HOME » NEWS » World

ਸੈਲਫੀ ਲੈਂਦੇ ਸਮੇਂ ਹੋਏ ਧਮਾਕੇ ਵਿਚ ਉਡਿਆ ਅੱਤਵਾਦੀਆਂ ਦਾ ਪੂਰਾ ਗਰੁੱਪ, ਵੀਡੀਓ ਹੋਈ ਵਾਇਰਲ

News18 Punjab
Updated: February 22, 2019, 1:33 PM IST
ਸੈਲਫੀ ਲੈਂਦੇ ਸਮੇਂ ਹੋਏ ਧਮਾਕੇ ਵਿਚ ਉਡਿਆ ਅੱਤਵਾਦੀਆਂ ਦਾ ਪੂਰਾ ਗਰੁੱਪ, ਵੀਡੀਓ ਹੋਈ ਵਾਇਰਲ
News18 Punjab
Updated: February 22, 2019, 1:33 PM IST
ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਜਿਥੇ ਅੱਤਵਾਦੀਆਂ ਦੇ ਸਫਾਏ ਵਿਚ ਲੱਗੀ ਹੋਈ, ਇਸੇ ਦੌਰਾਨ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਅੱਤਵਾਦੀਆਂ ਦੀ ਪੂਰੀ ਟੀਮ ਧਮਾਕੇ ਵਿਚ ਉਡ ਗਈ। ਖਾਸ ਗੱਲ ਇਹ ਹੈ ਕਿ ਇਹ ਧਮਾਕਾ ਸੈਲਫੀ ਲੈਂਦੇ ਸਮੇਂ ਹੋਇਆ। ਇਸ ਵੀਡੀਓ ਵਿਚ ਅੱਤਵਾਦੀ ਇਕ ਕਮਰੇ ਵਿਚ ਬੈਠ ਕੇ ਜਸ਼ਨ ਮਨਾ ਰਹੇ ਹਨ।

ਇਕ ਜਣਾ ਗਾਣਾ ਗਾ ਰਿਹਾ ਸੀ ਤੇ ਦੂਜੇ ਲੋਕ ਉਸ ਦਾ ਸਾਥ ਦੇ ਰਹੇ ਸਨ। ਇਸੇ ਸਮੇਂ ਇਕ ਅੱਤਵਾਦੀ ਸੈਲਫੀ ਲੈਣ ਲਈ ਮੋਬਾਈਲ ਨੂੰ ਉਪਰ ਚੁੱਕਦਾ ਹੈ ਤੇ ਜਦੋਂ ਉਹ ਕੈਮਰੇ ਵਾਲੇ ਬਟਨ ਨੂੰ ਦੱਬਦਾ ਹੈ ਤਾਂ ਜ਼ੋਰਦਾਰ ਧਮਾਕਾ ਹੁੰਦਾ ਹੈ। ਧਮਾਕੇ ਦੇ ਨਾਲ ਹੀ ਕਮਰੇ ਵਿਚ ਬੈਠੇ ਸਾਰੇ ਲੋਕਾਂ ਦੇ ਚੀਥੜੇ ਉਡ ਜਾਂਦੇ ਹਨ। ਇਹ ਵੀਡੀਓ ਕਦੋਂ ਦਾ ਹੈ, ਇਸ ਬਾਰੇ ਪਤਾ ਨਹੀਂ ਪਰ ਪੁਲਵਾਮਾ ਹਮਲੇ ਤੋਂ ਬਾਅਦ ਇਹ ਖੂਬ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਆਈਐਸਆਈਐਸ ਅੱਤਵਾਦੀਆਂ ਦਾ ਦੱਸਿਆ ਜਾ ਰਿਹਾ ਹੈ।
Loading...
First published: February 22, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...