Home /News /international /

3 ਕਰੋੜ 60 ਲੱਖ ਵਿਚ ਵਿਕਿਆ ਟੈਕਸਲ ਕਿਸਮ ਦਾ ਇਹ ਭੇਡੂ...

3 ਕਰੋੜ 60 ਲੱਖ ਵਿਚ ਵਿਕਿਆ ਟੈਕਸਲ ਕਿਸਮ ਦਾ ਇਹ ਭੇਡੂ...

3 ਕਰੋੜ 60 ਲੱਖ ਵਿਚ ਵਿਕਿਆ ਟੈਕਸਲ ਕਿਸਮ ਦਾ ਇਹ ਭੇਡੂ...

3 ਕਰੋੜ 60 ਲੱਖ ਵਿਚ ਵਿਕਿਆ ਟੈਕਸਲ ਕਿਸਮ ਦਾ ਇਹ ਭੇਡੂ...

 • Share this:
  ਸਕਾਟਲੈਂਡ (Scotland) ਵਿਚ ਹੋਈ ਇੱਕ ਨਿਲਾਮੀ ਵਿੱਚ ਇੱਕ ਭੇਡ 3,50,000 ਗਿਨੀ (ਲਗਭਗ 3 ਕਰੋੜ 60 ਲੱਖ ਰੁਪਏ) ਵਿਚ ਵਿਕ ਗਈ। ਟੈਕਸਲ ਸ਼ੀਪ ਸੁਸਾਇਟੀ (Texal Sheep Society) ਦੀ ਇੱਕ ਰਿਪੋਰਟ ਦੇ ਅਨੁਸਾਰ, 'ਡਬਲ ਡਾਇਮੰਡ' ਨਾਮ ਦਾ ਇਹ ਮੇਮਨਾ ਲਾਨਾਰਕ (Lanark) ਵਿੱਚ ਹੋਣ ਵਾਲੀ ਸਕਾਟਿਸ਼ ਨੈਸ਼ਨਲ ਟੈਕਸਲ ਦੀ ਵਿਕਰੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਗਿਆ।

  ਟੈਕਸਲ ਕਿਸਮ ਦੇ ਭੇਡੂ ਦੀ ਬੋਲੀ ਭਾਰਤੀ ਰੁਪਏ ਵਿੱਚ ਲਗਭਗ 10 ਲੱਖ ਰੁਪਏ ਤੋਂ ਸ਼ੁਰੂ ਹੋਈ ਅਤੇ ਵਧਦੀ ਹੀ ਗਈ। ਵੱਧ ਰਹੀ ਰਕਮ ਇੰਨੀ ਹੋ ਗਈ ਕਿ ਤਿੰਨ ਫਾਰਮ ਮਾਲਕਾਂ ਨੇ ਇਕ ਸਮਝੌਤੇ ਨਾਲ ਇਸ ਨੂੰ ਖਤਮ ਕੀਤਾ।

  ਖਰੀਦਦਾਰਾਂ ਵਿਚੋਂ ਇਕ ਜੈਫ ਏਕੇਨ ਨੇ ਗਾਰਡੀਅਨ ਨੂੰ ਦੱਸਿਆ ਕਿ ਇਹ ਕੰਮ ਵੀ ਹੋਰ ਕਿੱਤਿਆਂ ਜਿਵੇਂ ਕਿ ਘੋੜਿਆਂ ਦੀ ਦੌੜ ਜਾਂ ਪਸ਼ੂ ਧੰਦੇ ਵਰਗਾ ਹੈ। ਕਈ ਵਾਰ ਤੁਹਾਡੇ ਹੱਥ ਕੁਝ ਖਾਸ ਚੀਜ਼ ਲੱਗਦੀ ਹੈ। ਕੱਲ੍ਹ ਦੇ ਦਿਨ ਤਾਂ ਬਹੁਤ ਹੀ ਖਾਸ ਹੱਥ ਆਇਆ।

  ਯੂਨਾਈਟਿਡ ਕਿੰਗਡਮ ਵਿਚ ਗਿੰਨੀ ਵਿਚ ਪਸ਼ੂਆਂ ਦੀ ਨਿਲਾਮੀ ਬਹੁਤ ਰਵਾਇਤੀ ਮੰਨੀ ਜਾਂਦੀ ਹੈ। ਗਿੰਨੀ ਇਕ ਸਿੱਕਾ ਹੈ ਜੋ ਇੰਗਲੈਂਡ ਵਿਚ 1663 ਅਤੇ 1813 ਦੇ ਵਿਚਾਲੇ ਢਾਲਿਆ ਜਾਂਦੀ ਸੀ। ਹੁਣ ਇਸ ਦਾ ਚਲਣ ਲਗਭਗ ਬੰਦ ਹੋ ਗਿਆ ਹੈ। ਇਕ ਗਿੰਨੀ ਇਕ ਪੌਂਡ ਅਤੇ ਇਕ ਸ਼ਿਲਿੰਗ ਦੇ ਬਰਾਬਰ ਸਮਝੀ ਜਾਂਦੀ ਸੀ।

  ਅੱਜ ਵੀ ਇਸ ਦੀ ਕੀਮਤ ਦਾ ਇਸ ਤਰ੍ਹਾਂ ਅੰਦਾਜ਼ਾ ਲਗਾਇਆ ਜਾਂਦਾ ਹੈ। ਅੱਜ ਕੱਲ, ਇੱਕ ਗਿੰਨੀ ਦੀ ਕੀਮਤ ਲਗਭਗ 1.40 ਅਮਰੀਕੀ ਡਾਲਰ ਲਗਾਈ ਜਾਂਦੀ ਹੈ। ਇਕ ਗਿੰਨੀ ਦੀ ਕੀਮਤ ਭਾਰਤੀ ਰੁਪਏ ਵਿਚ 103 ਰੁਪਏ ਹੈ। ਇਸ ਬੋਲੀ ਤੋਂ ਪਹਿਲਾਂ, 2009 ਵਿੱਚ ਡੈਵਰਨਵੈੱਲ ਪਰਫੈਕਸ਼ਨ ਨਾਮੀ ਭੇਡ ਲਈ ਇੱਕ ਰਿਕਾਰਡ ਬੋਲੀ 230,000 ਪਾਉਂਡ ਤੱਕ ਪਹੁੰਚ ਗਈ, ਜਿਸਦੀ ਕੀਮਤ ਅਮਰੀਕੀ ਕਰੰਸੀ ਵਿੱਚ 307,000 ਡਾਲਰ (2 ਕਰੋੜ 25 ਲੱਖ ਤੋਂ ਵੱਧ) ਸੀ।
  Published by:Gurwinder Singh
  First published:

  Tags: Europe

  ਅਗਲੀ ਖਬਰ