HOME » NEWS » World

ਸਸਤੇ ਆਈਫੋਨ ਦਾ ਲਾਲਚ ਪਿਆ ਮਹਿੰਗਾ, ਆਰਡਰ ਕਰਨ 'ਤੇ ਮਿਲਿਆ ਕੌਫ਼ੀ ਟੇਬਲ

News18 Punjabi | TRENDING DESK
Updated: March 27, 2021, 5:23 PM IST
share image
ਸਸਤੇ ਆਈਫੋਨ ਦਾ ਲਾਲਚ ਪਿਆ ਮਹਿੰਗਾ, ਆਰਡਰ ਕਰਨ 'ਤੇ ਮਿਲਿਆ ਕੌਫ਼ੀ ਟੇਬਲ
ਸਸਤੇ ਆਈਫੋਨ ਦਾ ਲਾਲਚ ਪਿਆ ਮਹਿੰਗਾ, ਆਰਡਰ ਕਰਨ 'ਤੇ ਮਿਲਿਆ ਕੌਫ਼ੀ ਟੇਬਲ

  • Share this:
  • Facebook share img
  • Twitter share img
  • Linkedin share img
ਅੱਜਕੱਲ੍ਹ ਆਨਲਾਈਨ ਖ਼ਰੀਦਦਾਰੀ ਦਾ ਰੁਝਾਨ ਆਮ ਹੋ ਗਿਆ ਹੈ। ਹਰ ਵਿਅਕਤੀ ਘਰ ਬੈਠ ਕੇ ਖ਼ਰੀਦਦਾਰੀ ਕਰਨਾ ਪਸੰਦ ਕਰਦਾ ਹੈ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਮੰਗਵਾਉਗੇ ਕੁੱਝ ਹਾਂ ਤੇ ਸਾਨੂੰ ਮਿਲਦਾ ਕੁੱਝ ਹੋਰ ਹੈ। ਇਸ ਕਰਕੇ ਹੀ ਕਈ ਲੋਕ ਕਹਿੰਦੇ ਨੇ ਕਿ ਆਨਲਾਈਨ ਮੰਗਵਾਈ ਹਰ ਚੀਜ਼ ਸਹੀ ਨਹੀਂ ਹੁੰਦੀ। ਅਜਿਹਾ ਹੀ ਕੁੱਝ ਥਾਈਲੈਂਡ ਵਿਚ ਰਹਿੰਦੇ ਇੱਕ ਨੌਜਵਾਨ ਨਾਲ ਹੋਇਆ ਹੈ। ਦਰਅਸਲ ਉਸ ਨੇ ਇੱਕ ਈ-ਕਾਮਰਸ ਵੈੱਬਸਾਈਟ ਤੋਂ ਆਨਲਾਈਨ ਸ਼ਾਪਿੰਗ ਕਰਦੇ ਹੋਏ ਆਈਫੋਨ 8 ਆਰਡਰ ਕਰ ਦਿੱਤਾ। ਪਰ ਜਦੋਂ ਉਸ ਵੱਲੋਂ ਆਰਡਰ ਕੀਤਾ ਆਈਫੋਨ 8 ਘਰ ਆਇਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਉਹ ਆਈਫੋਨ 8 ਦੀ ਦਿੱਖ ਵਾਲਾ ਇੱਕ ਕੌਫ਼ੀ ਟੇਬਲ ਸੀ। ਮੋਬਾਈਲ ਦੀ ਬਜਾਏ ਟੇਬਲ ਵੇਖ ਕੇ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਕੌਫ਼ੀ ਟੇਬਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਤੇ ਨਾਲ ਹੀ ਲਿਖਿਆ ਕਿ ਉਸ ਨੇ ਸਸਤੇ ਆਈਫੋਨ ਦੇ ਚੱਕਰ ਵਿਚ ਇਹ ਧੋਖਾ ਖਾਧਾ ਹੈ। ਉਸ ਨੇ ਸਸਤਾ ਸਮਝ ਕੇ ਮੰਗਵਾਇਆ ਤਾਂ ਆਈਫੋਨ ਸੀ ਪਰ ਉਸ ਨੂੰ ਮਿਲਿਆ ਆਈਫੋਨ ਦੇ ਡਿਜ਼ਾਈਨ ਵਾਲਾ ਕੌਫ਼ੀ ਟੇਬਲ।

ਜ਼ਿਕਰਯੋਗ ਹੈ ਕਿ ਇਹ ਕੋਈ ਆਨਲਾਈਨ ਧੋਖਾਧੜੀ ਦਾ ਮਾਮਲਾ ਨਹੀਂ ਹੈ। ਦਰਅਸਲ ਉਸ ਨੌਜਵਾਨ ਵੱਲੋਂ ਸਸਤਾ ਆਈਫੋਨ ਸਮਝ ਕੇ ਜਲਦਬਾਜ਼ੀ ਵਿੱਚ ਆਰਡਰ ਕੀਤਾ ਗਿਆ। ਜਦਕਿ ਵੈੱਬਸਾਈਟ ਤੇ ਸਾਫ਼ ਲਿਖਿਆ ਸੀ ਕਿ ਇਹ ਆਈਫੋਨ ਵਰਗਾ ਦਿੱਖਣ ਵਾਲਾ ਇੱਕ ਕੌਫ਼ੀ ਟੇਬਲ ਹੈ। ਹਾਲਾਂਕਿ ਕਈ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਸਸਤੇ ਆਈਫੋਨ ਦੇ ਚੱਕਰ ਵਿੱਚ ਕਿਸੇ ਨਾਲ ਆਨਲਾਈਨ ਠੱਗੀ ਹੋ ਗਈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਜਦੋਂ ਗੁਹਾਟੀ ਦੇ ਰਹਿਣ ਵਾਲੇ ਇੱਕ ਸ਼ਖ਼ਸ ਨੇ ਈ-ਕਾਮਰਸ ਕੰਪਨੀ ਫਲਿਪਕਾਰਟ ਤੋਂ ਆਈਫੋਨ ਆਰਡਰ ਕੀਤਾ ਸੀ। ਉਸ ਆਈਫੋਨ ਲਈ ਉਸ ਸ਼ਖ਼ਸ ਨੇ ਇੱਕ ਲੱਖ 24 ਹਜ਼ਾਰ ਰੁਪਏ ਖ਼ਰਚ ਕੀਤੇ ਸਨ। ਉਸ ਨੇ ਦੇਖਿਆ ਕਿ ਆਈਫੋਨ ਦਾ ਟਾਪ ਮਾਡਲ ਸਸਤੇ ਵਿੱਚ ਮਿਲ ਰਿਹਾ ਹੈ ਤਾਂ ਉਸ ਤੋਂ ਰਿਹਾ ਨਾ ਗਿਆ ਤੇ ਉਸ ਨੇ ਆਈਫੋਨ ਆਰਡਰ ਕਰ ਦਿੱਤਾ। ਜਦ ਉਸ ਨੂੰ ਆਰਡਰ ਰਿਸੀਵ ਹੋਇਆ ਤਾਂ ਉਸ ਨੂੰ ਸ਼ੱਕ ਹੋਇਆ ਕਿ ਆਈਫੋਨ ਵਿੱਚ ਕੁੱਝ ਗੜਬੜ ਹੈ। ਤਾਂ ਉਸ ਨੇ ਆਪਣੇ ਨੇੜਲੇ ਐਪਲ ਸਟੋਰ ਵਿਚ ਜਾ ਕੇ ਆਈਫੋਨ ਚੈੱਕ ਕਰਵਾਇਆ। ਫਿਰ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਕੀਤੀ ਗਈ ਹੈ ਤੇ ਰਿਸੀਵ ਹੋਇਆ ਆਈਫੋਨ ਫੇਕ ਹੈ।
Published by: Ashish Sharma
First published: March 27, 2021, 5:22 PM IST
ਹੋਰ ਪੜ੍ਹੋ
ਅਗਲੀ ਖ਼ਬਰ