• Home
 • »
 • News
 • »
 • international
 • »
 • STOCK FUTURES PLUNGED IN EARLY MORNING TRADING ON FRIDAY AFTER PRESIDENT DONALD TRUMP SAID HE TESTED POSITIVE FOR THE CORONAVIRUS

ਅਮਰੀਕੀ ਰਾਸ਼ਟਰਪਤੀ ਟਰੰਪ ਕੋਰੋਨਾ ਪਾਜੀਟਿਵ, ਵਿਸ਼ਵ ਦੇ ਸ਼ੇਅਰ ਬਾਜ਼ਾਰਾਂ ‘ਚ ਆਈ ਭਾਰੀ ਗਿਰਾਵਟ

ਏਸ਼ੀਆਈ ਬਾਜ਼ਾਰਾਂ ਵਿੱਚ ਜਾਪਾਨ ਦਾ ਪ੍ਰਮੁੱਖ ਬੇਂਚਮਾਰਕ ਇੰਡੇਕਸ ਨਿੱਕੇਈ 1 ਫੀਸਦੀ ਤੋਂ ਜ਼ਿਆਦਾ ਟੁੱਟ ਗਿਆ ਹੈ, ਉਥੇ ਚੀਨ ਦਾ ਪ੍ਰਮੁੱਖ ਬੇਂਚਮਾਰਕ ਇੰਡੇਕਸ ਸ਼ੰਘਾਈ ਅਤੇ ਆਸਟਰੇਲੀਆ ਦਾ ASX 200 ਇੰਡੇਕਸ ਦੋ ਫੀਸਦੀ ਤੋਂ ਵੱਦ ਟੁੱਟ ਗਏ।

ਚੀਨ ਦਾ ਵੱਡਾ ਬੈਂਚਮਾਰਕ ਇੰਡੈਕਸ ਸ਼ੰਘਾਈ ਅਤੇ ਆਸਟਰੇਲੀਆ ਦਾ ਏਐਸਐਕਸ 200 ਇੰਡੈਕਸ ਦੋ ਪ੍ਰਤੀਸ਼ਤ ਤੋਂ ਵੀ ਜ਼ਿਆਦਾ ਟੁੱਟ ਗਿਆ

 • Share this:
  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਦੇ ਕੋਰੋਨਾਪਾਜੀਟਿਵ ਹੋਣ ਦੀਆਂ ਖਬਰਾਂ ਤੋਂ ਬਾਅਦ ਵਿਸ਼ਵਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਆਈ ਹੈ। ਏਸ਼ੀਆਈ ਬਾਜ਼ਾਰਾਂ ਵਿੱਚ ਜਾਪਾਨ ਦਾ ਪ੍ਰਮੁੱਖ ਬੇਂਚਮਾਰਕ ਇੰਡੇਕਸ ਨਿੱਕੇਈ 1 ਫੀਸਦੀ ਤੋਂ ਜ਼ਿਆਦਾ ਟੁੱਟ ਗਿਆ ਹੈ, ਉਥੇ ਚੀਨ ਦਾ ਪ੍ਰਮੁੱਖ ਬੇਂਚਮਾਰਕ ਇੰਡੇਕਸ ਸ਼ੰਘਾਈ ਅਤੇ ਆਸਟਰੇਲੀਆ ਦਾ ASX 200 ਇੰਡੇਕਸ ਦੋ ਫੀਸਦੀ ਤੋਂ ਵੱਦ ਟੁੱਟ ਗਏ। ਦੱਸਣਯੋਗ ਹੈ ਕਿ ਅੱਜ 2 ਅਕਤੂਬਰ ਭਾਵ ਗਾਂਧੀ ਜਯੰਤੀ ਦੇ ਚਲਦਿਆਂ ਭਾਰਤੀ ਸ਼ੇਅਰ ਬਾਜ਼ਾਰ ਬੰਦ ਹੈ ਅਤੇ ਹੁਣ ਸੋਮਵਾਰ ਭਾਵ 5 ਅਕਤੂਬਰ ਨੂੰ ਕੰਮ-ਕਾਜ ਸ਼ੁਰੂ ਹੋਵੇਗਾ।

  ਯੂਰਪੀ ਬਾਜ਼ਾਰਾਂ ‘ਚ ਵੀ ਭਾਰੀ ਗਿਰਾਵਟ - ਨਿਊਜ ਏਜੰਸੀ ਰਾਈਟਰਸ ਅਨੁਸਾਰ, ਰਾਸ਼ਟਰਪਤੀ ਟਰੰਪ ਦੇ ਕੋਰੋਨਾ ਪਾਜੀਟਿਵ ਹੋਣ ਦੀਆਂ ਖਬਰਾਂ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਬੇਂਚਮਾਰਕ ਇੰਡੇਕਸ ਡਾਓ ਜੋਂਸ ਫਿਊਚਰ ਵਿੱਚ 500 ਅੰਕ ਤੋਂ ਜ਼ਿਆਦਾ ਗਿਰਾਵਟ ਅਤੇ ਨਾਲ ਹੀ 10 ਸਾਲ ਦੇ ਟਰੇਜਰੀ ਬਾਂਡਸ ਦੀ ਯੀਲਡ ਵੀ ਹੇਠਾਂ ਆਈ।

  ਮਾਹਿਰਾ ਦਾ ਮੰਨਣਾ ਹੈ ਕਿ ਯੂਰਪੀ ਬਾਜ਼ਾਰਾਂ ਦੀ ਸ਼ੁਰੁਆਤ ਵੀ ਲਾਲ ਨਿਸ਼ਾਨ ਵਿੱਚ ਹੋ ਸਕਦੀ ਹੈ। ਬ੍ਰਿਟੇਨ ਦਾ ਬੇਂਚਮਾਰਕ ਇੰਡੇਕਸ FTSE,  ਫ਼ਰਾਂਸ ਦਾ CAC ਅਤੇ ਜਰਮਨੀ ਦਾ ਪ੍ਰਮੁੱਖ ਇੰਡੇਕਸ DAX ਵੱਡੀ ਗਿਰਾਵਟ ਦੇ ਨਾਲ ਖੁੱਲ ਸਕਦੇ ਹਨ।

  ਗਿਰਾਵਟ ਕਿਉਂ ਆਈ -

  ਮਾਹਰਾਂ ਦਾ ਕਹਿਣਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਿੱਚ ਕੁੱਝ ਵੀ ਹੁੰਦਾ ਹੈ ਤਾਂ ਉਸਦਾ ਅਸਰ ਪੂਰੀ ਦੁਨੀਆ ‘ਤੇ ਪੈਂਦਾ ਹੈ। ਅਜਿਹੇ ਵਿੱਚ ਅਮਰੀਕਾ ਵਿੱਚ ਆਉਣ ਵਾਲੇ ਦੂਜੇ ਰਾਹਤ ਪੈਕੇਜ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਇਸ ਲਈ ਗਲੋਬਲ ਮਾਰਕੀਟ ਵਿੱਚ ਗਿਰਾਵਟ ਆਈ ਹੈ।

  ਵੀਰਵਾਰ ਨੂੰ ਭਾਰਤੀ ਬਾਜ਼ਾਰ ਵੱਡੀ ਤੇਜੀ ਨਾਲ ਬੰਦ-

  ਬੈਂਕ ਸ਼ੇਅਰਾਂ ਵਿੱਚ ਵਾਪਸ ਆਈ ਖਰੀਦਾਰੀ (ਸ਼ਾਰਟ ਕਵਰਿੰਗ) ਦੇ ਦਮ ਕਾਰਨ ਬੈਂਕ ਨਿਫਟੀ ਕਰੀਬ 650 ਅੰਕ ਉਤੇ ਬੰਦ ਹੋਇਆ। ਇਸ ਦਾ ਫਾਇਦਾ ਵੀਰਵਾਰ ਦੇ ਦਿਨ ਦੋਨਾਂ ਇੰਡੇਕਸ ਉੱਤੇ ਦਿਖਾਈ ਦਿੱਤਾ। ਕਾਰੋਬਾਰ ਦੇ ਅਖੀਰ ਵਿੱਚ ਸੇਂਸੇਕਸ 629 ਅੰਕ ਚੜ੍ਹ ਕੇ 38,697 ਉੱਤੇ ਬੰਦ ਹੋਇਆ।  ਉਥੇ ਹੀ ਨਿਫਟੀ 169 ਅੰਕ ਚੜ੍ਹ ਕੇ 11,417 ਉੱਤੇ ਬੰਦ ਹੋਇਆ। ਨਿਫਟੀ ਬੈਂਕ 794 ਅੰਕ ਚੜ੍ਹ ਕੇ 22,246 ਉੱਤੇ ਬੰਦ ਹੋਇਆ। ਮਿਡਕੈਪ 142 ਅੰਕ ਚੜ੍ਹ ਕੇ 17,125 ਉੱਤੇ ਬੰਦ ਹੋਇਆ।
  Published by:Ashish Sharma
  First published: