HOME » NEWS » World

ਅਮਰੀਕਾ 'ਚ ਬੱਚਿਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਵਾਲੇ 300 ਪਾਦਰੀਆਂ ਦੇ ਨਾਂ ਸਾਹਮਣੇ ਆਏ

News18 Punjab
Updated: February 2, 2019, 12:54 PM IST
ਅਮਰੀਕਾ 'ਚ ਬੱਚਿਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਵਾਲੇ 300 ਪਾਦਰੀਆਂ ਦੇ ਨਾਂ ਸਾਹਮਣੇ ਆਏ
ਅਮਰੀਕਾ 'ਚ ਬੱਚਿਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਵਾਲੇ 300 ਪਾਦਰੀਆਂ ਦੇ ਨਾਂ ਸਾਹਮਣੇ ਆਏ

  • Share this:
ਅਮਰੀਕਾ ਦੇ ਪੈਂਸਿਲਵੇਨੀਆ ਸੂਬੇ ਤੋਂ ਬਾਅਦ ਹੁਣ ਟੈਕਸਾਸ ਵਿਚ ਵੀ ਬੱਚਿਆਂ ਦੇ ਜਿਸਮਾਨੀ ਸ਼ੋਸ਼ਣ ਮਾਮਲਿਆਂ ਵਿਚ 300 ਪਾਦਰੀ Îਨਿਸ਼ਾਨੇ 'ਤੇ ਆ ਗਏ ਹਨ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਪਾਦਰੀਆਂ ਦੀ ਪਛਾਣ ਟੈਕਸਾਸ ਦੇ 15 ਕੈਥੋਲਿਕ ਡਾਇਓਸਿਸ ਨੇ ਨੇ ਕੀਤੀ ਹੈ। ਇਨ੍ਹਾਂ ਨੇ ਪਾਦਰੀਆਂ ਦਾ ਨਾਂ ਆਨਲਾਈਨ ਉਜਾਗਰ ਕੀਤਾ ਹੈ। ਅਮਰੀਕਾ ਵਿਚ ਕੈਥੋਲਿਕ ਬਿਸ਼ਪ ਕਾਨਫਰੰਸ ਦੇ ਪ੍ਰਧਾਨ ਕਾਰਡਿਨਲ ਡੇਨੀਅਲ ਡਿਨਾਰਡੋ ਨੇ ਦੱਸਿਆ ਬਲਾਤਕਾਰ ਦੇ ਦੋਸ਼ੀ ਕਈ ਪਾਦਰੀਆਂ ਦੀ ਜਾਂਚ 1950 ਤੋਂ ਚਲ ਰਹੀ ਹੈ।

ਕਈ ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ ਟੈਕਸਾਸ ਵਿਚ 85 ਲੱਖ ਕੈਥੋਲਿਕ ਹਨ। ਇਹ ਟੈਕਸਾਸ ਦੀ ਆਬਾਦੀ ਦਾ 30 ਫ਼ੀਸਦੀ ਹੈ। ਅਗਸਤ ਵਿਚ ਪੈਂਸਿਲਵੇਨੀਆ ਵਿਚ 300 ਪਾਦਰੀਆਂ 'ਤੇ ਬੱਚਿਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਸੀ। ਇਸ ਤੋਂ ਬਾਅਦ ਅਮਰੀਕੀ ਸੂਬਿਆਂ ਦੇ ਪ੍ਰਸ਼ਾਸਨ ਨੇ ਗਿਰਜਾ ਘਰਾਂ ਵਿਚ ਜਾਂਚ ਵਿਚ ਤੇਜ਼ੀ ਲਿਆਈ ਸੀ। ਅਮਰੀਕਾ ਵਿਚ ਕੈਥੋਲਿਕ ਬਿਸ਼ਪ ਕਾਨਫਰੰਸ ਦੇ ਪ੍ਰਧਾਨ ਕਾਰਡੀਨਲ ਡੇਨੀਅਲ ਡਿਨਾਰਡੋ ਨੇ ਕਿਹਾ ਕਿ ਬੱਚਿਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਵਾਲੇ ਪਾਦਰੀਆਂ ਦੀ ਕਈ ਲੋਕਾਂ ਨੇ ਮਦਦ ਕੀਤੀ ਹੈ। ਕਈ ਨੇ ਦੋਸ਼ੀ ਪਾਦਰੀਆਂ ਦਾ ਬਚਾਅ ਕੀਤਾ। ਅਜਿਹੇ ਸਾਰੇ ਲੋਕਾਂ ਦੇ ਨਾਂ ਸਾਹਮਣੇ ਲਿਆਏ ਜਾਣਗੇ ।

ਦੋਸ਼ੀ ਲੋਕਾਂ ਦੇ ਨਾਂ ਸਾਹਮਣੇ ਲਿਆ ਕੇ ਪੀੜਤਾਂ ਨੂੰ ਨਿਆ ਦਿਵਾਉਣ ਦੀ ਇਹ ਕੋਸ਼ਿਸ਼ ਹੈ। ਉਮੀਦ ਹੈ ਇਸ ਨਾਲ ਅਸੀਂ ਪੀੜਤਾਂ ਦਾ ਦੁੱਖ ਵੰਡ ਸਕਣਗੇ। ਅਫ਼ਸੋਸ ਹੈ ਕਿ ਇੰਨੇ ਸਾਲਾਂ ਤੋਂ ਬੱਚਿਆਂ 'ਤੇ ਅੱਤਿਆਚਾਰ ਹੋ ਰਿਹਾ ਸੀ ਲੇਕਿਨ ਦੋਸ਼ੀ ਲੋਕ ਸਜ਼ਾ ਤੋਂ ਬਚਦੇ ਰਹੇ।
First published: February 2, 2019
ਹੋਰ ਪੜ੍ਹੋ
ਅਗਲੀ ਖ਼ਬਰ