HOME » NEWS » World

ਪਾਕਿਸਤਾਨ ਸਰਕਾਰ ਦੀ ਅਲੋਚਨਾ ਕਰਨ ਦੇ ਦੋਸ਼ ਵਿਚ ਹਾਫ਼ਿਜ਼ ਸਾਇਦ ਦਾ ਸਾਲਾ ਗ੍ਰਿਫ਼ਤਾਰ

News18 Punjab
Updated: May 15, 2019, 6:42 PM IST
share image
ਪਾਕਿਸਤਾਨ ਸਰਕਾਰ ਦੀ ਅਲੋਚਨਾ ਕਰਨ ਦੇ ਦੋਸ਼ ਵਿਚ ਹਾਫ਼ਿਜ਼ ਸਾਇਦ ਦਾ ਸਾਲਾ ਗ੍ਰਿਫ਼ਤਾਰ

  • Share this:
  • Facebook share img
  • Twitter share img
  • Linkedin share img
ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਾਇਦ ਦੇ ਸਾਲੇ ਨੂੰ ਪਾਕਿਸਤਾਨ ਸਰਕਾਰ ਦੀ ਅਲੋਚਨਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਅਬਦੁੱਲ ਰਹਿਮਾਨ ਮੱਕੀ ਨੂੰ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਸੰਗਠਨਾਂ 'ਤੇ ਕਾਰਵਾਈ ਦੌਰਾਨ ਵਿਰੋਧ ਕਾਰਨ ਹਿਰਾਸਤ 'ਚ ਲਿਆ ਗਿਆ। ਮੱਕੀ 'ਤੇ ਦੋਸ਼ ਹੈ ਕਿ ਉਸ ਨੇ ਪਾਕਿਸਤਾਨ ਸਰਕਾਰ ਵੱਲੋਂ ਅੱਤਵਾਦੀਆਂ ਖ਼ਿਲਾਫ਼ ਉਠਾਏ ਜਾ ਰਹੇ ਕਦਮਾਂ ਦੀ ਨਿਖੇਧੀ ਕੀਤੀ ਅਤੇ ਸਰਕਾਰ ਖ਼ਿਲਾਫ਼ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ। ਉਸ 'ਤੇ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਵਾਈ ਕੀਤੀ ਗਈ।

ਜ਼ਿਕਰਯੋਗ ਹੈ ਕਿ FATF ਇਕ ਅੰਤਰ ਸਰਕਾਰੀ ਸੰਸਥਾ ਹੈ ਜੋ ਕਾਲੇ ਧਨ ਨੂੰ ਜਾਇਜ਼ ਬਣਾਉਣ (ਮਨੀ ਲਾਂਡਰਿੰਗ) ਨੂੰ ਰੋਕਣ ਨਾਲ ਸਬੰਧਤ ਨੀਤੀਆਂ ਬਣਾਉਣ ਲਈ ਬਣਾਈ ਗਈ ਸੀ। ਸਾਲ 2001 ਵਿਚ ਇਸ ਦੇ ਕਾਰਜ ਖੇਤਰ ਦਾ ਵਿਸਥਾਰ ਦਿੱਤਾ ਗਿਆ ਅਤੇ ਅੱਤਵਾਦ ਨੂੰ ਧਨ ਮੁਹੱਈਆ ਕਰਵਾਉਣ ਖ਼ਿਲਾਫ਼ ਨੀਤੀਆਂ ਬਣਾਉਣਾ ਵੀ ਇਸ ਦੇ ਕਾਰਜ ਖੇਤਰ ਵਿਚ ਸ਼ਾਮਲ ਕਰ ਲਿਆ ਗਿਆ। ਰਿਪੋਰਟ ਅਨੁਸਾਰ ਮੱਕੀ ਨੂੰ ਲਾਹੌਰ ਦੀ ਜੇਲ੍ਹ ਭੇਜ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ 2010 ਵਿਚ ਅਮਰੀਕਾ ਨੇ ਇਸ ਨੂੰ ਨਾਮਜ਼ਦ ਵੀ ਕਰ ਦਿੱਤਾ ਸੀ। ਭਾਰਤ ਦੀ ਮੰਗ 'ਤੇ ਅਮਰੀਕਾ ਨੇ ਮੱਕੀ ਨੂੰ ਅੱਤਵਾਦੀ ਐਲਾਨ ਦਿੱਤਾ ਸੀ। ਮਾਰਚ ਮਹੀਨੇ, ਰਾਜਧਾਨੀ ਇਸਲਾਮਾਬਾਦ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ ਖਾਤਿਆਂ ਅਤੇ ਜਾਇਦਾਦ ਨੂੰ ਜ਼ਬਤ ਕਰਨ ਦਾ ਫ਼ਰਮਾਨ ਜਾਰੀ ਕੀਤਾ ਗਿਆ।
First published: May 15, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading