HOME » NEWS » World

Video- ਤੁਰਕੀ ਸਮਰਥਕਾਂ ਨੇ ਸੀਰੀਆ ਦੇ MI-17 ਹੈਲੀਕਾਪਟਰ ਨੂੰ ਬਣਾਇਆ ਨਿਸ਼ਾਨਾ

News18 Punjabi | News18 Punjab
Updated: February 12, 2020, 4:23 PM IST
share image
Video- ਤੁਰਕੀ ਸਮਰਥਕਾਂ ਨੇ ਸੀਰੀਆ ਦੇ MI-17 ਹੈਲੀਕਾਪਟਰ ਨੂੰ ਬਣਾਇਆ ਨਿਸ਼ਾਨਾ
Video- ਤੁਰਕੀ ਸਮਰਥਕਾਂ ਨੇ ਸੀਰੀਆ ਦੇ MI-17 ਹੈਲੀਕਾਪਟਰ ਨੂੰ ਬਣਾਇਆ ਨਿਸ਼ਾਨਾ

ਪੇਸ਼ੇ ਤੋਂ ਪੱਤਰਕਾਰ ਅਤੇ ਮਿਲਟਰੀ ਹਵਾਬਾਜ਼ੀ ਵਿਸ਼ਲੇਸ਼ਕ ਬਾਬਕ ਤਗਵੀ ਨੇ ਆਪਣੇ ਟਵਿਟਰ ਹੈਂਡਲ ਤੋਂ ਇਹ ਵੀਡੀਓ ਸ਼ੇਅਰ ਕੀਤਾ ਹੈ। 70 ਸੈਕਿੰਡ ਦੇ ਇਸ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਸੀਰੀਆਈ ਹਵਾਈਫੌਜ਼ ਦੇ ਹੈਲੀਕਾਪਟਰ ਵਿਚ ਅੱਗ ਲੱਗਣ ਦੇ ਕੁਝ ਦੇਰ ਬਾਅਦ ਇਹ ਕ੍ਰੈਸ਼ ਹੋ ਕੇ ਜ਼ਮੀਨ ਉਤੇ ਆ ਡਿਗਿਆ।

  • Share this:
  • Facebook share img
  • Twitter share img
  • Linkedin share img
ਸੀਰੀਆ ਅਤੇ ਤੁਰਕੀ ਵਿਚਕਾਰ ਵਧ ਰਹੇ ਤਣਾਅ ਵਿਚ ਬਾਗੀਆਂ ਨੇ ਸੀਰੀਆਈ ਹਵਾਈ ਫੌਜ ਦਾ ਇਕ ਹੈਲੀਕਾਪਟਰ ਨੂੰ ਮਾਰ ਦਿੱਤਾ ਹੈ। ਪੱਛਮੀ ਸੀਰੀਆ ਦੇ ਇਦਲਿਬ ਸਿਟੀ ਵਿਚ ਹੈਲੀਕਾਪਟਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਲੇਪੋ ਅੰਤਰਰਾਸ਼ਟਰੀ ਏਅਰਪੋਰਟ ਦੇ ਨਜ਼ਦੀਕੀ ਅਲ-ਨਇਰਾਬ ਤੋਂ ਕੁਝ ਦੂਰੀ ਉਤੇ MI-17 ਦਾ ਮਲਬਾ ਮਿਲਿਆ। ਤੁਰਕੀ ਨਿਊਜ਼ ਏਜੰਸੀ ਏਨਾਡੋਲੂ ਮੁਤਾਬਿਕ ਹੈਲੀਕਾਪਟਰ ਵਿਚ ਪਾਇਲਟ ਅਤੇ ਕਰੂ ਮੈਂਬਰ ਮਾਰੇ ਗਏ ਹਨ। ਦੂਜੇ ਪਾਸੇ ਅੰਤਰਰਾਸ਼ਟਰੀ ਮੀਡੀਆ ਰਿਪੋਰਟ ਵਿਚ ਸਿਰਫ 2 ਲੋਕਾਂ ਦੀ ਮੌਤ ਬਾਰੇ ਗੱਲ ਕਹੀ ਹੈ।



ਹੈਲੀਕਾਪਟਰ ਕ੍ਰੈਸ਼ ਹੋਣ ਦੇ ਕਈ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੇ ਹਨ। ਇਕ ਵੀਡੀਓ ਵਿਚ ਦਿਸ ਰਿਹਾ ਹੈ ਕਿ ਕਿਵੇਂ MI-17 ਅੱਗ ਦੀਆਂ ਲਪਟਾਂ ਵਿਚ ਘਿਰ ਗਿਆ ਅਤੇ ਤੇਜ਼ੀ ਨਾਲ ਜ਼ਮੀਨ ਵੱਲ ਵੱਧਣ ਲੱਗਾ। ਜ਼ਮੀਨ ਤੱਕ ਆਉਂਦਿਆਂ ਹੀ ਹੈਲੀਕਾਪਟਰ ਦੇ ਟੁਕੜੇ ਹੋ ਗਏ। ਹਾਦਸੇ ਵਾਲੀ ਥਾਂ ਉਤੇ ਵੀ ਦੋ ਲਾਸ਼ਾਂ ਮਿਲੀਆਂ ਹਨ, ਜੋ ਪੂਰੀ ਤਰ੍ਹਾਂ ਸੜ ਚੁਕੀਆਂ ਹਨ।



ਪੇਸ਼ੇ ਤੋਂ ਪੱਤਰਕਾਰ ਅਤੇ ਮਿਲਟਰੀ ਹਵਾਬਾਜ਼ੀ ਵਿਸ਼ਲੇਸ਼ਕ ਬਾਬਕ ਤਗਵੀ ਨੇ ਆਪਣੇ ਟਵਿਟਰ ਹੈਂਡਲ ਤੋਂ ਇਹ ਵੀਡੀਓ ਸ਼ੇਅਰ ਕੀਤਾ ਹੈ। 70 ਸੈਕਿੰਡ ਦੇ ਇਸ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਸੀਰੀਆਈ ਹਵਾਈਫੌਜ਼ ਦੇ ਹੈਲੀਕਾਪਟਰ ਵਿਚ ਅੱਗ ਲੱਗਣ ਦੇ ਕੁਝ ਦੇਰ ਬਾਅਦ ਇਹ ਕ੍ਰੈਸ਼ ਹੋ ਕੇ ਜ਼ਮੀਨ ਉਤੇ ਆ ਡਿਗਿਆ।



ਦੂਜੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਹੈਲੀਕਾਪਟਰ ਕਰੈਸ਼ ਹੋਣ ਤੋਂ ਬਾਅਦ ਬਾਗੀ (ਵਿਦਰੋਹੀ) ਕਿਵੇਂ ਖੁਸ਼ੀ ਮਨਾ ਰਹੇ ਹਨ ਅਤੇ ਮਲਬੇ ਕੋਲ ਖੜ ਕੇ ਸੈਲਫੀ ਲੈ ਰਹੇ ਹਨ। ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬਾਗੀ ਹਾਦਸੇ ਵਾਲੀ ਥਾਂ ਉਤੇ ਅੱਲਾ ਹੁ ਅਕਬਰ ਦੇ ਨਾਅਰੇ ਲਗਾ ਰਹੇ ਹਨ।

 
First published: February 12, 2020
ਹੋਰ ਪੜ੍ਹੋ
ਅਗਲੀ ਖ਼ਬਰ