HOME » NEWS » World

ਥਾਈਲੈਂਡ ਵਿਚ ਜੱਜ ਨੇ ਭਰੀ ਅਦਾਲਤ ਵਿਚ ਖੁਦ ਨੂੰ ਮਾਰੀ ਗੋਲੀ

ਸੀਨੀਅਰ ਜੱਜਾਂ ਵੱਲੋਂ ਫੈਸਲਾ ਬਦਲਣ ਦੇ ਦਬਾਅ ਪਿੱਛੋਂ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

News18 Punjab
Updated: October 6, 2019, 12:05 PM IST
ਥਾਈਲੈਂਡ ਵਿਚ ਜੱਜ ਨੇ ਭਰੀ ਅਦਾਲਤ ਵਿਚ ਖੁਦ ਨੂੰ ਮਾਰੀ ਗੋਲੀ
ਥਾਈਲੈਂਡ ਵਿਚ ਜੱਜ ਨੇ ਅਦਾਲਤ ਵਿਚ ਖੁਦ ਨੂੰ ਮਾਰੀ ਗੋਲੀ
News18 Punjab
Updated: October 6, 2019, 12:05 PM IST
ਥਾਈਲੈਂਡ ਵਿਚ ਇਕ ਜੱਜ ਨੇ ਅਦਾਲਤ ਵਿਚ ਖੁਦ ਨੂੰ ਗੋਲੀ ਮਾਰ ਲਈ। ਇਸ ਜੱਜ ਨੇ ਇਕ ਕੇਸ 'ਚ ਸੁਣਾਏ ਫੈਸਲੇ ਤੋਂ ਦੁਖੀ ਹੋ ਕੇ ਇਹ ਕਦਮ ਚੁੱਕਿਆ। ਜੱਜ ਨੇ ਪਿਸਤੌਲ ਨਾਲ ਆਪਣੀ ਛਾਤੀ 'ਚ ਗੋਲੀ ਮਾਰੀ। ਦਰਅਸਲ ਇਕ ਮਾਮਲੇ 'ਚ ਸੀਨੀਅਰ ਜੱਜਾਂ ਵੱਲੋਂ ਇਸ ਜੱਜ ਉਤੇ ਫੈਸਲਾ ਬਦਲਣ ਲਈ ਦਬਾਅ ਪਾਇਆ ਜਾ ਰਿਹਾ ਸੀ।

ਦੱਖਣੀ ਥਾਈਲੈਂਡ ਦੇ ਯਾਲਾ ਸ਼ਹਿਰ ਦੀ ਇਕ ਸੂਬਾਈ ਅਦਾਲਤ 'ਚ ਜੱਜ ਖਾਨਕਾਰਨ ਪਿਆਨਾਖਾਨਾ ਨੇ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰੀ। ਉਸ ਨੇ ਇਕ ਕੇਸ 'ਚ ਹੱਤਿਆ ਤੇ ਹਥਿਆਰ ਰੱਖਣ ਦੇ ਦੋਸ਼ਾਂ ਦੇ ਪੰਜ ਮੁਲਜ਼ਮਾਂ ਨੂੰ ਬਰੀ ਕਰਨ ਤੋਂ ਬਾਅਦ ਅਜਿਹਾ ਕੀਤਾ। ਇਸ ਘਟਨਾ ਦੇ ਤੁਰਤ ਬਾਅਦ ਜੱਜ ਨੂੰ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

Loading...
ਇਸ ਘਟਨਾ ਤੋਂ ਪਹਿਲਾਂ ਖਾਨਕਾਰਨ ਨਾਲ ਜੁੜਿਆ ਇਕ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਜਿਸ 'ਚ ਦਾਅਵਾ ਕੀਤਾ ਗਿਆ ਕਿ ਸੀਨੀਅਰ ਜੱਜਾਂ ਨੇ ਉਨ੍ਹਾਂ ਨੂੰ ਦੋਸ਼ੀਆਂ ਦੇ ਮਾਮਲੇ 'ਚ ਆਪਣਾ ਫ਼ੈਸਲਾ ਬਦਲਣ ਲਈ ਕਿਹਾ ਸੀ।
First published: October 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...