਕਾ ਦਾ ਹਰੇਕ ਵਿਅਕਤੀ ਇਸ ਯਾਤਰਾ ਦਾ ਹਿੱਸਾ ਹੈ। ਚੋਣ ਵਿਚ ਹਾਰ ਦੇ ਨਾਲ ਹੀ ਪ੍ਰੇਮਦਾਸਾ ਨੇ ਤੁਰੰਤ ਯੂਐੱਨਪੀ ਦੇ ਉਪ ਨੇਤਾ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪ੍ਰੇਮਦਾਸਾ ਨੇ ਆਪਣੇ ਟਵਿੱਟਰ ਸੰਦੇਸ਼ ਵਿਚ ਕਿਹਾ ਕਿ ਲੋਕਾਂ ਦੇ ਫ਼ੈਸਲੇ ਦਾ ਸਨਮਾਨ ਕਰਨਾ ਅਤੇ ਸ੍ਰੀਲੰਕਾ ਦੇ ਸੱਤਵੇਂ ਰਾਸ਼ਟਰਪਤੀ ਵਜੋਂ ਚੁਣੇ ਜਾਣ ਲਈ ਗੋਟਬਾਯਾ ਨੂੰ ਵਧਾਈ ਦੇਣਾ ਮੇਰੇ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ।

ਇਸ ਰਾਸ਼ਟਰਪਤੀ ਚੋਣ ਵਿਚ ਕੁਲ 35 ਉਮੀਦਵਾਰ ਮੈਦਾਨ ਵਿਚ ਸਨ। ਰਾਜਪਕਸ਼ੇ ਨੂੰ ਜਿਥੇ 51.41 ਫ਼ੀਸਦੀ ਵੋਟ ਮਿਲੇ ਉੱਥੇ ਪ੍ਰੇਮਦਾਸਾ 42.72 ਫ਼ੀਸਦੀ ਵੋਟ ਪ੍ਰਾਪਤ ਕਰਨ ਵਿਚ ਸਫ਼ਲ ਰਹੇ। ਦੇਸ਼ ਦੇ ਕਾਨੂੰਨ ਮੁਤਾਬਕ ਰਾਸ਼ਟਰਪਤੀ ਉਮੀਦਵਾਰ ਨੂੰ ਚੋਣ ਜਿੱਤਣ ਲਈ 50 ਫ਼ੀਸਦੀ ਜਾਂ ਉਸ ਤੋਂ ਜ਼ਿਆਦਾ ਵੋਟ ਪ੍ਰਾਪਤ ਕਰਨੇ ਜ਼ਰੂਰੀ ਹਨ। ਸ਼ਨਿਚਰਵਾਰ ਨੂੰ ਪਈਆਂ ਵੋਟਾਂ ਵਿਚ ਕੁਲ 1.59 ਕਰੋੜ ਵੋਟਰਾਂ ਵਿਚੋਂ 80 ਫ਼ੀਸਦੀ ਤੋਂ ਕੁਝ ਜ਼ਿਆਦਾ ਨੇ ਹਿੱਸਾ ਲਿਆ ਸੀ।
First published: November 17, 2019, 6:36 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading