ਸੁਮਨ ਬਣੀ ਪਾਕਿਸਤਾਨ ਦੀ ਪਹਿਲੀ ਹਿੰਦੂ ਮਹਿਲਾ ਜੱਜ


Updated: January 31, 2019, 8:07 AM IST
ਸੁਮਨ ਬਣੀ ਪਾਕਿਸਤਾਨ ਦੀ ਪਹਿਲੀ ਹਿੰਦੂ ਮਹਿਲਾ ਜੱਜ
ਸੁਮਨ ਬਣੀ ਪਾਕਿਸਤਾਨ ਦੀ ਪਹਿਲੀ ਹਿੰਦੂ ਮਹਿਲਾ ਜੱਜ

Updated: January 31, 2019, 8:07 AM IST
ਪਾਕਿਸਤਾਨ ਦੇ ਕਾਂਬਰ-ਸ਼ਾਹਦਾਦਕੋਟ ਨਾਲ ਸਬੰਧਤ ਸੁਮਨ ਕੁਮਾਰੀ ਪਹਿਲੀ ਮਹਿਲਾ ਹਿੰਦੂ ਜੱਜ ਬਣੀ ਹੈ। ਪਾਕਿਸਤਾਨ ’ਚ ਸਿਵਲ ਜੱਜ ਵੱਜੋਂ ਨਿਯੁਕਤ ਹੋਣ ਬਆਦ ਉਹ ਹੁਣ ਆਪਣੇ ਹੀ ਜ਼ਿਲ੍ਹੇ ਵਿੱਚ ਜੱਜ ਦੀ ਸੇਵਾਵਾਂ ਦੇਵੇਗੀ।

ਸੁਮਨ ਨੇ ਹੈਦਰਾਬਾਦ ਤੋਂ ਐੱਲਐੱਲਬੀ ਤੇ ਲਾਅ ਵਿਚ ਹੀ ਮਾਸਟਰਜ਼ ਡਿਗਰੀ ਕਰਾਚੀ ਦੀ ਇਕ ਯੂਨੀਵਰਸਿਟੀ ਤੋਂ ਕੀਤੀ ਹੈ। ਸੁਮਨ ਦੇ ਪਿਤਾ ਪਵਨ ਕੁਮਾਰ ਬੋਦਨ ਅੱਖਾਂ ਦੇ ਮਾਹਿਰ ਹਨ ਤੇ ਉਸ ਦੀ ਵੱਡੀ ਭੈਣ ਸਾਫ਼ਟਵੇਅਰ ਇੰਜਨੀਅਰ ਹੈ। ਇਕ ਹੋਰ ਭੈਣ ਚਾਰਟਰਡ ਅਕਾਊਂਟੈਂਟ ਹੈ। ਉਹ ਲਤਾ ਮੰਗੇਸ਼ਕਰ ਤੇ ਆਤਿਫ਼ ਅਸਲਮ ਦੀ ਪ੍ਰਸ਼ੰਸਕ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਿੰਦੂ ਭਾਈਚਾਰੇ ਵਿਚੋਂ ਜਸਟਿਸ ਰਾਣਾ ਭਗਵਾਨਦਾਸ ਪਹਿਲੇ ਜੱਜ ਬਣੇ ਸਨ। ਹਿੰਦੂ ਪਾਕਿਸਤਾਨ ਦੀ ਕੁੱਲ ਆਬਾਦੀ ਵਿਚੋਂ ਸਿਰਫ਼ ਦੋ ਫੀਸਦ ਹਨ ਤੇ ਮੁਸਲਿਮਾਂ ਤੋਂ ਬਾਅਦ ਮੁਲਕ ਦਾ ਇਹ ਦੂਜਾ ਸਭ ਤੋਂ ਵੱਡਾ ਧਰਮ ਹੈ।
First published: January 31, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...