Home /News /international /

ਸ੍ਰੀਲੰਕਾ ਧਮਾਕੇ: ਮੌਤਾਂ ਦੀ ਗਿਣਤੀ 290 ਤੱਕ ਪੁੱਜੀ, 3 ਭਾਰਤੀਆਂ ਦੀ ਵੀ ਮੌਤ

ਸ੍ਰੀਲੰਕਾ ਧਮਾਕੇ: ਮੌਤਾਂ ਦੀ ਗਿਣਤੀ 290 ਤੱਕ ਪੁੱਜੀ, 3 ਭਾਰਤੀਆਂ ਦੀ ਵੀ ਮੌਤ

  • Share this:
    ਸ੍ਰੀਲੰਕਾ 'ਚ ਈਸਟਰ ਵਾਲੇ ਦਿਨ ਲੜੀਵਾਰ ਵਿਨਾਸ਼ਕਾਰੀ 8 ਧਮਾਕਿਆਂ 'ਚ ਹੁਣ ਤੱਕ 3 ਭਾਰਤੀ ਨਾਗਰਿਕਾਂ ਸਮੇਤ 290 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 500 ਦੇ ਕਰੀਬ ਜ਼ਖ਼ਮੀ ਹਨ। ਸ੍ਰੀਲੰਕਾ ਦੇ ਇਤਿਹਾਸ 'ਚ ਇਹ ਸਭ ਤੋਂ ਭਿਆਨਕ ਹਮਲਿਆਂ 'ਚੋਂ ਇਕ ਹੈ। ਇਨ੍ਹਾਂ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ ਪੁਲਿਸ ਨੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਕੋਲੰਬੋ ਅਤੇ ਇੱਥੇ ਦੇ ਨੇੜੇ ਦੋ ਸਥਾਨਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਧਮਾਕਿਆਂ ਦੀ ਜ਼ਿੰਮੇਦਾਰੀ ਅਜੇ ਕਿਸੇ ਅੱਤਵਾਦੀ ਗਰੁੱਪ ਨੇ ਨਹੀ ਲਈ ਹੈ।

    ਇਨ੍ਹਾਂ ਧਮਾਕਿਆਂ ਦੇ ਬਾਅਦ ਪ੍ਰਸ਼ਾਸਨ ਨੇ ਪੂਰੇ ਦੇਸ਼ 'ਚ ਕਰਫ਼ਿਊ ਲਾਗੂ ਕਰ ਦਿੱਤਾ। ਅਧਿਕਾਰੀਆਂ ਅਨੁਸਾਰ ਸਿਨਾਮੋਨ ਗਰੈਂਡ ਹੋਟਲ 'ਚ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਹੋਟਲ 'ਚ ਹੋਏ ਧਮਾਕਿਆਂ 'ਚ ਜ਼ਖ਼ਮੀ ਵਿਦੇਸ਼ੀ ਅਤੇ ਸਥਾਨਕ ਲੋਕਾਂ ਨੂੰ ਕੋਲੰਬੋ ਜਨਰਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਿ੍ਤਕਾਂ 'ਚ 3 ਭਾਰਤੀ, 2 ਚੀਨੀ ਅਤੇ ਪੋਲੈਂਡ, ਡੈਨਮਾਰਕ, ਜਪਾਨ, ਪਾਕਿਸਤਾਨ, ਅਮਰੀਕਾ, ਮੋਰੱਕੋ ਅਤੇ ਬੰਗਲਾਦੇਸ਼ ਦੇ ਇਕ ਇਕ ਨਾਗਕਿਰ ਸ਼ਾਮਲ ਹਨ। ਭਾਰਤੀਆਂ ਸਮੇਤ 500 ਦੇ ਕਰੀਬ ਲੋਕ ਜ਼ਖ਼ਮੀ ਵੀ ਹੋਏ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਨੇ ਨਹੀਂ ਲਈ ਹੈ, ਹਾਲਾਂਕਿ ਪਿਛਲੇ ਸਮੇਂ 'ਚ ਦੇਸ਼ 'ਚ ਕੀਤੇ ਗਏ ਭਿਆਨਕ ਹਮਲੇ ਸ੍ਰੀਲੰਕਾ ਦੇ ਸਾਬਕਾ ਲਿੱਟੇ (ਐਲ.ਟੀ.ਟੀ.ਈ.) ਵੱਲੋਂ ਕੀਤੇ ਗਏ, ਹਾਲਾਂਕਿ ਸ੍ਰੀਲੰਕਾ ਦੀ ਸੈਨਾ ਵੱਲੋਂ 2009 ਵਿਚ ਲਿੱਟੇ ਦੇ ਮੁਖੀ ਪ੍ਰਭਾਕਰਨ ਨੂੰ ਮਾਰ ਕੇ ਇਸ ਨੂੰ ਖਤਮ ਕਰ ਦਿੱਤਾ ਗਿਆ ਸੀ।

    ਇਨ੍ਹਾਂ ਧਮਾਕਿਆਂ ਤੋਂ ਬਾਅਦ ਕੋਲੰਬੋ ਚਿੜੀਆ ਘਰ ਨੇੜੇ ਰਾਜਧਾਨੀ ਦੇ ਦੱਖਣੀ ਉਪ ਨਗਰੀ 'ਚ ਇਕ ਹੋਟਲ 'ਚ ਹੋਏ ਜ਼ਬਰਦਸਤ ਧਮਾਕੇ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਮਲੇ ਦੇ ਬਾਅਦ ਚਿੜੀਆ ਘਰ ਨੂੰ ਲੋਕਾਂ ਲਈ ਬੰਦ ਕਰ ਦਿੱਤਾ ਗਿਆ। ਅੱਠਵਾਂ ਧਮਾਕਾ ਉਸ ਸਮੇਂ ਹੋਇਆ ਜਦੋਂ ਕੋਲੰਬੋ ਦੇ ਉਤਰੀ ਉਪ ਨਗਰੀ ਓਰੂਗੋਡਾਵੱਟਾ ਦੇ ਇਕ ਘਰ 'ਚ ਪੁਲਿਸ ਦੀ ਟੀਮ ਤਲਾਸ਼ੀ ਲੈਣ ਪੁੱਜੀ ਤਾਂ ਉਥੇ ਇਕ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ ਜਿਸ ਕਾਰਨ ਦੋ ਮੰਜਿਲਾ ਇਮਾਰਤ ਦੀ ਛੱਤ ਉਨ੍ਹਾਂ 'ਤੇ ਆ ਡਿੱਗੀ ਅਤੇ 3 ਪੁਲਿਸ ਕਰਮੀਆਂ ਦੀ ਮੌਤ ਹੋ ਗਈ।
    First published:

    Tags: Sri Lanka, Terror, Terrorism

    ਅਗਲੀ ਖਬਰ