ਸੰਸਦ ‘ਚ ਫੋਨ ‘ਤੇ ਪੋਰਨ ਵੇਖਦੇ ਫੜੇ ਗਏ ਸਾਂਸਦ, ਬਾਅਦ ‘ਚ ਦਿੱਤਾ ਅਜੀਬ ਬਿਆਨ

ਸੰਸਦ ਵਿਚ ਬੈਠਿਆ ਇਕ ਸਾਂਸਦ ਮੋਬਾਈਲ 'ਤੇ ਇਤਰਾਜ਼ਯੋਗ ਤਸਵੀਰਾਂ ਦੇਖਦੇ ਹੋਏ ਕੈਮਰੇ ਵਿਚ ਕੈਦ ਹੋ ਗਿਆ। ਬਾਅਦ ਵਿੱਚ ਜਦੋਂ ਇਸ ਬਾਰੇ ਪ੍ਰਸ਼ਨ ਪੁੱਛੇ ਗਏ ਤਾਂ ਉਨ੍ਹਾਂ ਇਸ ਨੂੰ ਸਵੀਕਾਰ ਕਰ ਲਿਆ ਪਰ ਇੱਕ ਅਜੀਬ ਬਹਾਨਾ ਵੀ ਬਣਾਇਆ।

ਸੰਕੇਤਿਕ ਤਸਵੀਰ

 • Share this:
  ਜਨਤਾ ਆਪਣੇ ਨੁਮਾਇੰਦੇ ਚੁਣ ਕੇ ਉਹਨਾਂ ਨੂੰ ਸੰਸਦ ਵਿੱਚ ਭੇਜਦੀ ਹੈ ਤਾਂ ਕਿ ਉਹ ਉਨ੍ਹਾਂ ਦੀ ਆਵਾਜ਼ ਨੂੰ ਸਭ ਤੋਂ ਸ਼ਕਤੀਸ਼ਾਲੀ ਪੜਾਅ ਤੱਕ ਉਠਾਉਣ, ਪਰ ਕਈ ਵਾਰ ਕੁਝ ਸੰਸਦ ਮੈਂਬਰ ਅਜਿਹਾ ਕੁਝ ਕਰਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਅਜਿਹਾ ਹੀ ਕੁਝ ਥਾਈਲੈਂਡ  ਦੀ ਸੰਸਦ ਵਿਚ ਦੇਖਿਆ ਗਿਆ ਹੈ। ਇੱਥੇ ਸੰਸਦ ਵਿਚ ਬੈਠਿਆ ਇਕ ਸਾਂਸਦ ਮੋਬਾਈਲ 'ਤੇ ਇਤਰਾਜ਼ਯੋਗ ਤਸਵੀਰਾਂ ਦੇਖਦੇ ਹੋਏ ਕੈਮਰੇ ਵਿਚ ਕੈਦ ਹੋ ਗਿਆ। ਬਾਅਦ ਵਿੱਚ ਜਦੋਂ ਇਸ ਬਾਰੇ ਪ੍ਰਸ਼ਨ ਪੁੱਛੇ ਗਏ ਤਾਂ ਉਨ੍ਹਾਂ ਇਸ ਨੂੰ ਸਵੀਕਾਰ ਕਰ ਲਿਆ ਪਰ ਇੱਕ ਅਜੀਬ ਬਹਾਨਾ ਵੀ ਬਣਾਇਆ।

  ਵੀਰਵਾਰ ਨੂੰ ਥਾਈਲੈਂਡ ਦੀ ਸੰਸਦ ਵਿਚ ਬਜਟ ਉੱਤੇ ਚਰਚਾ ਹੋਣੀ ਸੀ। ਸਾਰੇ ਸੰਸਦ ਮੈਂਬਰ ਬਜਟ ਦੇ ਦਸਤਾਵੇਜ਼ ਵੇਖਣ ਵਿਚ ਰੁੱਝੇ ਹੋਏ ਸਨ। ਇਸ ਸਮੇਂ ਦੌਰਾਨ, ਸੰਸਦ ਮੈਂਬਰ ਰੌਨਟੈਪ ਅਨੁਵਤ ਫੋਨ 'ਤੇ ਕੁਝ ਹੋਰ ਕਰਨ ਵਿਚ ਰੁੱਝੇ ਹੋਏ ਸਨ। ਪ੍ਰੈਸ ਗੈਲਰੀ ਵਿਚ ਬੈਠੇ ਪੱਤਰਕਾਰਾਂ ਨੇ ਉਨ੍ਹਾਂ ਦੀਆਂ ਫੋਟੋਆਂ ਖਿੱਚ ਲਈਆਂ ਅਤੇ ਜੂਮ ਕਰਕੇ ਵੇਖਿਆ ਕਿ ਉਹ ਔਰਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਦੇਖ ਰਹੇ ਸਨ। ਇਸ ਸਮੇਂ ਦੌਰਾਨ ਉਨ੍ਹਾਂ ਨੇ ਆਪਣੇ ਚਿਹਰੇ ਤੋਂ ਮਾਸਕ ਵੀ ਹਟਾ ਦਿੱਤਾ। ਉਹ ਲੰਬੇ ਸਮੇਂ ਤੱਕ ਤਿੰਨ ਤਸਵੀਰਾਂ ਨੂੰ ਵੇਖਦੇ ਰਹੇ, ਜਿਨਾਂ ‘ਚ ਇਕ ਤਸਵੀਰ ਵਿਚ ਔਰਤ ਟੋਪਲਾਸ ਹੈ ਅਤੇ ਦੂਜੀ ਤਸਵੀਰ ਵਿਚ ਔਰਤ ਨੰਗੀ ਹੋ ਕੇ ਬੈਡ 'ਤੇ ਪਈ ਹੈ। ਚੋਨਬੁਰੀ ਸੂਬਾਈ ਸੱਤਾਧਾਰੀ ਪਲੰਗ ਪ੍ਰਕਾਰਥ ਪਾਰਟੀ ਦੇ ਸੰਸਦ ਮੈਂਬਰ ਤੋਂ ਜਦੋਂ ਪੱਤਰਕਾਰਾਂ ਨੇ ਬਾਅਦ ਵਿੱਚ ਸਵਾਲ ਪੁੱਛੇ ਤਾਂ ਉਹ ਸ਼ਰਮਿੰਦਾ ਹੋ ਗਏ। ਹਾਲਾਂਕਿ, ਉਨ੍ਹਾਂ ਮੰਨਿਆ ਕਿ ਉਹ ਮੋਬਾਈਲ ਉੱਤੇ ਇਤਰਾਜ਼ਯੋਗ ਤਸਵੀਰਾਂ ਦੇਖ ਰਿਹਾ ਸੀ। ਪਰ ਉਸਨੇ ਦਾਅਵਾ ਕੀਤਾ ਕਿ ਕਿਸੇ ਨੇ ਉਸਨੂੰ ਇਹ ਤਸਵੀਰਾਂ ਪੈਸੇ ਅਤੇ ਮਦਦ ਦੀ ਮੰਗ ਕਰਦਿਆਂ ਭੇਜੀਆਂ ਸਨ। ਸੰਸਦ ਮੈਂਬਰ ਨੇ ਕਿਹਾ ਕਿ ਉਹ ਤਸਵੀਰਾਂ ਵਿਚ ਬੈਕਗ੍ਰਾਉਂਡ ਨੂੰ ਧਿਆਨ ਨਾਲ ਵੇਖ ਕੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕੀ ਲੜਕੀ ਕਿਸੇ ਖ਼ਤਰੇ ਵਿਚ ਤਾਂ ਨਹੀਂ ਹੈ।  ਉਹ ਲੜਕੀ ਦੇ ਆਲੇ ਦੁਆਲੇ ਦੀਆਂ ਚੀਜ਼ਾਂ ਦੇਖ ਰਿਹਾ ਸੀ।

  ਸਾਂਸਦ ਨੇ ਕਿਹਾ ਕਿ ਉਹ ਤਸਵੀਰਾਂ ਧਿਆਨ ਨਾਲ ਵੇਖ ਰਿਹਾ ਸੀ ਕਿਉਂਕਿ ਉਸਨੂੰ ਡਰ ਸੀ ਕਿ ਲੜਕੀ ਗੈਂਗਸਟਰਾਂ ਦੇ ਕਬਜ਼ੇ ਵਿਚ ਹੋ ਸਕਦੀ ਹੈ। ਉਸਨੇ ਕਿਹਾ ਕਿ ਬਾਅਦ ਵਿੱਚ ਉਸਨੂੰ ਅਹਿਸਾਸ ਹੋਇਆ ਕਿ ਲੜਕੀ ਪੈਸੇ ਦੀ ਮੰਗ ਕਰ ਰਹੀ ਹੈ, ਇਸ ਲਈ ਉਸਨੇ ਉਨ੍ਹਾਂ ਤਸਵੀਰਾਂ ਨੂੰ ਮੋਬਾਈਲ ਤੋਂ ਡਿਲੀਟ ਕਰ ਦਿੱਤਾ। ਇਹ ਮਾਮਲਾ ਮੀਡੀਆ ਵਿਚ ਉਭਰਨ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ।
  Published by:Ashish Sharma
  First published: