HOME » NEWS » World

ਤਾਲਿਬਾਨ ਦੀ ਬੇਰਹਿਮੀ: ਆਪਣੇ ਬੁਆਏਫ੍ਰੈਂਡ ਨਾਲ ਫੋਨ 'ਤੇ ਗੱਲ ਕਰਨ 'ਤੇ ਲੜਕੀ ਨੂੰ ਮਿਲੀ ਸਜ਼ਾ, 40 ਕੋੜੇ ਮਾਰੇ

News18 Punjabi | News18 Punjab
Updated: April 29, 2021, 10:37 AM IST
share image
ਤਾਲਿਬਾਨ ਦੀ ਬੇਰਹਿਮੀ: ਆਪਣੇ ਬੁਆਏਫ੍ਰੈਂਡ ਨਾਲ ਫੋਨ 'ਤੇ ਗੱਲ ਕਰਨ 'ਤੇ ਲੜਕੀ ਨੂੰ ਮਿਲੀ ਸਜ਼ਾ, 40 ਕੋੜੇ ਮਾਰੇ
ਤਾਲਿਬਾਨ ਦੀ ਬੇਰਹਿਮੀ: ਆਪਣੇ ਬੁਆਏਫ੍ਰੈਂਡ ਨਾਲ ਫੋਨ 'ਤੇ ਗੱਲ ਕਰਨ 'ਤੇ ਲੜਕੀ ਨੂੰ ਮਿਲੀ ਸਜ਼ਾ, 40 ਕੋੜੇ ਮਾਰੇ(Pic-digitalhayat)

Taliban Punishment: ਦਰਦ ਨਾਲ ਤੜਫਦੀ ਮੁਟਿਆਰ, ਰਹਿਮ ਦੀ ਭੀਖ ਮੰਗਦੀ ਰਹੀ। ਬੁਰਕੇ ਵਿਚ ਬੈਠੀ ਕੁੜੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਕਿ ਮੈਂ ਤੋਬਾ ਕਰਦੀ ਹਾਂ, ਇਹ ਮੇਰੀ ਗਲਤੀ ਹੈ, ਮੈਂ ਗੜਬੜ ਕੀਤੀ ਹੈ। ਪਰ ਉਸਨੂੰ ਕੋੜੇ ਮਾਰਨ ਦੀ ਪ੍ਰਕਿਰਿਆ ਰੁਕੀ ਨਹੀਂ ਅਤੇ ਧਾਰਮਿਕ ਕੱਟੜ ਲੋਕ ਹੱਸਦੇ ਹੋਏ, ਮੋਬਾਈਲ ਫੋਨ ਨਾਲ ਰਿਕਾਰਡ ਕਰਦੇ ਰਹੇ।

  • Share this:
  • Facebook share img
  • Twitter share img
  • Linkedin share img
ਅਫਗਾਨਿਸਤਾਨ ਦੇ ਹੇਰਾਤ ਪ੍ਰਾਂਤ ਦੇ ਹਾਫਤਾਗੋਲਾ ਪਿੰਡ ਵਿਚ, ਤਾਲਿਬਾਨ ਨੇ ਇਕ ਲੜਕੀ ਨੂੰ ਜਨਤਕ ਤੌਰ 'ਤੇ 40 ਕੋੜੇ ਮਾਰੇ। ਇਸ ਲੜਕੀ ਦਾ ਕਸੂਰ ਸਿਰਫ ਇਹ ਸੀ ਕਿ ਉਸਨੇ ਆਪਣੇ ਬੁਆਏਫ੍ਰੈਂਡ ਨਾਲ ਫੋਨ' ਤੇ ਗੱਲ ਕੀਤੀ ਸੀ। ਇਸ ਕਾਰਨ ਤਾਲਿਬਾਨ ਆਗੂ ਨੇ ਲੜਕੀ ਨੂੰ ਬੇਰਹਿਮੀ ਦੀ ਸਜ਼ਾ ਸੁਣਾ ਦਿੱਤੀ। ਇੰਨਾ ਹੀ ਨਹੀਂ ਇਸ ਇਸ ਬੇਰਹਿਮੀ ਸਜ਼ਾ ਦੇ ਵੀਡੀਓ ਵੀ ਬਣਾਈ ਤੇ ਇਸ ਘਟਨਾ ਨੂੰ 13 ਅਪ੍ਰੈਲ ਨੂੰ ਫੇਸਬੁੱਕ 'ਤੇ ਸਾਂਝਾ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ ਔਰਤ ਨੇ ਬੁਆਏਫ੍ਰੈਂਡ ਨਾਲ ਸ਼ਰੀਆ ਕਾਨੂੰਨ ਦੇ ਖਿਲਾਫ ਗੱਲ ਕੀਤੀ ਸੀ। ਫਿਰ ਸਥਾਨਕ ਲੋਕ ਉਸ ਨੂੰ ਸਜ਼ਾ ਦੇਣ ਲਈ ਤਾਲਿਬਾਨ ਕੋਲ ਗਏ ਅਤੇ ਕੱਟੜਪੰਥੀ ਮੌਲਾਨਾ ਨੇ ਉਸ ਨੂੰ ਇਸਲਾਮੀ ਕਾਨੂੰਨ ਅਨੁਸਾਰ ਕੋੜੇ ਮਾਰਨ ਦੀ ਸਜ਼ਾ ਸੁਣਾਈ।

ਇਸ ਸਮੇਂ ਦੌਰਾਨ, ਇੱਕ ਵੱਡੀ ਭੀੜ ਮੌਜੂਦ ਸੀ ਅਤੇ ਦਰਦ ਨਾਲ ਤੜਫਦੀ ਮੁਟਿਆਰ, ਰਹਿਮ ਦੀ ਭੀਖ ਮੰਗਦੀ ਰਹੀ। ਬੁਰਕੇ ਵਿਚ ਬੈਠੀ ਕੁੜੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਕਿ ਮੈਂ ਤੋਬਾ ਕਰਦੀ ਹਾਂ, ਇਹ ਮੇਰੀ ਗਲਤੀ ਹੈ, ਮੈਂ ਗੜਬੜ ਕੀਤੀ ਹੈ। ਪਰ ਉਸਨੂੰ ਕੋੜੇ ਮਾਰਨ ਦੀ ਪ੍ਰਕਿਰਿਆ ਰੁਕੀ ਨਹੀਂ ਅਤੇ ਧਾਰਮਿਕ ਕੱਟੜ ਲੋਕ ਹੱਸਦੇ ਹੋਏ, ਮੋਬਾਈਲ ਫੋਨ ਨਾਲ ਰਿਕਾਰਡ ਕਰਦੇ ਰਹੇ।
Published by: Sukhwinder Singh
First published: April 29, 2021, 10:35 AM IST
ਹੋਰ ਪੜ੍ਹੋ
ਅਗਲੀ ਖ਼ਬਰ