HOME » NEWS » World

ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਅੱਤਵਾਦੀ ਹਾਫਿਜ਼ ਸਈਦ ਨੂੰ 10 ਸਾਲ ਦੀ ਸਜ਼ਾ

News18 Punjabi | News18 Punjab
Updated: November 19, 2020, 6:15 PM IST
share image
ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਅੱਤਵਾਦੀ ਹਾਫਿਜ਼ ਸਈਦ ਨੂੰ 10 ਸਾਲ ਦੀ ਸਜ਼ਾ
ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਅੱਤਵਾਦੀ ਹਾਫਿਜ਼ ਸਈਦ ਨੂੰ 10 ਸਾਲ ਦੀ ਸਜ਼ਾ

ਅੱਤਵਾਦੀ ਸੰਗਠਨ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਨਾਲ ਜੁੜੇ ਇੱਕ ਕੇਸ ਵਿੱਚ 10 ਦੀ ਸਜ਼ਾ ਸੁਣਾਈ ਗਈ ਹੈ। ਸਈਦ ਨੂੰ ਪਿਛਲੇ ਸਾਲ ਫਰਵਰੀ ਵਿੱਚ ਵੀ ਇਸੇ ਕੇਸ ਵਿੱਚ 11 ਸਾਲ ਦੀ ਸਜਾ ਸੁਣਾਈ ਗਈ ਸੀ।

  • Share this:
  • Facebook share img
  • Twitter share img
  • Linkedin share img
ਇਸਲਾਮਾਬਾਦ- ਮੁੰਬਈ ਅੱਤਵਾਦੀ ਹਮਲੇ ਅਤੇ ਅੱਤਵਾਦੀ ਫੰਡਿੰਗ ਦੇ ਮਾਮਲੇ ਵਿਚ ਲਾਹੌਰ ਦੀ ਜੇਲ੍ਹ ਵਿਚ ਬੰਦ ਅੱਤਵਾਦੀ ਹਾਫਿਜ਼ ਸਈਦ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਜਮਾਤ-ਉਦ-ਦਾਵਾ ਦੇ ਮੁਖੀ ਸਈਦ ਨੂੰ ਸਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਸਈਦ ਦੇ ਕਰੀਬੀ ਅਤੇ ਜਮਾਤ-ਉਦ ਦਾਵਾ ਦੇ ਬੁਲਾਰੇ ਯਾਹੀਆ ਮੁਜਾਹਿਦ ਨੂੰ ਅੱਤਵਾਦੀ ਫੰਡਿੰਗ ਦੇ ਮਾਮਲੇ ਵਿਚ 32 ਸਾਲ ਦੀ ਸਜ਼ਾ ਸੁਣਾਈ ਸੀ। ਮੁਜਾਹਿਦ ਦੇ ਨਾਲ ਅੱਤਵਾਦੀ ਸੰਗਠਨ ਦੇ ਦੋ ਹੋਰ ਨੇਤਾਵਾਂ ਨੂੰ ਅਪਰਾਧੀ ਬਣਾਇਆ ਗਿਆ ਸੀ।

ਫਰਵਰੀ ਵਿਚ ਲਾਹੌਰ ਦੀ ਐਂਟੀ ਟੈਰੋਰਿਜ਼ਮ ਕੋਰਟ ਨੇ ਅੱਤਵਾਦੀ ਗਤੀਵਿਧੀਆਂ ਵਿਚ ਵਿੱਤੀ ਮਦਦ ਦੇਣ ਲਈ 11 ਸਾਲ ਦੀ ਸਜ਼ਾ ਸੁਣਾਈ ਗਈ ਸੀ। ਹਾਫਿਜ਼ ਸਈਦ 2008 ਵਿੱਚ ਮੁੰਬਈ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਭਾਰਤ ਵਿੱਚ ਲੋੜੀਂਦਾ ਸੀ। ਇਸ ਹਮਲੇ ਵਿਚ 10 ਅੱਤਵਾਦੀਆਂ ਵੱਲੋਂ 166 ਨਿਰਦੋਸ਼ ਮਾਰੇ ਗਏ ਸਨ, ਜਦਕਿ ਸੈਂਕੜੇ ਲੋਕ ਜ਼ਖਮੀ ਹੋਏ ਸਨ। ਸੰਯੁਕਤ ਰਾਸ਼ਟਰ ਅਤੇ ਅਮਰੀਕਾ ਨੇ ਪਹਿਲਾਂ ਹੀ ਸਈਦ ਨੂੰ 'ਗਲੋਬਲ ਅੱਤਵਾਦੀ' ਘੋਸ਼ਿਤ ਕਰ ਚੁੱਕਿਆ ਹੈ। ਅਧਿਕਾਰੀ ਨੇ ਦੱਸਿਆ ਕਿ ਏਟੀਸੀ ਕੋਰਟ ਨੰਬਰ 1 ਦੇ ਜੱਜ ਅਰਸ਼ਦ ਹੁਸੈਨ ਭੁੱਟਾ ਨੇ ਕੇਸ ਨੰਬਰ 16/19 ਅਤੇ 25/19 ਦੀ ਸੁਣਵਾਈ ਕੀਤੀ। ਇਹ ਕੇਸ ਕਾਊਂਟਰ ਟੈਰੋਰਿਜ਼ਮ ਵਿਭਾਗ ਨੇ ਦਾਇਰ ਕੀਤੇ ਸਨ।

ਮੀਡੀਆ ਰਿਪੋਰਟਾਂ ਅਨੁਸਾਰ ਅਦਾਲਤ ਦੇ ਅਧਿਕਾਰੀ ਨੇ ਦੱਸਿਆ ਕਿ ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਨੇ ਵੀਰਵਾਰ ਨੂੰ ਜਮਾਤ-ਉਦ-ਦਾਵਾ ਮੁਖੀ ਹਾਫਿਜ਼ ਸਈਦ ਸਣੇ ਅੱਤਵਾਦੀ ਸੰਗਠਨ ਦੇ ਕੁਝ ਨੇਤਾਵਾਂ ਨੂੰ ਸਜ਼ਾ ਸੁਣਾਈ। ਸੰਗਠਨ ਦੇ ਨੇਤਾਵਾਂ ਖਿਲਾਫ ਕੁਲ 41 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 24 ਮਾਮਲਿਆਂ ‘ਤੇ ਫੈਸਲਾ ਆ ਚੁੱਕਾ ਹੈ। ਹਾਲਾਂਕਿ, ਬਾਕੀ ਕੇਸ ਦੀ ਸੁਣਵਾਈ ਅਜੇ ਬਾਕੀ ਹੈ। ਸਈਦ ਖ਼ਿਲਾਫ਼ ਚਾਰ ਮਾਮਲਿਆਂ ਵਿੱਚ ਫੈਸਲਾ ਆਇਆ ਹੈ।
Published by: Ashish Sharma
First published: November 19, 2020, 6:15 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading