
ਲਾਦੇਨ ਨੇ 9/11 ਦਾ ਹਮਲਾ ਨਹੀਂ ਕੀਤਾ ਸੀ, ਇਹ ਅਮਰੀਕਾ ਵੱਲੋਂ ਜੰਗ ਛੇੜਣ ਦਾ ਬਹਾਨਾ ਸੀ-ਤਾਲਿਬਾਨ
ਕਾਬੁਲ : ਅਫਗਾਨਿਸਤਾਨ (Afghanistan) 'ਤੇ ਕਬਜ਼ਾ ਕਰਨ ਤੋਂ ਬਾਅਦ, ਤਾਲਿਬਾਨ ਹੁਣ ਖੁੱਲ੍ਹੇਆਮ ਅਤਿਵਾਦੀ ਸੰਗਠਨ ਅਲ ਕਾਇਦਾ ਦੇ ਪੱਖ ਵਿੱਚ ਬਿਆਨਬਾਜੀ ਕਰਨ ਲੱਗਾ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਬੁੱਲਾ ਮੁਜਾਹਿਦ (Zabibullah mujahid)ਨੇ ਦਾਅਵਾ ਕੀਤਾ ਹੈ ਕਿ ਓਸਾਮਾ ਬਿਨ ਲਾਦੇਨ (Osama bin Laden) 11 ਸਤੰਬਰ ਨੂੰ ਅਮਰੀਕਾ (America) 'ਤੇ ਹੋਏ ਅਤਿਵਾਦੀ ਹਮਲੇ 'ਚ ਸ਼ਾਮਲ ਨਹੀਂ ਸੀ। ਇਸਦੀ ਵਰਤੋਂ ਅਮਰੀਕੀਆਂ ਨੇ ਅਫਗਾਨਿਸਤਾਨ ਦੇ ਵਿਰੁੱਧ ਜੰਗ ਛੇੜਨ ਦੇ ਬਹਾਨੇ ਵਜੋਂ ਕੀਤੀ ਸੀ।
ਐਨਬੀਸੀ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ, ਤਾਲਿਬਾਨ ਦੇ ਬੁਲਾਰੇ ਜ਼ਬੀਬੁੱਲਾ ਮੁਜਾਹਿਦ ਨੇ ਕਿਹਾ, “ਯੁੱਧ ਦੇ 20 ਸਾਲ ਬਾਅਦ ਵੀ, 11 ਸਤੰਬਰ ਦੇ ਹਮਲੇ ਵਿੱਚ ਓਸਾਮਾ ਬਿਨ ਲਾਦੇਨ ਦੇ ਸ਼ਾਮਲ ਹੋਣ ਦੇ ਕੋਈ ਸਬੂਤ ਨਹੀਂ ਹਨ। ਮੁਜਾਹਿਦ ਨੇ ਕਿਹਾ, “ਇਸ ਯੁੱਧ ਦਾ ਕੋਈ ਉਚਿਤ ਕਾਰਨ ਨਹੀਂ ਸੀ, ਇਸ ਨੂੰ ਅਮਰੀਕੀਆਂ ਨੇ ਯੁੱਧ ਦੇ ਬਹਾਨੇ ਵਜੋਂ ਵਰਤਿਆ ਸੀ। "
ਇਹ ਪੁੱਛੇ ਜਾਣ 'ਤੇ ਕਿ ਕੀ ਤਾਲਿਬਾਨ ਇਸ ਗੱਲ ਦੀ ਗਾਰੰਟੀ ਦੇ ਸਕਦਾ ਹੈ ਕਿ ਅਫਗਾਨਿਸਤਾਨ ਕਦੇ ਵੀ ਅਲ-ਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਦੀ ਮੇਜ਼ਬਾਨੀ ਨਹੀਂ ਕਰੇਗਾ, ਜਿਸ ਨੇ 9/11 ਦਾ ਹਮਲਾ ਕੀਤਾ ਸੀ, ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਵਾਰ-ਵਾਰ ਵਾਅਦੇ ਕੀਤੇ ਸਨ ਕਿ ਅੱਤਵਾਦ ਨੂੰ ਤਾਲਿਬਾਨ ਵਿੱਚ ਸੁਰੱਖਿਅਤ ਪਨਾਹਗਾਹ ਨਹੀਂ ਦਿੱਤੀ ਜਾਵੇਗੀ।
ਜ਼ਬੀਬੁੱਲਾ ਮੁਜਾਹਿਦ ਨੇ ਕਿਹਾ, “ਜਦੋਂ ਬਿਨ ਲਾਦੇਨ ਅਮਰੀਕੀਆਂ ਲਈ ਸਮੱਸਿਆ ਬਣ ਗਿਆ, ਉਹ ਅਫਗਾਨਿਸਤਾਨ ਵਿੱਚ ਸੀ। ਪਰ ਉਸ ਹਮਲੇ ਵਿੱਚ ਉਸਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਸੀ ਅਤੇ ਅਸੀਂ ਹੁਣ ਵਾਅਦਾ ਕੀਤਾ ਹੈ ਕਿ ਅਫਗਾਨਿਸਤਾਨ ਦੀ ਧਰਤੀ ਕਿਸੇ ਵੀ ਦੇਸ਼ ਦੇ ਵਿਰੁੱਧ ਨਹੀਂ ਵਰਤੀ ਜਾਵੇਗੀ।
ਅਸਲ ਵਿੱਚ ਅਮਰੀਕਾ ਅੱਜ ਤੱਕ 9/11 ਦੇ ਅੱਤਵਾਦੀ ਹਮਲੇ ਦੇ ਦਰਦ ਨੂੰ ਨਹੀਂ ਭੁੱਲਿਆ ਹੈ। 2001 ਦੀ ਇਸ ਤਾਰੀਖ ਨੂੰ ਅੱਤਵਾਦੀ ਸੰਗਠਨ ਅਲ-ਕਾਇਦਾ ਨੇ ਅਮਰੀਕਾ 'ਤੇ ਸਭ ਤੋਂ ਵੱਡਾ ਹਮਲਾ ਕੀਤਾ ਸੀ। ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਿਨ ਲਾਦੇਨ ਇਸ ਹਮਲੇ ਦਾ ਮਾਸਟਰਮਾਈਂਡ ਸੀ। ਰਿਪੋਰਟ ਨੇ ਹਮਲੇ ਦੇ ਪਿੱਛੇ ਦਾ ਕਾਰਨ ਵਿੱਚ ਦਾਅਵਾ ਕੀਤਾ ਸੀ ਕਿ ਉਹ ਪਰਿਵਾਰ ਟੁੱਟਣ ਨਾਲ ਦੁਖੀ ਸੀ ਅਤੇ ਇਸ ਦੇ ਲਈ ਉਸਨੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਕਾਰਨ ਕਰਕੇ, ਉਸਨੇ ਅਮਰੀਕਾ ਉੱਤੇ ਇੰਨਾ ਵੱਡਾ ਹਮਲਾ ਕੀਤਾ। (ਏਜੰਸੀ ਦੇ ਇਨਪੁਟ ਦੇ ਨਾਲ)
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।