Home /News /international /

ਉਮੀਦ ਹੈ ਭਾਰਤ ਆਪਣਾ ਰੁਖ ਬਦਲੇਗਾ, ਇਹ ਦੋਵਾਂ ਦੇਸ਼ਾਂ ਲਈ ਚੰਗਾ ਹੋਵੇਗਾ: ਤਾਲਿਬਾਨ

ਉਮੀਦ ਹੈ ਭਾਰਤ ਆਪਣਾ ਰੁਖ ਬਦਲੇਗਾ, ਇਹ ਦੋਵਾਂ ਦੇਸ਼ਾਂ ਲਈ ਚੰਗਾ ਹੋਵੇਗਾ: ਤਾਲਿਬਾਨ

ਉਮੀਦ ਹੈ ਭਾਰਤ ਆਪਣਾ ਰੁਖ ਬਦਲੇਗਾ, ਇਹ ਦੋਵਾਂ ਦੇਸ਼ਾਂ ਲਈ ਚੰਗਾ ਹੋਵੇਗਾ: ਤਾਲਿਬਾਨ

ਉਮੀਦ ਹੈ ਭਾਰਤ ਆਪਣਾ ਰੁਖ ਬਦਲੇਗਾ, ਇਹ ਦੋਵਾਂ ਦੇਸ਼ਾਂ ਲਈ ਚੰਗਾ ਹੋਵੇਗਾ: ਤਾਲਿਬਾਨ

 • Share this:

  ਅਫਗਾਨਿਸਤਾਨ ਵਿਚ ਸੱਤਾ ਬਦਲ ਗਈ ਹੈ। ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨਵੀਂ ਸਰਕਾਰ ਬਣਾਉਣ ਲਈ ਤਿਆਰ ਹੈ। ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਸ਼ਾਹੀਨ ਸੁਹੇਲ ਨੇ CNN-NEWS18 ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਅਫਗਾਨਿਸਤਾਨ ਵਿੱਚ ਅਗਲੀ ਸਰਕਾਰ ਕਿਵੇਂ ਦੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਭਵਿੱਖ ਵਿੱਚ ਭਾਰਤ ਦੇ ਨਾਲ ਸੰਬੰਧ ਵੀ ਬਿਹਤਰ ਹੋਣਗੇ।

  ਉਨ੍ਹਾਂ ਕਿਹਾ ਕਿ ਸੰਗਠਨ ਨੂੰ ਉਮੀਦ ਹੈ ਕਿ ਭਾਰਤ ਆਪਣਾ ਰੁਖ ਬਦਲ ਦੇਵੇਗਾ ਅਤੇ ਤਾਲਿਬਾਨ ਦਾ ਸਮਰਥਨ ਕਰੇਗਾ। ਦੱਸ ਦਈਏ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੇ ਐਤਵਾਰ ਨੂੰ ਦੇਸ਼ ਛੱਡ ਦਿੱਤਾ ਹੈ। ਤਾਲਿਬਾਨ ਨੇ ਰਾਜਧਾਨੀ ਵਿਚ ਆਪਣੇ ਪੈਰ ਫੈਲਾ ਲਏ ਹਨ ਅਤੇ ਕੱਟੜਪੰਥੀ ਸਮੂਹ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹ ਛੇਤੀ ਹੀ ਕਾਬੁਲ ਦੇ ਰਾਸ਼ਟਰਪਤੀ ਭਵਨ ਤੋਂ 'ਇਸਲਾਮੀ ਅਮੀਰਾਤ ਆਫ ਅਫਗਾਨਿਸਤਾਨ' ਦੇ ਗਠਨ ਐਲਾਨ ਕਰੇਗਾ।

  ਤਾਲਿਬਾਨ ਦੇ ਬੁਲਾਰੇ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਉਹ (ਭਾਰਤ) ਵੀ ਆਪਣੀਆਂ ਨੀਤੀਆਂ ਬਦਲਣਗੇ ਕਿਉਂਕਿ ਪਹਿਲਾਂ ਉਹ ਉਸ ਸ਼ਾਸਨ ਦੇ ਪੱਖ ਵਿੱਚ ਸਨ ਜੋ ਥੋਪਿਆ ਗਿਆ ਸੀ।" ਇਹ ਦੋਵਾਂ ਪਾਸਿਆਂ, ਭਾਰਤ ਅਤੇ ਅਫਗਾਨਿਸਤਾਨ ਦੇ ਲੋਕਾਂ ਲਈ ਚੰਗਾ ਹੋਵੇਗਾ।

  ਉਨ੍ਹਾਂ ਅੱਗੇ ਕਿਹਾ, 'ਵਿਸ਼ਵ ਦੇ ਸਾਰੇ ਦੇਸ਼ਾਂ ਨਾਲ ਸਹਿਯੋਗ ਕਰਨਾ ਸਾਡੀ ਨੀਤੀ ਹੈ। ਹੁਣ ਇੱਕ ਨਵਾਂ ਅਧਿਆਇ ਖੁੱਲਾ ਹੈ, ਉਹ ਹੈ ਰਾਸ਼ਟਰ ਨਿਰਮਾਣ, ਲੋਕਾਂ ਦਾ ਆਰਥਿਕ ਵਿਕਾਸ, ਸਾਰੇ ਦੇਸ਼ਾਂ ਵਿੱਚ ਸ਼ਾਂਤੀ ਦਾ ਅਧਿਆਇ, ਖਾਸ ਕਰਕੇ ਸਾਡੇ ਆਲੇ ਦੁਆਲੇ ਦੇ ਦੇਸ਼ਾਂ ਵਿੱਚ, ਸਾਨੂੰ ਦੂਜੇ ਦੇਸ਼ਾਂ ਦੇ ਸਹਿਯੋਗ ਦੀ ਲੋੜ ਹੈ। ਸਾਡਾ ਇਰਾਦਾ ਦੇਸ਼ ਦਾ ਮੁੜ ਨਿਰਮਾਣ ਕਰਨਾ ਹੈ ਅਤੇ ਇਹ ਦੂਜੇ ਦੇਸ਼ਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ।

  Published by:Gurwinder Singh
  First published:

  Tags: Afghanistan, Taliban