• Home
 • »
 • News
 • »
 • international
 • »
 • THAI SEAFOOD RESTAURATEURS SENTENCED TO NEARLY 1500 YEARS IN PRISON AFTER BUFFET PROMOTIONS BACKFIRE

ਪੈਸੇ ਲੈਕੇ ਵੀ ਖਾਣਾ ਨਾ ਦੇਣ ਵਾਲੇ ਰੈਸਟੋਰੈਂਟ ਮਾਲਕਾਂ ਨੂੰ 1500 ਸਾਲ ਦੀ ਜੇਲ

ਥਾਈਲੈਂਡ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਉਥੋਂ ਦੀ ਅਦਾਲਤ ਨੇ ਰੈਸਟੋਰੈਂਟ ਦੇ ਮਾਲਕਾਂ ਨੂੰ 1500 ਸਾਲ ਦੀ ਸਜ਼ਾ ਸੁਣਾਈ ਹੈ।

ਪੈਸੇ ਲੈਕੇ ਵੀ ਖਾਣਾ ਨਾ ਦੇਣ ਵਾਲੇ ਰੈਸਟੋਰੈਂਟ ਮਾਲਕਾਂ ਨੂੰ 1500 ਸਾਲ ਦੀ ਜੇਲ

 • Share this:
  ਥਾਈਲੈਂਡ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਉਥੋਂ ਦੀ ਅਦਾਲਤ ਨੇ ਰੈਸਟੋਰੈਂਟ ਦੇ ਮਾਲਕਾਂ ਨੂੰ 1500 ਸਾਲ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਦੋਵਾਂ ਵਿਅਕਤੀਆਂ ਦੇ ਰੈਸਟੋਰੈਂਟ ਨੇ ਆਨਲਾਈਨ ਖਾਣੇ ਦਾ ਆਰਡਰ ਲਿਆ ਸੀ ਪਰ ਉਸ ਨੂੰ ਪੂਰਾ ਨਹੀਂ ਕਰ ਸਕੇ। ਇਨ੍ਹਾਂ ਲੋਕਾਂ ਨੇ ਆਨਲਾਈਨ ਟ੍ਰਾਂਜੈਕਸ਼ਨਾਂ ਦੀ ਸਹਾਇਤਾ ਨਾਲ ਐਡਵਾਂਸ ਵਿਚ ਪੈਸੇ ਵੀ ਲਏ ਸਨ ਪਰ ਖਾਣਾ ਨਹੀਂ ਪਹੁੰਚਾਇਆ। ਅਦਾਲਤ ਨੇ ਉਨ੍ਹਾਂ ਨੂੰ ਧੋਖਾਧੜੀ ਸਮੇਤ ਤਕਰੀਬਨ 732 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਹੈ।

  ਸਾਊਥ ਚਾਈਨਾ ਮੌਰਨਿੰਗ ਪੋਸਟ ਦੀ ਇਕ ਰਿਪੋਰਟ ਦੇ ਅਨੁਸਾਰ ਅਪਿਚਾਰਤ ਬੋਵੋਰਨਬਨਚਾਰਕ ਅਤੇ ਪ੍ਰੈਪਾਸਾਰਨ ਬੋਵੋਰਨਬਨਚਾਰਕ ਲੇਮਗੇਟ ਰੈਸਟੋਰੈਂਟ ਦੇ ਮਾਲਕ ਹਨ। ਇਨ੍ਹਾਂ ਲੋਕਾਂ ਨੇ ਪਿਛਲੇ ਸਾਲ ਇੱਕ ਆਫਰ ਦੀ ਪੇਸ਼ਕਸ਼ ਕੀਤੀ ਸੀ ਕਿ 10 ਲੋਕ, ਸਿਰਫ 10 ਡਾਲਰ ਭਾਵ 759 ਰੁਪਏ ਵਿੱਚ ਸੀਫੂਡ ਬਫੇ ਖਾ ਸਕਦੇ ਹਨ। ਹਾਲਾਂਕਿ ਸ਼ਰਤ ਇਹ ਸੀ ਕਿ ਪਹਿਲਾਂ ਪੈਸੇ ਦਾ ਭੁਗਤਾਨ ਆਨਲਾਈਨ ਲੈਣ-ਦੇਣ ਦੁਆਰਾ ਕਰਨਾ ਪਏਗਾ। ਉਨ੍ਹਾਂ ਦੀ ਪੇਸ਼ਕਸ਼ ਹਿੱਟ ਰਹੀ ਅਤੇ ਤਕਰੀਬਨ 20 ਹਜ਼ਾਰ ਲੋਕਾਂ ਨੇ ਖਾਣਾ ਬੁੱਕ ਕੀਤਾ ਅਤੇ ਐਡਵਾਂਸ ਵਿਚ ਪੈਸੇ ਵੀ ਜਮ੍ਹਾ ਕਰਵਾ ਦਿੱਤੇ।

  ਪੂਰਾ ਨਹੀਂ ਕੀਤਾ ਵਾਅਦਾ

  ਇਹ ਦੋਵੇਂ 20,000 ਲੋਕਾਂ ਦੇ ਘਰਾਂ ਤੱਕ ਭੋਜਨ ਪਹੁੰਚਾਉਣ ਵਿੱਚ ਅਸਫਲ ਰਹੇ ਅਤੇ 350 ਤੋਂ ਵੱਧ ਗਾਹਕਾਂ ਨੇ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਦੋਸ਼ ਲਗਾਉਂਦਿਆਂ ਕੇਸ ਦਾਇਰ ਕੀਤਾ। ਇਨ੍ਹਾਂ ਸਾਰੇ ਲੋਕਾਂ ਨੇ ਰੈਸਟੋਰੈਂਟ ਤੋਂ 20 ਲੱਖ ਬਾਹਟ ਯਾਨੀ 49.04 ਲੱਖ ਰੁਪਏ ਦੇ ਨੁਕਸਾਨ ਦੀ ਮੰਗ ਕੀਤੀ ਹੈ। ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਤੇ ਇੱਕ ਕੇਸ ਚਲਾਇਆ ਗਿਆ, ਜਿਸ ਵਿੱਚ ਅਦਾਲਤ ਨੇ ਦੋਵਾਂ ਨੂੰ 723-723 ਸਾਲ ਦੀ ਸਜਾ ਸੁਣਾਈ ਹੈ।

  ਦੱਸਣਯੋਗ ਹੈ ਕਿ ਥਾਈਲੈਂਡ ਵਿੱਚ ਇੱਕ ਕਾਨੂੰਨ ਹੈ ਕਿ ਕਿਸੇ ਨੂੰ ਵੀਹ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਨਹੀਂ ਜਾਂਦੀ। ਪਰ ਇਸ ਕੇਸ ਵਿੱਚ ਅਦਾਲਤ ਨੇ ਇੱਕ ਬਹੁਤ ਸਖਤ ਫੈਸਲਾ ਸੁਣਾਉਂਦਿਆ ਰੈਸਟੋਰੈਂਟ ਦੇ ਮਾਲਕਾਂ ਨੂੰ 1500 ਸਾਲ ਦੀ ਸਜਾ ਸੁਣਾਈ।
  Published by:Ashish Sharma
  First published:
  Advertisement
  Advertisement