HOME » NEWS » World

ਕੋਰੋਨਾ ਵਾਇਰਸ ਦਾ ਮਿਲ ਗਿਆ ਇਲਾਜ, 48 ਘੰਟਿਆਂ ‘ਚ ਉੱਠ ਖਲੋਤਾ ਮਰੀਜ਼

News18 Punjabi | News18 Punjab
Updated: February 3, 2020, 3:57 PM IST
share image
ਕੋਰੋਨਾ ਵਾਇਰਸ ਦਾ ਮਿਲ ਗਿਆ ਇਲਾਜ, 48 ਘੰਟਿਆਂ ‘ਚ ਉੱਠ ਖਲੋਤਾ ਮਰੀਜ਼
ਕੋਰੋਨਾ ਵਾਇਰਸ ਦਾ ਮਿਲ ਗਿਆ ਇਲਾਜ, 48 ਘੰਟਿਆਂ ‘ਚ ਉੱਠ ਖਲੋਤਾ ਮਰੀਜ਼

ਥਾਈਲੈਂਡ (Thailand) ਦੇ ਡਾਕਟਰ ਨੇ ਕਿਹਾ, ਕੋਰੋਨਾ ਵਾਇਰਸ ਨਾਲ ਸੰਕਰਮਿਤ 71 ਸਾਲ ਦੀ ਇਕ ਬਜ਼ੁਰਗ ਮਹਿਲਾ ਨੂੰ ਅਸੀਂ ਆਪਣੀ ਨਵੀਂ ਦਵਾਈ ਦੇ ਕੇ 48 ਘੰਟਿਆਂ ‘ਚ ਠੀਕ ਕਰ ਦਿੱਤਾ।

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ (Coronavirus) ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਚੀਨ (China) ਦੇ ਵੁਹਾਨ ‘ਚ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆਂ ‘ਚ ਫੈਲ ਚੁੱਕਾ ਹੈ। ਭਾਤਰ ਵਿਚ ਵੀ ਇਸ ਵਾਇਰਸ ਨਾਲ ਸੰਕਰਮਿਤ ਤਿੰਨ ਲੋਕ ਮਿਲੇ ਹਨ।

ਦੁਨੀਆ ਭਰ ਦੇ ਡਾਕਟਰ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਇਸ ਵਿਚ ਥਾਈਲੈਂਡ (Thailand) ਦੇ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੁਝ ਦਵਾਈਆਂ ਨੂੰ ਮਿਲਾ ਕੇ ਇਕ ਦਵਾਈ ਬਣਾਈ ਹੈ, ਜੋ ਕਿ ਕੋਰੋਨਾ ਵਾਇਰਸ ਨਾਲ ਪੀੜਤ ਮਰੀਜਾਂ ਨੂੰ 48 ਘੰਟੇ ‘ਚ ਠੀਕ ਕਰ ਦੇਵੇਗੀ।

ਥਾਈਲੈਂਡ (Thailand) ਦੇ ਡਾਕਟਰ ਕ੍ਰਿਏਨਸਾਫ ਅਤਿਪਾਰਨਵਾਨਿਚ ਮੁਤਾਬਿਕ, ਇਸ ਕੋਰੋਨਾ ਵਾਇਰਸ ਨਾਲ ਸੰਕਰਮਿਤ 71 ਸਾਲ ਦੀ ਇਕ ਬਜ਼ੁਰਗ ਮਹਿਲਾ ਨੂੰ ਅਸੀਂ ਆਪਣੀ ਨਵੀਂ ਦਵਾਈ ਦੇ ਕੇ 48 ਘੰਟਿਆਂ ‘ਚ ਠੀਕ ਕਰ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪੀੜਤ ਮਹਿਲਾ ਦਵਾਈ ਦੇਣ ਦੇ 12 ਘੰਟਿਆਂ ਦੇ ਅੰਦਰ ਹੀ ਬਿਸਤਰੇ ਤੋਂ ਉੱਠ ਕੇ ਬੈਠ ਗਈ, ਜਦ ਕਿ ਉਸ ਤੋਂ ਪਹਿਲਾਂ ਉਹ ਹਿੱਲ ਵੀ ਨਹੀਂ ਸਕਦੀ ਸੀ। 48 ਘੰਟਿਆਂ ‘ਚ ਮਹਿਲਾ 90 ਪ੍ਰਤੀਸ਼ਤ ਠੀਕ ਹੋ ਚੁੱਕੀ ਹੈ। ਕੁਝ ਦਿਨ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਜਾਵੇਗੀ।
12 ਘੰਟਿਆਂ ‘ਚ ਮਰੀਜ਼ ਉੱਠ ਕੇ ਖੜ੍ਹਾ ਹੋਇਆ

ਡਾਕਟਰ ਕ੍ਰਿਏਨਸਾਕ ਨੇ ਦੱਸਿਆ ਕਿ ਲੈਬ ‘ਚ ਵੀ ਅਸੀਂ ਇਸ ਦਵਾਈ ਦੀ ਜਾਂਚ ਕੀਤੀ ਤਾਂ ਇਸ ਦੇ ਸਕਾਰਾਤਮਕ ਨਤੀਜੇ ਮਿਲੇ। ਇਸ ਦਵਾਈ ਨੇ 12 ਘੰਟਿਆਂ ‘ਚ ਹੀ ਮਰੀਜ਼ ਨੂੰ ਰਾਹਤ ਪਹੁੰਚਾ ਦਿੱਤੀ। 48 ਘੰਟਿਆਂ ‘ਚ ਮਰੀਜ਼ 90 ਫੀਸਦ ਤੋਂ ਜਿਆਦਾ ਠੀਕ ਹੋ ਗਿਆ। ਡਾਕਟਰ ਨੇ ਦੱਸਿਆ ਕਿ ਕੋਰੋਨਾ ਵਾਇਰਸ ‘ਚ ਇਹ ਦਵਾਈ ਕਾਫੀ ਕਾਰਗਰ ਸਾਬਿਤ ਹੋ ਰਹੀ ਹੈ।

HIV ਦੀ ਦਵਾਈ ਤੋਂ ਨਿਕਲਿਆ ਕੋਰੋਨਾ ਵਾਇਰਸ ਦਾ ਤੋੜ

ਥਾਈਲੈਂਡ ਦੇ ਡਾਕਟਰ ਨੇ ਕਿਹਾ ਕਿ ਹੁਣ ਇਸ ਨੂੰ ਹੋਰ ਕਾਰਗਰ ਬਣਾਉਣ ਲਈ ਅਸੀਂ ਲੈਬ ‘ਚ ਜਾਂਚ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਅਸੀਂ ਐਂਟੀ-ਫਲੂ ਡਰਗ ਓਸੇਲਟਾਮਿਵਿਰ ਨੂੰ HIV ਦੇ ਇਲਾਜ ਲਈ ਵਰਤੋਂ ‘ਚ ਲਿਆਈ ਜਾਣ ਵਾਲੀ ਲੋਪੀਨਾਵਿਰ ਅਤੇ ਰਿਟੋਨਾਵਿਰ ਤੋਂ ਮਿਲਾ ਕੇ ਨਵੀਂ ਦਵਾਈ ਤਿਆਰ ਕੀਤੀ ਹੈ।
First published: February 3, 2020
ਹੋਰ ਪੜ੍ਹੋ
ਅਗਲੀ ਖ਼ਬਰ