Stale Chicken Noodles: ਜੇਕਰ ਤੁਹਾਨੂੰ ਵੀ ਬਚਿਆ ਹੋਇਆ ਭੋਜਨ ਫਰਿੱਜ 'ਚ ਰੱਖ ਕੇ ਸਵੇਰੇ ਮੁੜ ਖਾਣ ਦੀ ਆਦਤ ਹੈ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ। ਇਸ ਤਰ੍ਹਾਂ ਦੀ ਜੀਵਨ ਸ਼ੈਲੀ ਤੁਹਾਨੂੰ ਅਪਾਹਜ ਬਣਾ ਸਕਦੀ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਅਜਿਹਾ ਹੀ ਇੱਕ ਲੜਕੇ ਨਾਲ ਹੋਇਆ ਹੈ।
ਸਟੂਡੈਂਟ ਜੀਵਨਸ਼ੈਲੀ ਵਿੱਚ ਅਕਸਰ ਵਿਦਿਆਰਥੀਆਂ ਨੂੰ ਬਾਹਰੋਂ ਖਾਣਾ ਮੰਗਵਾਉਣ ਦੀ ਆਦਤ ਹੁੰਦੀ ਹੈ। ਇੱਕ ਵਾਰ ਵਿੱਚ ਥੋੜਾ ਜਿਹਾ ਖਾਣ ਤੋਂ ਬਾਅਦ, ਉਹ ਇਸਨੂੰ ਫਰਿੱਜ ਵਿੱਚ ਰੱਖ ਕੇ ਦੁਬਾਰਾ ਵਰਤਦੇ ਹਨ। ਇੱਕ ਵਿਦਿਆਰਥੀ ਨੇ ਅਜਿਹਾ ਹੀ ਕੀਤਾ ਅਤੇ ਜਦੋਂ ਉਸ ਨੇ ਫਰਿੱਜ ਵਿਚ ਰੱਖੇ ਬਾਸੀ ਚਿਕਨ ਨੂਡਲਜ਼ ਨੂੰ ਦੁਬਾਰਾ ਖਾ ਲਿਆ ਤਾਂ ਉਸ ਦੀ ਹਾਲਤ ਵਿਗੜ ਗਈ। ਹੁਣ ਉਹ ਮੁੰਡਾ ਪੈਰਾਂ 'ਤੇ ਵੀ ਨਹੀਂ ਚੱਲ ਸਕਦਾ।
ladbible ਨੇ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਦੀ ਰਿਪੋਰਟ ਦੇ ਆਧਾਰ 'ਤੇ ਜੇਸੀ ਨਾਂ ਦੇ ਲੜਕੇ ਦੀ ਇਸ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਹੈ। ਵਿਦਿਆਰਥੀ ਦੇ ਰੂਮਮੇਟ ਨੇ ਰੈਸਟੋਰੈਂਟ ਤੋਂ ਚਿਕਨ ਨੂਡਲਜ਼ ਮੰਗਵਾਏ ਸਨ। ਥੋੜ੍ਹਾ-ਥੋੜ੍ਹਾ ਖਾ ਕੇ ਉਸ ਨੇ ਬਚੇ ਹੋਏ ਨੂਡਲਜ਼ ਫਰਿੱਜ ਵਿਚ ਰੱਖ ਦਿੱਤੇ। ਅਗਲੇ ਦਿਨ ਜੈਸੀ ਨੇ ਇਹ ਚਿਕਨ ਨੂਡਲਜ਼ ਖਾ ਲਏ ਅਤੇ ਉਸ ਦੀ ਸਿਹਤ ਵਿਗੜਣ ਲੱਗੀ। ਜੈਸੀ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਉਸ ਦੇ ਦਿਲ ਦੀ ਧੜਕਣ ਵੀ 166 ਬੀਟ ਪ੍ਰਤੀ ਮਿੰਟ ਹੋ ਗਈ। ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਉਸ ਨੂੰ ਬੇਹੋਸ਼ ਕਰ ਦਿੱਤਾ। ਹਾਲਾਂਕਿ ਜੈਸੀ 20 ਘੰਟੇ ਪਹਿਲਾਂ ਸਿਹਤਮੰਦ ਸੀ ਪਰ ਨੂਡਲਜ਼ ਖਾਣ ਤੋਂ ਬਾਅਦ ਉਸ ਨੇ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਕੀਤੀ ਅਤੇ ਸਾਰਾ ਸਰੀਰ ਨੀਲਾ ਹੋ ਗਿਆ।
ਜਾਂਚ ਵਿਚ ਪਤਾ ਲੱਗਾ ਕਿ ਜੇਸੀ ਨੂੰ ਬੈਕਟੀਰੀਆ ਦੀ ਲਾਗ ਹੋਈ ਸੀ ਅਤੇ ਉਸ ਨੂੰ ਸੇਪਸਿਸ ਹੋ ਗਿਆ ਸੀ। ਇਸ ਕਾਰਨ ਉਸ ਦੀ ਕਿਡਨੀ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕਿਉਂਕਿ ਸੇਪਸਿਸ ਤੇਜ਼ੀ ਨਾਲ ਫੈਲ ਰਿਹਾ ਸੀ, ਡਾਕਟਰਾਂ ਨੂੰ ਲੜਕੇ ਦੀ ਜਾਨ ਬਚਾਉਣ ਲਈ ਗੋਡੇ ਤੋਂ ਹੇਠਾਂ ਦੀਆਂ ਉਂਗਲਾਂ ਅਤੇ ਲੱਤਾਂ ਨੂੰ ਕੱਟਣਾ ਪਿਆ। ਜੇਸੀ ਨੂੰ ਐਲਰਜੀ ਨਹੀਂ ਸੀ, ਪਰ ਉਹ ਭੰਗ-ਸਿਗਰੇਟ ਪੀਂਦਾ ਸੀ। ਮਾਹਿਰਾਂ ਅਨੁਸਾਰ ਉਸ ਦੀ ਇਹ ਹਾਲਤ ਬਾਸੀ ਭੋਜਨ ਕਾਰਨ ਹੋਈ ਸੀ। ਜਦੋਂ 26 ਦਿਨਾਂ ਬਾਅਦ ਜੇਸੀ ਨੂੰ ਹੋਸ਼ ਆਇਆ ਤਾਂ ਉਸ ਦੀ ਜ਼ਿੰਦਗੀ ਬਦਲ ਚੁੱਕੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, England, Health care, Noodle