ਥਾਈਲੈਂਡ ਗੁਫ਼ਾ- ਹੁਣ ਤੱਕ 8 ਬੱਚਿਆਂ ਨੂੰ ਬਚਾਇਆ ਗਿਆ, 4 ਬੱਚੇ ਤੇ 1 ਕੋਚ ਨੂੰ ਬਚਾਉਣ ਦਾ ਅਭਿਆਨ ਜਾਰੀ


Updated: July 10, 2018, 11:05 AM IST
ਥਾਈਲੈਂਡ ਗੁਫ਼ਾ- ਹੁਣ ਤੱਕ 8 ਬੱਚਿਆਂ ਨੂੰ ਬਚਾਇਆ ਗਿਆ, 4 ਬੱਚੇ ਤੇ 1 ਕੋਚ ਨੂੰ ਬਚਾਉਣ ਦਾ ਅਭਿਆਨ ਜਾਰੀ
ਥਾਈਲੈਂਡ ਗੁਫ਼ਾ- ਹੁਣ ਤੱਕ 8 ਬੱਚਿਆਂ ਨੂੰ ਬਚਾਇਆ ਗਿਆ, 4 ਬੱਚੇ ਤੇ 1 ਕੋਚ ਨੂੰ ਬਚਾਉਣ ਦਾ ਅਭਿਆਨ ਜਾਰੀ

Updated: July 10, 2018, 11:05 AM IST

ਉੱਤਰੀ ਥਾਈਲੈਂਡ ਦੀ ਹੜ੍ਹ ਪ੍ਰਭਾਵਿਤ ਗੁਫ਼ਾ ਵਿੱਚੋਂ ਚਾਰ ਹੋਰ ਬੱਚਿਆਂ ਨੂੰ ਸੋਮਵਾਰ ਨੂੰ ਬਾਹਰ ਕੱਢ ਲਿਆ ਗਿਆ। ਗੁਫ਼ਾ ਵਿੱਚ 12 ਬੱਚੇ ਤੇ ਉਨ੍ਹਾਂ ਦੇ ਫੁੱਟਬਾਲ ਕੋਚ ਬੀਤੇ ਦੋ ਹਫ਼ਤਿਆਂ ਤੋਂ ਵੀ ਵੱਧ ਸਮੇਂ ਤੋਂ ਗੁਫ਼ਾ ਵਿੱਚ ਫਸੇ ਹੋਏ ਹਨ ਜਿਨ੍ਹਾਂ ਵਿੱਚੋਂ ਹੁਣ ਤੱਕ 8 ਨੂੰ ਬਚਾਇਆ ਜਾ ਚੁੱਕਿਆ ਹੈ। ਮੰਗਲਵਾਰ ਨੂੰ ਵੀ ਇਹ ਆੱਪਰੇਸ਼ਨ ਜਾਰੀ ਰਹੇਗਾ ਤੇ ਬਾਕੀ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਹੋਵੇਗੀ।


ਥਾਮ ਲੌਂਗ ਗੁਫ਼ਾ ਤੋਂ ਐਤਵਾਰ ਨੂੰ ਪਹਿਲੇ ਸਫ਼ਲ ਅਭਿਆਨ ਦੌਰਾਨ ਚਾਰ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ ਜਦਕਿ ਬਚਾਅ ਅਭਿਆਨ ਦੇ ਦੂਜੇ ਦਿਨ ਸੋਮਵਾਰ ਨੂੰ ਚਾਰ ਹੋਰ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹੁਣ ਕੋਚ ਇਕਾਪੋਲ ਚਾਂਟਾਵੋਂਗ ਤੇ ਚਾਰ ਬੱਚੇ ਗੁਫ਼ਾ ਵਿੱਚ ਹਨ।


Loading...

ਬੀਬੀਸੀ ਦੀ ਰਿਪੋਰਟ ਮੁਤਾਬਕ ਥਾਈ ਨੌਸੈਨਾ ਸੀਲ ਨੇ ਬੱਚਿਆਂ ਨੂੰ ਬਚਾਉਣ ਦੀ ਪੁਸ਼ਟੀ ਕੀਤੀ ਹੈ। ਪਬਲਿਕ ਟੈਲੀਵਿਜ਼ਨ ਨੇ ਚਿਆਂਗ ਰੈ ਸ਼ਹਿਰ ਵਿੱਚ ਇੱਕ ਹਸਪਤਾਲ ਦੇ ਕੋਲ ਹੈਲੀਕਾਪਟਰਾਂ ਦੇ ਉਤਰਨ ਦਾ ਲਾਈਵ ਵੀਡੀਓ ਪ੍ਰਸਾਰਿਤ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਹੈਲੀਕਾਪਟਰਾਂ ਰਾਹੀਂ ਬਚਾਏ ਗਏ ਬੱਚੇ ਹਸਪਤਾਲ ਲਿਆਂਦੇ ਗਏ ਹਨ।ਜਿਨ੍ਹਾਂ ਗੋਤਾਖੋਰਾਂ ਨੇ ਬੱਚਿਆਂ ਦੇ ਪਹਿਲੇ ਸਮੂਹ ਨੂੰ ਬਚਾਉਣ ਦਾ ਕੰਮ ਕੀਤਾ ਸੀ ਉਹੀ ਦੂਜੇ ਅਭਿਆਨ ਵਿੱਚ ਵੀ ਸ਼ਾਮਿਲ ਸਨ। ਅਧਿਕਾਰੀਆਂ ਨੇ ਕਿਹਾ ਕਿ ਹਾਲਾਤ ਐਤਵਾਰ ਦੀ ਤਰ੍ਹਾਂ ਬਿਹਤਰ ਬਣੇ ਹੋਏ ਹਨ ਤੇ ਬਾਰਿਸ਼ ਨੇ ਗੁਫ਼ਾ ਦੇ ਪਾਣੀ ਦੇ ਪੱਧਰ ਨੂੰ ਪ੍ਰਭਾਵਿਤ ਨਹੀਂ ਕੀਤਾ ਹੈ।


ਇਸ ਬਚਾਅ ਅਭਿਆਨ ਦੇ ਅਧਿਕਾਰਕ ਬੁਲਾਰੇ ਨਾਰੋਂਗਸਾਕ ਓਸੋਤਾਨਾਕੋਰਨ ਨੇ ਐਤਵਾਰ ਰਾਤ ਇੱਕ ਸੰਮੇਲਨ ਵਿੱਚ ਕਿਹਾ ਸੀ ਕਿ ਬਚਾਅ ਟੀਮਾਂ ਸੋਮਵਾਰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਅਭਿਆਨ ਵਿੱਚ ਜੁਟਣਗੀਆਂ।


ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਣ ਲਈ ਬੱਚਿਆਂ ਨੂੰ ਹਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਨਹੀਂ ਮਿਲਾਇਆ ਗਿਆ ਹੈ ਪਰ ਇਸ ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਰਿਸ਼ਤੇਦਾਰ ਸ਼ੀਸ਼ੇ ਦੇ ਪਾਰ ਜਾਂ ਦੂਰ ਤੋਂ ਹੀ ਉਨ੍ਹਾਂ ਨੂੰ ਦੇਖ ਸਕਣ।


ਪਹਿਲੇ ਬੱਚੇ ਨੂੰ ਗੁਫ਼ਾ ਵਿੱਚੋਂ ਐਤਵਾਰ ਸ਼ਾਮ 5:40 ਵਜੇ ਕੱਢਿਆ ਗਿਆ ਤੇ ਦੂਜੇ ਨੂੰ ਉਸ ਤੋਂ 10 ਮਿੰਟ ਬਾਅਦ ਜਦਕਿ ਦੋ ਹੋਰ ਬੱਚਿਆਂ ਨੂੰ 2 ਘੰਟੇ ਤੋਂ ਵੱਧ ਸਮੇਂ ਤੋਂ ਬਾਅਦ ਬਾਹਰ ਕੱਢਿਆ ਗਿਆ ਸੀ।

First published: July 10, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...