Home /News /international /

Internet And Education: ਇੰਟਰਨੈਟ ਪ੍ਰਣਾਲੀ ਦੇ ਮੱਦੇਨਜ਼ਰ ਅਧਿਆਪਕਾਂ ਨੂੰ ਵੀ ਬਦਲਣਾ ਪਵੇਗਾ ਪੜ੍ਹਾਉਣ ਦਾ ਢੰਗ

Internet And Education: ਇੰਟਰਨੈਟ ਪ੍ਰਣਾਲੀ ਦੇ ਮੱਦੇਨਜ਼ਰ ਅਧਿਆਪਕਾਂ ਨੂੰ ਵੀ ਬਦਲਣਾ ਪਵੇਗਾ ਪੜ੍ਹਾਉਣ ਦਾ ਢੰਗ

  • Share this:

90 ਦੇ ਦਹਾਕੇ 'ਚ ਪੈਦਾ ਹੋਏ ਬੱਚਿਆਂ ਨੇ ਆਪਣੀ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਤਕਨੀਕ ਦਾ ਇੱਕ ਵੱਡਾ ਫੇਰਬਦਲ ਵੇਖਿਆ ਹੈ। ਸਕੂਲਾਂ ਵਿੱਚ ਕੰਪਿਊਟਰ (Computer) ਤੋਂ ਲੈ ਕੇ ਡੈਸਕਟਾਪ ਤੇ ਉਸ ਤੋਂ ਬਾਅਦ ਇੰਟਰਨੈੱਟ (Internet) ਇਹ ਸਭ ਅੱਜ ਕੱਲ ਦੇ ਬੱਚਿਆਂ ਲਈ ਤਾਂ ਬਹੁਤ ਆਮ ਹੋਵੇਗਾ ਪਰ ਸਾਡੇ ਮਲਿਨੀਅਲਸ ਜਾਂ ਜਨਰੇਸ਼ਨ ਐਕਸ ਲਈ ਇਹ ਸਭ ਬਹੁਤ ਨਵਾਂ ਸੀ। ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਤੇ ਹਾਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਹੁਣ ਅਜਿਹੀ ਸਮੱਸਿਆ ਆ ਰਹੀ ਹੈ, ਜੋ ਜਨਰੇਸ਼ਨ ਐਕਸ ਲਈ ਕੋਈ ਖ਼ਾਸੀ ਸਮੱਸਿਆ ਨਹੀਂ ਹੋ ਸਕਦੀ ਸੀ।

ਕੈਥਰੀਨ ਗਾਰਲੈਂਡ, ਇੱਕ ਖਗੋਲ-ਵਿਗਿਆਨੀ ਨੇ ਇਸ ਸਮੱਸਿਆ ਨੂੰ 2017 ਵਿੱਚ ਵੇਖਣਾ ਸ਼ੁਰੂ ਕੀਤਾ ਸੀ। ਉਹ ਇੱਕ ਇੰਜੀਨੀਅਰਿੰਗ ਕੋਰਸ ਪੜ੍ਹਾ ਰਹੀ ਸੀ ਤੇ ਉਸ ਦੇ ਵਿਦਿਆਰਥੀ ਜੈੱਟ ਇੰਜਣਾਂ ਲਈ ਟਰਬਾਈਨਜ਼ ਦੇ ਮਾਡਲ ਬਣਾਉਣ ਲਈ ਸਿਮੂਲੇਸ਼ਨ ਸਾਫ਼ਟਵੇਅਰ ਦੀ ਵਰਤੋਂ ਕਰ ਰਹੇ ਸਨ। ਉਸ ਦੇ ਅਸਾਈਨਮੈਂਟ ਦੇਣ ਤੋਂ ਬਾਅਦ ਕਈ ਵਿਦਿਆਰਥੀਆਂ ਨੇ ਉਸ ਨੂੰ ਸਹਾਇਤਾ ਲਈ ਸੰਪਰਕ ਕੀਤਾ। ਉਨ੍ਹਾਂ ਸਾਰਿਆਂ ਨੂੰ ਇੱਕੋ ਸੰਦੇਸ਼ ਮਿਲ ਰਿਹਾ ਸੀ ਪ੍ਰੋਗਰਾਮ ਉਨ੍ਹਾਂ ਦੀਆਂ ਫਾਈਲਾਂ ਨਹੀਂ ਲੱਭ ਪਾ ਰਿਹਾ।

ਗਾਰਲੈਂਡ ਨੇ ਸੋਚਿਆ ਕਿ ਇਸ ਦਾ ਹੱਲ ਆਸਾਨ ਹੋਵੇਗਾ। ਉਸ ਨੇ ਹਰੇਕ ਵਿਦਿਆਰਥੀ ਨੂੰ ਪੁੱਛਿਆ ਕਿ ਉਨ੍ਹਾਂ ਨੇ ਆਪਣੇ ਪ੍ਰੋਜੈਕਟ ਨੂੰ ਕਿੱਥੇ ਸੇਵ ਕੀਤਾ। ਕੀ ਉਹ ਡੈਸਕਟਾਪ ਜਾਂ ਸ਼ਾਇਦ ਸ਼ੇਅਰ ਡਰਾਈਵ ਵਿੱਚ ਸੇਵ ਕਰ ਰਹੇ ਹਨ? ਪਰ ਜ਼ਿਆਦਾਤਰ ਵਿਦਿਆਰਥੀ ਉਸ ਦਾ ਸਵਾਲ ਹੀ ਸਮਝ ਨਹੀਂ ਸਕੇ। ਹੌਲੀ-ਹੌਲੀ ਗਾਰਲੈਂਡ ਨੂੰ ਇਹ ਅਹਿਸਾਸ ਹੋਇਆ ਕਿ ਸਮੱਸਿਆ ਕਿੱਥੇ ਹੈ। ਫਾਈਲ, ਫੋਲਡਰਾਂ ਅਤੇ ਡਾਇਰੈਕਟਰੀਆਂ, ਜੋ ਕਿ ਪਿਛਲੀ ਪੀੜ੍ਹੀ ਦੇ ਕੰਪਿਊਟਰਾਂ ਦੀ ਸਮਝ ਲਈ ਜ਼ਰੂਰੀ ਹੈ, ਬਹੁਤ ਸਾਰੇ ਵਰਤਮਾਨ ਵਿਦਿਆਰਥੀਆਂ ਲਈ ਇੱਕ ਦਮ ਨਵੀਂ ਸੀ।

'ਦਿ ਵਰਜ' ਵਿੱਚ ਛਪੇ ਇੱਕ ਲੇਖ ਮੁਤਾਬਕ ਜ਼ਿਆਦਾਤਰ ਵਿਦਿਆਰਥੀ ਵਿੰਡੋਜ਼ 'ਤੇ ਮੈਕ ਅਪਰੇਟਿੰਗ ਪ੍ਰਣਾਲੀ ਦੀ ਵਰਤੋਂ ਕਰਦੇ ਹਨ। ਦੋਵਾਂ 'ਚ ਕਾਫ਼ੀ ਸਮੇਂ ਤੋਂ ਸਰਚ ਲਈ ਅਲੱਗ-ਅਲੱਗ ਟੂਲ ਬਣੇ ਹੋਏ ਹਨ। ਹੁਣ ਜੇ ਕੋਈ ਫਾਈਲ ਜਾਂ ਪ੍ਰਾਜੈਕਟ ਤੁਸੀਂ ਕਿਤੇ ਸੇਵ ਕੀਤਾ ਸੀ ਤਾਂ ਤੁਸੀਂ ਸਰਚ ਬਾਰ 'ਤੇ ਜਾ ਕੇ ਫ਼ਾਈਲ ਦਾ ਨਾਂਅ ਲਿਖੋਗੇ ਤੇ ਉਹ ਫਾਈਲ ਤੁਹਾਡੇ ਸਾਹਮਣੇ ਆ ਜਾਵੇਗੀ। ਭਾਵੇਂ ਕਿ ਉਹ ਕਿਸੇ ਫੋਲਡਰ ਜਾਂ ਸਬ-ਫੋਲਡਰ ਜਾਂ ਡਾਇਰੈਕਟਰੀ ਵਿੱਚ ਸੇਵ ਕਿਉਂ ਨਾ ਹੋਈ ਹੋਵੇ। ਅੱਜਕੱਲ੍ਹ ਦੀ ਪੀੜ੍ਹੀ ਜਿਸ ਨੂੰ ਇੰਟਰਨੈੱਟ ਦੀ ਭਾਸ਼ਾ ਵਿੱਚ ਜਨਰੇਸ਼ਨ-ਜ਼ੀ ਵੀ ਕਿਹਾ ਜਾਂਦਾ ਹੈ, ਲਈ ਡਾਇਰੈਕਟੀ, ਫਾਈਲਸ ਤੇ ਫੋਲਡਰਜ਼ ਆਦਿ ਬਾਰੇ ਸਮਝਣਾ ਬਹੁਤ ਜ਼ਰੂਰੀ ਹੈ।

ਜਾਰਜ ਮੇਸਨ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ ਦੇ ਸਹਿਯੋਗੀ ਪ੍ਰੋਫੈਸਰ ਪੀਟਰ ਪਲਾਵਚਨ ਨੇ ਆਪਣੇ ਵਿਦਿਆਰਥੀਆਂ ਦਾ ਅਜਿਹਾ ਵਿਵਹਾਰ ਵੇਖਿਆ। 'ਦਿ ਵਰਜ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਕੰਪਿਊਟਰ ਲੈਬ ਵਿੱਚ ਵਿਦਿਆਰਥੀਆਂ ਨੇ ਕਈ ਹਜ਼ਾਰਾਂ ਫਾਈਲਾਂ ਡੈਸਕਟਾਪ 'ਤੇ ਹੀ ਸੇਵ ਕੀਤੀਆਂ ਹੋਈਆਂ ਸਨ। ਪਲਾਵਚਨ ਹੁਣ ਆਪਣੇ ਵਿਦਿਆਰਥੀਆਂ ਨੂੰ ਆਪਣੇ ਕੋਰਸਾਂ ਵਿੱਚ ਡਾਇਰੈਕਟਰੀ ਢਾਂਚੇ ਦੇ ਨਾਲ-ਨਾਲ ਹੋਰ ਬੁਨਿਆਦੀ ਗੱਲਾਂ, ਜਿਵੇਂ ਕਿ ਫਾਈਲ ਐਕਸਟੈਂਸ਼ਨਾਂ ਅਤੇ ਟਰਮੀਨਲ ਨੈਵੀਗੇਸ਼ਨ ਬਾਰੇ ਸਿਖਾਉਣ ਵਿੱਚ ਬਹੁਤ ਸਮਾਂ ਬਿਤਾਉਂਦੇ ਹਨ।

ਦੂਜੇ ਪਾਸੇ ਹੋਰਾਂ ਦਾ ਮੰਨਣਾ ਹੈ ਕਿ ਅਧਿਆਪਕਾਂ ਨੂੰ ਥੋੜ੍ਹੀ ਵੱਖਰੀ ਪਹੁੰਚ ਰੱਖਣੀ ਚਾਹੀਦੀ ਹੈ। ਉਲਝੇ ਹੋਏ ਵਿਦਿਆਰਥੀਆਂ ਨਾਲ ਕੰਮ ਕਰਦੇ ਹੋਏ ਗਾਰਲੈਂਡ ਨੂੰ ਵਿਸ਼ਵਾਸ ਹੋਇਆ ਕਿ ਇੱਕ "ਲਾਂਡਰੀ ਬਾਸਕੇਟ" ਇੱਕ ਬਿਹਤਰ ਮਾਡਲ ਹੋ ਸਕਦਾ ਹੈ। ਉਸ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਡਾਇਰੈਕਟਰੀ ਢਾਂਚੇ ਦੀਆਂ ਸੀਮਾਵਾਂ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਹੈ; ਜਦੋਂ ਉਹ ਡਾਇਰੈਕਟਰੀਆਂ ਦੇ ਢੇਰ ਵਿੱਚ ਉਨ੍ਹਾਂ ਨੂੰ ਗੁਆ ਦਿੰਦੀ ਹੈ ਤਾਂ ਉਹ ਆਪਣੇ ਕਾਰਜਕ੍ਰਮ ਅਤੇ ਦਸਤਾਵੇਜ਼ਾਂ ਨੂੰ ਲੱਭਣ ਲਈ ਆਪਣੇ ਕੰਪਿਟਊਰ ਦੇ ਸਰਚ ਬਾਰ ਦੀ ਵਰਤੋਂ ਕਰਦੀ ਹੈ। ਉਹ ਕਹਿੰਦੀ ਹੈ, "ਮੈਂ ਇਸ ਤਰ੍ਹਾਂ ਹਾਂ, ਮੈਨੂੰ ਇਨ੍ਹਾਂ ਉਪ-ਫੋਲਡਰਾਂ ਦੀ ਜ਼ਰੂਰਤ ਵੀ ਨਹੀਂ ਹੈ।"

ਇੱਥੋਂ ਤੱਕ ਕਿ ਉਨ੍ਹਾਂ ਪ੍ਰੋਫੈਸਰਾਂ ਜਿਨ੍ਹਾਂ ਨੇ ਆਪਣੇ ਕੋਰਸਾਂ ਵਿੱਚ ਡਾਇਰੈਕਟਰੀ ਸਟ੍ਰਕਚਰ ਨੂੰ ਸ਼ਾਮਲ ਕੀਤਾ ਹੈ, ਨੂੰ ਸ਼ੱਕ ਹੈ ਕਿ ਉਹ ਅਜਿਹੀ ਅਪ੍ਰੋਤ 'ਤੇ ਕਾਇਮ ਰਹਿ ਸਕਦੇ ਹਨ ਜੋ ਜਲਦੀ ਹੀ ਪੁਰਾਣੀ ਹੋ ਜਾਵੇਗੀ। ਪਲਾਵਚਨ ਨੇ ਡਾਇਰੈਕਟਰੀ ਸਟ੍ਰਕਚਰ 'ਤੇ ਇੱਕ ਵੱਖਰਾ ਕੋਰਸ ਪੇਸ਼ ਕਰਨ ਬਾਰੇ ਵਿਚਾਰ ਕੀਤਾ ਹੈ - ਪਰ ਉਨ੍ਹਾਂ ਨੂੰ ਸ਼ੰਕਾ ਹੈ ਕਿ ਇਹ ਕਾਰਗਰ ਸਾਬਿਤ ਹੋਵੇਗਾ ਜਾਂ ਨਹੀਂ। ਉਨ੍ਹਾਂ ਕਿਹਾ "ਮੈਨੂੰ ਲਗਦਾ ਹੈ ਕਿ ਸਾਡੀ ਪੀੜ੍ਹੀ ਦੇ ਵਿਦਿਆਰਥੀ ਦਾ ਕੀ ਹੋਵੇਗਾ, ਉਹ ਵੱਡੇ ਹੋ ਕੇ ਪ੍ਰੋਫੈਸਰ ਬਣਨਗੇ, ਉਹ ਆਪਣੇ ਢੰਗ ਨਾਲ ਲਿਖਣਗੇ ਅਗਲੀ ਪੀੜ੍ਹੀ ਨੂੰ ਪੜ੍ਹਾਉਣਗੇ ਅਤੇ ਜੋ ਅਸੀਂ ਅੱਜ ਵਰਤਦੇ ਹਾਂ ਉਨ੍ਹਾਂ ਦਾ ਉਸ ਤੋਂ ਬਿਲਕੁਲ ਵੱਖਰਾ ਦ੍ਰਿਸ਼ਟੀਕੋਣ ਹੋਵੇਗਾ।"

Published by:Krishan Sharma
First published:

Tags: Education, Internet, Life style, Technical