HOME » NEWS » World

ਵਿਅਕਤੀ ਨੇ ਇੱਕ ਔਰਤ ਨਾਲ ਕਰਵਾਇਆ ਚਾਰ ਵਾਰ ਵਿਆਹ ਤੇ ਤਿੰਨ ਵਾਰ ਦਿੱਤਾ ਤਲਾਕ, ਵਜ੍ਹਾ ਸੁਣ ਹੋ ਜਾਓਗੇ ਹੈਰਾਨ

News18 Punjabi | TRENDING DESK
Updated: April 16, 2021, 4:38 PM IST
share image
ਵਿਅਕਤੀ ਨੇ ਇੱਕ ਔਰਤ ਨਾਲ ਕਰਵਾਇਆ ਚਾਰ ਵਾਰ ਵਿਆਹ ਤੇ ਤਿੰਨ ਵਾਰ ਦਿੱਤਾ ਤਲਾਕ, ਵਜ੍ਹਾ ਸੁਣ ਹੋ ਜਾਓਗੇ ਹੈਰਾਨ
ਵਿਅਕਤੀ ਨੇ ਇੱਕ ਔਰਤ ਨਾਲ ਕਰਵਾਇਆ ਚਾਰ ਵਾਰ ਵਿਆਹ ਤੇ ਤਿੰਨ ਵਾਰ ਦਿੱਤਾ ਤਲਾਕ, ਵਜ੍ਹਾ ਸੁਣ ਹੋ ਜਾਓਗੇ ਹੈਰਾਨ

  • Share this:
  • Facebook share img
  • Twitter share img
  • Linkedin share img
ਅਕਸਰ ਇਹ ਸੁਣਿਆ ਜਾਂਦਾ ਹੈ ਕਿ ਇੱਕ ਆਦਮੀ ਨੇ ਇੱਕ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਕੁੱਝ ਸਮੇਂ ਬਾਅਦ ਉਸ ਦਾ ਤਲਾਕ ਹੋ ਗਿਆ ਅਤੇ ਉਸ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ। ਪਰ ਹੁਣ ਤਾਈਪੇ ਤੋਂ ਵਿਆਹ ਦਾ ਇੱਕ ਨਵਾਂ ਤੇ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਆਦਮੀ ਨੇ ਚਾਰ ਵਾਰ ਵਿਆਹ ਕੀਤਾ ਅਤੇ ਉਸ ਦਾ ਤਿੰਨ ਵਾਰ ਤਲਾਕ ਹੋ ਗਿਆ। ਇਸ ਵਿਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਸ ਵਿਅਕਤੀ ਨੇ ਇਹ ਚਾਰ ਵਿਆਹ ਵੱਖ-ਵੱਖ ਔਰਤਾਂ ਨਾਲ ਨਹੀਂ, ਬਲਕਿ ਇੱਕੋ ਔਰਤ ਨਾਲ ਕੀਤੇ ਅਤੇ ਤਿੰਨ ਵਾਰ ਤਲਾਕ ਲੈ ਲਿਆ। ਅਜਿਹਾ ਕਰਨ ਪਿੱਛੇ ਦਾ ਕਾਰਨ ਵੀ ਬਹੁਤ ਦਿਲਚਸਪ ਹੈ।

ਤਾਇਵਾਨ ਵਿੱਚ ਚਾਰ ਵਿਆਹ ਅਤੇ ਤਿੰਨ ਤਲਾਕ ਦਾ ਕੇਸ ਕਾਫ਼ੀ ਚਰਚਾ ਬਟੋਰ ਰਿਹਾ ਹੈ। ਇਹ ਆਦਮੀ ਤਾਈਪੇ ਦੇ ਇੱਕ ਬੈਂਕ ਵਿਚ ਕਲਰਕ ਦਾ ਕੰਮ ਕਰਦਾ ਹੈ। ਜੇ ਅਸੀਂ ਅਜਿਹਾ ਕਰਨ ਦੇ ਕਾਰਨ ਬਾਰੇ ਗੱਲ ਕਰੀਏ, ਤਾਂ ਉਸ ਨੇ ਦਫ਼ਤਰ ਤੋਂ ਛੁੱਟੀ ਲੈਣ ਲਈ ਇਹ ਸਭ ਕੀਤਾ। ਜਦੋਂ ਉਸ ਨੇ ਪਹਿਲੀ ਵਾਰ ਵਿਆਹ ਕੀਤਾ, ਤਾਂ ਉਸ ਨੂੰ 8 ਦਿਨਾਂ ਦੀ ਪੇਡ-ਲੀਵ ਵਾਲੀ ਛੁੱਟੀ ਦਿੱਤੀ ਗਈ। ਉਸ ਦਾ ਪਿਛਲੇ ਸਾਲ 6 ਅਪ੍ਰੈਲ ਨੂੰ ਵਿਆਹ ਹੋਇਆ ਸੀ। ਛੁੱਟੀ ਤੋਂ ਵਾਪਸ ਆਉਣ ਤੋਂ ਬਾਅਦ, ਅਗਲੇ ਹੀ ਦਿਨ ਉਸ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਅਤੇ ਦੂਜੀ ਵਾਰ ਫਿਰ ਉਸ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਉਸ ਨੇ ਦੁਬਾਰਾ ਦਫ਼ਤਰ ਵਿੱਚ ਛੁੱਟੀ ਲਈ ਅਰਜ਼ੀ ਦਿੱਤੀ ਤੇ ਪ੍ਰਾਪਤ ਕਰ ਲਈ। ਅਜਿਹਾ ਕਰਦਿਆਂ, ਉਸ ਨੇ ਚਾਰ ਵਾਰ ਵਿਆਹ ਕੀਤਾ ਅਤੇ 3 ਵਾਰ ਤਲਾਕ ਲੈ ਲਿਆ।

ਜਦੋਂ ਬੈਂਕ ਦੇ ਧਿਆਨ ਵਿੱਚ ਇਹ ਗੱਲ ਆਈ ਤਾਂ ਉਨ੍ਹਾਂ ਨੇ ਐਕਸ਼ਨ ਲਿਆ ਤੇ ਚੌਥੀ ਵਾਰ ਉਸ ਨੂੰ ਪੇਡ ਲੀਵ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਬੈਂਕ ਨੇ ਉਸ ਵਿਅਕਤੀ ਨੂੰ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਤਾਈਪੇ ਦੀ ਲੇਬਰ ਕੋਰਟ ਵਿੱਚ ਬੈਂਕ ਖ਼ਿਲਾਫ਼ ਸ਼ਿਕਾਇਤ ਦਰਜ ਕਰ ਦਿੱਤੀ।
ਕਾਨੂੰਨ ਅਨੁਸਾਰ ਕਰਮਚਾਰੀ ਨੂੰ ਉਸ ਦੇ ਵਿਆਹ ਲਈ 8 ਦਿਨਾਂ ਦੀ ਛੁੱਟੀ ਦਿੱਤੀ ਜਾਂਦੀ ਹੈ। ਜਦੋਂ ਇਸ ਆਦਮੀ ਨੇ ਚਾਰ ਵਾਰ ਵਿਆਹ ਕੀਤਾ ਤਾਂ ਇਹ ਛੁੱਟੀ 32 ਦਿਨਾਂ ਤੱਕ ਪਹੁੰਚ ਗਈ। ਆਦਮੀ ਦੀ ਸ਼ਿਕਾਇਤ ਤੋਂ ਬਾਅਦ, ਤਾਈਪੇ ਸਿਟੀ ਲੇਬਰ ਬਿਊਰੋ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਬੈਂਕ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਅਜਿਹੀ ਸਥਿਤੀ ਵਿੱਚ, ਬੈਂਕ ਤੋਂ ਅਕਤੂਬਰ 2020 ਵਿੱਚ 20 ਹਜ਼ਾਰ (ਤਾਈਵਾਨੀ ਡਾਲਰ) ਡਾਲਰ ਯਾਨੀ 52,800 ਰੁਪਏ ਵਸੂਲ ਕੀਤੇ ਗਏ ਹਨ। ਇਸ ਦੇ ਜਵਾਬ ਚ ਬੈਂਕ ਨੇ ਕਿਹਾ ਕਿ ਉਨ੍ਹਾਂ ਦੇ ਕਰਮਚਾਰੀ ਵੱਲੋਂ ਲੇਬਰ ਕਾਨੂੰਨ ਦੀ ਦੁਰਵਰਤੋਂ ਕੀਤੀ ਗਈ ਹੈ। ਬੈਂਕ ਨੂੰ ਜਵਾਬ ਚ ਇਹ ਸੁਣਨ ਨੂੰ ਮਿਲਿਆ ਕਿ ਉਨ੍ਹਾਂ ਦੇ ਕਰਮਚਾਰੀ ਦਾ ਚਾਲ-ਚਲਨ ਠੀਕ ਨਹੀਂ ਸੀ ਪਰ ਫਿਰ ਵੀ ਮਾਮਲੇ ਚ ਬੈਂਕ ਵੱਲੋਂ ਲੇਬਰ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਜੁਰਮਾਨਾ ਭਰਨਾ ਹੋਵੇਗਾ।
Published by: Ashish Sharma
First published: April 16, 2021, 4:36 PM IST
ਹੋਰ ਪੜ੍ਹੋ
ਅਗਲੀ ਖ਼ਬਰ