ਬਿੱਲੀ ਨੇ ਕਰ ਦਿੱਤਾ ਪਾਇਲਟ 'ਤੇ ਹਮਲਾ, ਜਹਾਜ਼ ਦੀ ਕਰਾਉਣੀ ਪਈ ਐਮਰਜੈਂਸੀ ਲੈਂਡਿੰਗ

- news18-Punjabi
- Last Updated: March 2, 2021, 7:17 PM IST
ਅਜਿਹੀਆਂ ਘਟਨਾਵਾਂ ਬਹੁਤ ਘੱਟ ਹੀ ਦੇਖਣ ਨੂੰ ਮਿਲਦੀਆਂ ਹਰ ਪਰ ਤੁਸੀਂ ਸਿਰਲੇਖ ਬਿਲਕੁਲ ਠੀਕ ਪੜ੍ਹਿਆ ਹੈ। ਦਰਅਸਲ ਸੁਡਾਨ ਦੀ ਇੱਕ ਫਲਾਈਟ ਦੌਰਾਨ ਕਾਕਪਿਟ ਵਿੱਚ ਇੱਕ ਬਿੱਲੀ ਵੱਲੋਂ ਪਾਇਲਟ 'ਤੇ ਹਮਲਾ ਕਰ ਦਿੱਤਾ ਗਿਆ। ਸੁਡਾਨ ਦੀ ਇੱਕ ਫਲਾਈਟ ਨੂੰ ਖਾਰਤੋਮ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦਾ ਕਾਰਨ ਪਤਾ ਲੱਗਣ 'ਤੇ ਮਾਹੌਲ ਹਾਸੋਹੀਣਾ ਹੋ ਗਿਆ। ਕਤਰ ਜਾਣ ਵਾਲੇ ਜਹਾਜ਼ ਨੂੰ ਉਡਾਣ ਤੋਂ ਅੱਧੇ ਘੰਟੇ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ, ਕਾਰਨ ਇਹ ਸੀ ਬਿੱਲੀ ਨੇ ਕੈਬਿਨ ਦੇ ਅੰਦਰ ਖ਼ੁਦ ਨੂੰ ਫਸਿਆ ਮਹਿਸੂਸ ਕੀਤਾ ਇਸ ਤੋਂ ਬਾਅਦ ਬਿੱਲੀ ਨੂੰ ਗ਼ੁੱਸਾ ਆ ਗਿਆ ਤੇ ਉਹ ਕਾਬੂ ਤੋਂ ਬਾਹਰ ਹੋ ਗਈ।
ਜਹਾਜ਼ ਦਾ ਸਟਾਫ਼ ਵੀ ਉਸ ਨੂੰ ਸੰਭਾਲ ਨਾ ਸਕਿਆ ਤੇ ਉਸ ਬਿੱਲੀ ਨੇ ਪਾਇਲਟ 'ਤੇ ਹਮਲਾ ਕਰ ਦਿੱਤਾ। ਅਖੀਰ ਪਾਇਲਟ ਨੂੰ ਫਲਾਈਟ ਵਾਪਿਸ ਮੋੜਨੀ ਪਈ ਤੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਇਹ ਫਲਾਈਟ ਸੁਡਾਨ ਟਾਰਕੋ ਏਅਰਲਾਈਨਜ਼ ਦੀ ਸੀ ਜੋ ਕਤਰ ਦੀ ਰਾਜਧਾਨੀ ਦੋਹਾ ਲਈ ਰਵਾਨਾ ਹੋਈ ਸੀ। ਗ਼ਨੀਮਤ ਰਹੀ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਪਰ ਇੱਕ ਗੱਲ ਅਜੇ ਵੀ ਸਾਫ਼ ਨਹੀਂ ਹੋਈ ਕਿ ਬਿੱਲੀ ਜਹਾਜ਼ ਦੇ ਅੰਦਰ ਚਲੀ ਕਿਵੇਂ ਗਈ ਤੇ ਕਾਕਪਿਟ ਵਿੱਚ ਘੁਸਪੈਠ ਕਰਨ ਵਿਚ ਕਾਮਯਾਬ ਕਿਵੇਂ ਹੋਈ। ਲੋਕਾਂ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਬਿੱਲੀ ਉਸ ਸਮੇਂ ਜਹਾਜ਼ ਚ ਗਈ ਹੋਵੇਗੀ ਜਿਸ ਸਮੇਂ ਇਹ ਜਹਾਜ਼ ਸੁਡਾਨ ਦੀ ਰਾਜਧਾਨੀ ਖਾਰਤੋਮ ਵਿੱਚ ਪਾਰਕ ਕੀਤਾ ਗਿਆ ਸੀ। ਟਾਰਕੋ ਏਅਰਲਾਈਨਜ਼ ਦਾ ਇਸ ਘਟਨਾ ਤੇ ਕਹਿਣਾ ਹੈ ਕਿ ਬੱਲੀਆਂ ਘੁਸਪੈਠ ਕਰਨ ਚ ਮਾਹਿਰ ਹੁੰਦੀਆਂ ਹਨ।
ਉਹ ਅਜਿਹੀਆਂ ਥਾਵਾਂ ਤੇ ਵੀ ਜਾ ਸਕਦੀਆਂ ਹਨ ਜਿੱਥੇ ਕੋਈ ਹੋਰ ਜਾਨਵਰ ਨਹੀਂ ਜਾ ਸਕਦਾ। ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਹਰ ਉਡਾਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਪੱਕੇ ਤੌਰ ਤੇ ਜਾਂਚ ਕਰਵਾਈ ਜਾਵੇਗੀ। ਇਹ ਘਟਨਾ ਕੁੱਝ ਅਸਧਾਰਨ ਲੱਗਦੀ ਹੈ ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਵਾ ਵਿੱਚ ਇਸ ਕਿਸਮ ਦੀ ਘਟਨਾ ਵਾਪਰੀ ਹੋਵੇ। ਅਗਸਤ 2004 ਵਿਚ, ਬੈਲਜੀਅਮ ਦੀ ਇੱਕ ਉਡਾਣ ਕੰਪਨੀ ਬਰਸਲਜ਼ ਏਅਰ ਲਾਈਨ ਦਾ ਪਾਇਲਟ ਵੀ ਅਜਿਹੀ ਘਟਨਾ ਦਾ ਸ਼ਿਕਾਰ ਹੋਇਆ ਸੀ। ਉਸ ਸਮੇਂ ਵੀ ਬਿੱਲੀ ਨੇ ਪਾਇਲਟ ਤੇ ਹਮਲਾ ਕਰ ਦਿੱਤਾ ਸੀ।