ਇਨ੍ਹਾਂ ਕਾਮਿਆਂ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ ਵੱਡੀ ਖੁਸ਼ਖ਼ਬਰੀ...


Updated: July 12, 2018, 4:19 PM IST
ਇਨ੍ਹਾਂ ਕਾਮਿਆਂ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ ਵੱਡੀ ਖੁਸ਼ਖ਼ਬਰੀ...
ਇਨ੍ਹਾਂ ਕਾਮਿਆਂ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ ਵੱਡੀ ਖੁਸ਼ਖ਼ਬਰੀ...

Updated: July 12, 2018, 4:19 PM IST
ਆਸਟ੍ਰੇਲੀਆ ਦੇ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਕੁਝ ਸੀਜ਼ਨਲ ਜਾਂ ਆਰਜ਼ੀ ਕਾਮਿਆਂ ਨੂੰ ਸਰਕਾਰ ਨੇ ਰਾਹਤ ਦਿੱਤੀ ਹੈ। ਵਿਕਟੋਰੀਆ ਦੇ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਇਨ੍ਹਾਂ ਕਾਮਿਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਤੇ ਜਾਣਕਾਰੀ ਲੈ ਸਕਦੇ ਹਨ। ਇਸ ਕਾਰਜ਼ ਲਈ ਸਰਕਾਰ ਨੇ $580,000 ਦੇ ਸਹਾਇਤਾ ਰਾਸ਼ੀ ਰਾਖਵੀਂ ਰੱਖੀ ਹੈ ਵਿਕਟੋਰੀਅਨ ਮੁਲਾਜਮ ਜਥੇਬੰਦੀਆਂ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ।

ਮੀਡੀਆ ਅਦਾਰੇ ਐਸਬੀਐਸ ਮੁਤਾਬਕ ਇਹ ਦੋ-ਸਾਲਾ ਕਾਨੂੰਨੀ ਸਹਾਇਤਾ ਪ੍ਰੋਗਰਾਮ ਸ਼ੇਪਰਟਨ ਅਤੇ ਜੀਲੌਂਗ ਵਰਗੇ ਪੇਂਡੂ ਖੇਤਰ ਇਲਾਕਿਆਂ ਵਿੱਚ ਵਿਕਟੋਰੀਨ ਲੀਗਲ ਏਡ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ।

ਕੁੱਝ ਮੀਡਿਆ ਅਦਾਰਿਆਂ ਵੱਲੋਂ ਖੇਤੀਬਾੜੀ ਖੇਤਰ ਵਿੱਚ ਕੰਮ ਕਰਦੇ ਕਾਮਿਆਂ ਦੇ ਸ਼ੋਸ਼ਣ ਦੀ ਚਿੰਤਾਜਨਕ ਰਿਪੋਰਟ ਪੇਸ਼ ਕਾਰਨ ਤੋਂ ਬਾਅਦ ਹੀ ਸਰਕਾਰ ਦਾ ਇਹ ਫੈਸਲ ਸਾਹਮਣੇ ਆਇਆ ਹੈ।

ਆਸਟ੍ਰੇਲੀਆ ਦੇ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਕੁਝ ਸੀਜ਼ਨਲ ਜਾਂ ਆਰਜ਼ੀ ਕਾਮੇ ਰਹਿਣ-ਸਹਿਣ ਦੇ ਮਾੜ੍ਹੇ ਹਾਲਾਤ, ਬਣਦੀ ਉਜਰਤ ਨਾ ਮਿਲਣਾ, ਝੂਠੇ ਵਾਇਦੇ ਤੇ ਲੋੜ ਤੋਂ ਜਿਆਦਾ ਕੰਮ ਦੇ ਚਲਦਿਆਂ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ।

ਮੀਡੀਆ ਰਿਪੋਰਟ ਮੁਤਾਬਕ ਵਿਕਟੋਰੀਆ ਦੇ ਸ਼ੇਪਰਟਨ ਇਲਾਕੇ ਵਿੱਚ ਕੰਮ ਕਰਦੇ ਫਿਜੀਅਨ ਭਾਈਚਾਰੇ ਵਿੱਚ ਪਿਛਲੇ ਛੇ ਸਾਲਾਂ ਵਿੱਚ ਚੌਦਾਂ ਮੌਤਾਂ ਹੋ ਚੁੱਕੀਆਂ ਹਨ। ਮ੍ਰਿਤਕ ਖੇਤਾਂ ਵਿੱਚ ਆਰਜੀ ਕੰਮ ਜਾਂ ਦਿਹਾੜੀ-ਜੋਤਾ ਕਰਦੇ ਸਨ। ਇਨ੍ਹਾਂ ਮੌਤਾਂ ਪਿੱਛੋਂ ਖੇਤੀ ਸਨਅਤ ਵਿੱਚ ਕਾਮਿਆਂ ਦੇ ਹਾਲਾਤ ਬਾਰੇ ਤਫਤੀਸ਼ ਦੀ ਮੰਗ ਵੀ ਜ਼ੋਰ ਫੜ ਰਹੀ ਹੈ।
First published: July 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...