HOME » NEWS » World

ਤਨਜਾਨੀਆ:  ਚਰਚ ਦੇ ਸਮਾਗਮ 'ਚ ਭਾਜੜ, 20 ਲੋਕਾਂ ਦੀ ਮੌਤ

News18 Punjabi | News18 Punjab
Updated: February 2, 2020, 7:00 PM IST
share image
ਤਨਜਾਨੀਆ:  ਚਰਚ ਦੇ ਸਮਾਗਮ 'ਚ ਭਾਜੜ, 20 ਲੋਕਾਂ ਦੀ ਮੌਤ
ਤਨਜਾਨੀਆ:  ਚਰਚ ਦੇ ਸਮਾਗਮ 'ਚ ਭਾਜੜ, 20 ਲੋਕਾਂ ਦੀ ਮੌਤ

  • Share this:
  • Facebook share img
  • Twitter share img
  • Linkedin share img
ਤਨਜਾਨੀਆ (Tanzania) ਦੀ ਇਕ ਚਰਚ ‘ਚ ਭਾਜੜ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਇੱਥੇ ਕਿਲੀਮਾਂਜਾਰੋ ਪਹਾੜ ਦੀ ਢਲਾਨ ਉਤੇ ਸਥਿਤ ਮੋਸ਼ੀ ਨਾਮਕ ਸ਼ਹਿਰ ਦੇ ਕੋਲ ਸਥਿਤ ਸਟੇਡੀਅਮ ‘ਚ ਸੈਂਕੜੇ ਲੋਕ ਇਕੱਠਾ ਹੋਏ ਸਨ। ਇਸ ਮੌਕੇ ਪਵਿੱਤਰ ਤੇਲ ਲੈਣ ਦੇ ਦੌਰਾਨ ਭਾਜੜ ਮਚ ਗਈ।

ਸਮਾਚਾਰ ਅਜੰਸੀ ਰਾਇਟਰਸ ਦੇ ਅਨੁਸਾਰ ਮੋਸ਼ੀ ਜ਼ਿਲ੍ਹਾ ਕਮਿਸ਼ਨਰ ਕਿੱਪੀ ਵਾਰੀਓਬਾ ਨੇ ਦੱਸਿਆ ਕਿ ਘਟਨਾ ‘ਚ 20 ਲੋਕ ਮਾਰੇ ਗਏ ਅਤੇ 16 ਜਖ਼ਮੀ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਲੋਕਾਂ ‘ਚ ਪੰਜ ਬੱਚੇ ਵੀ ਸ਼ਾਮਿਲ ਹਨ।

ਵਾਰੀਓਬਾ ਨੇ ਕਿਹਾ,  ਪਵਿੱਤਰ ਤੇਲ ਲੈਣ ਲਈ ਜਾ ਰਹੇ ਲੋਕ ਜਦੋਂ ਦੌੜਨ ਲੱਗੇ ਤਾਂ ਇਸ ਦੌਰਾਨ ਭਗਦੜ ਮੱਚ ਗਈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੇਰ ਰਾਤ ਹੋਈ। ਮੰਨਿਆ ਜਾ ਰਿਹਾ ਹੈ ਕਿ ਕੁਝ ਹੋਰ ਲੋਕਾਂ ਦੀ ਮੌਤ ਹੋ ਸਕਦੀ ਹੈ। ਪ੍ਰਸ਼ਾਸਨ ਫਿਲਹਾਲ ਸਥਿਤੀ ਦਾ ਜਾਇਜਾ ਲੈ ਰਿਹਾ ਹੈ।
First published: February 2, 2020
ਹੋਰ ਪੜ੍ਹੋ
ਅਗਲੀ ਖ਼ਬਰ