ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਉੱਪਰ ਕੀਤੇ ਗਏ ਹਮਲੇ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਿੱਚ ਬਹੁਤ ਗੁੱਸਾ ਹੈ। ਦਰਅਸਲ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਇੱਕ ਸਮਰਥਕ ਨੇ ਪੀਐਮਐਲ-ਐਨ ਸੁਪਰੀਮੋ ਨਵਾਜ਼ ਸ਼ਰੀਫ਼ ਦੇ ਬੇਟੇ ਹੁਸੈਨ ਦੇ ਲੰਡਨ ਸਥਿਤ ਦਫ਼ਤਰ ਦੀ ਇਮਾਰਤ ਦੀ ਪੂਰੀ ਕੰਧ ਉੱਤੇ ਸਪਰੇਅ ਪੇਂਟ ਕਰ ਦਿੱਤਾ। ਜਿਸ ਨੂੰ ਯੂਕੇ ਵਿੱਚ ਕਾਨੂੰਨ ਦੇ ਤਹਿਤ ਇਸ ਨੂੰ ਅਪਰਾਧਿਕ ਭੰਨਤੋੜ ਦੇ ਤਹਿਤ ਗੈਰ-ਕਾਨੂੰਨੀ ਮੰਨਿਆ ਜਾਵੇਗਾ।ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਉੱਪਰ ਕੀਤੇ ਗਏ ਜਾਨਲੇਵਾ ਹਮਲੇ ਲਈ ਨਵਾਜ਼ ਸ਼ਰੀਫ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਪਾਕਿਸਤਾਨੀ ਸਮਰਥਕ ਨੇ ਟਵਿੱਟਰ 'ਤੇ ਇੱਕ ਫੋਟੋ ਪੋਸਟ ਕੀਤੀ
ਤੁਹਾਨੂੰ ਦਸ ਦਈਏ ਕਿ ਸੋਮਵਾਰ ਦੀ ਸ਼ਾਮ ਨੂੰ ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਦੇ ਇੱਕ ਬ੍ਰਿਟਿਸ਼ ਪਾਕਿਸਤਾਨੀ ਸਮਰਥਕ ਨੇ ਟਵਿੱਟਰ 'ਤੇ ਇੱਕ ਫੋਟੋ ਪੋਸਟ ਕੀਤੀ ਸੀ ਇਸ ਫੋਟੋ ਦੇ ਵਿੱਚ ਉਹ ਸਟੈਨਹੋਪ ਹਾਊਸ ਦੀ ਚਾਰਦੀਵਾਰੀ ਦੇ ਕੋਲ ਖੜ੍ਹੇ ਨਜ਼ਰ ਆ ਰਹੇ ਹਨ। ਇਸ ਕੰਧ ਦੇ ਉੱਪਰ ਸਪਰੇਅ ਪੇਂਟ ਕੀਤਾ ਗਿਆ ਹੈ ਅਤੇ ਇਸ ਅਤੇ ਲਿਖਿਆ ਹੈ, 'You can't kill IK chor'।
ਗੁੱਸੇ 'ਚ ਸਮਰਥਕਾਂ ਵੱਲੋਂ ਪਾਕਿਸਤਾਨ ਤੋਂ ਲੰਡਨ ਤੱਕ ਹੰਗਾਮਾ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਉੱਤੇ ਕੀਤੇ ਗਏ ਜਾਨਲੇਵਾ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਲਾਹੌਰ, ਪੇਸ਼ਾਵਰ, ਇਸਲਾਮਾਬਾਦ ਅਤੇ ਬ੍ਰਿਟਿਸ਼ ਰਾਜਧਾਨੀ ਲੰਡਨ ਵਿੱਚ ਵੱਡੇ ਵਿਰੋਧ ਪ੍ਰਦਰਸ਼ਨ ਕੀਤੇ ਗਏ।ਹਮਲੇ ਤੋਂ ਨਾਰਾਜ਼ ਗੁੱਸੇ 'ਚ ਆਏ ਇਮਰਾਨ ਖਾਨ ਦੇ ਸਮਰਥਕਾਂ ਨੇ ਲੰਡਨ 'ਚ ਨਵਾਜ਼ ਸ਼ਰੀਫ ਦੇ ਘਰ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਕੀਤਾ। ਲੰਡਨ ਵਿੱਚ ਨਵਾਜ਼ ਸ਼ਰੀਫ਼ ਦੀ ਰਿਹਾਇਸ਼ ਐਵਨਫੀਲਡ ਹਾਊਸ ਦੇ ਬਾਹਰ ਪੀਟੀਆਈ ਕਾਫੀ ਵਰਕਰ ਇਕੱਠੇ ਹੋ ਗਏ। ਉਨ੍ਹਾਂ ਨੇ ਪਾਰਟੀ ਦਾ ਝੰਡਾ ਚੁੱਕਿਆ ਹੋਇਆ ਸੀ ਅਤੇ ਨਵਾਜ਼ ਸ਼ਰੀਫ ਅਤੇ ਪਾਕਿਸਤਾਨ ਦੀ ਮੌਜੂਦਾ ਸਰਕਾਰ ਦੇ ਖਿਲਾਫ ਇੱਕਜੁੱਟ ਹੋ ਕੇ ਨਾਅਰੇਬਾਜ਼ੀ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Britishers, Imran Khan, London, Paint, Pakistan, Posters